

ਸੰਮਤ ੧੬੪੫ ਵਿਖੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ।
ਸੰਮਤ ੧੬੪੭ ਵਿਖੇ ਸ੍ਰੀ ਤਰਨਤਾਰਨ ਸਾਹਿਬ ਜੀ ਦੀ ਸੇਵਾ ਕਰਵਾਈ।
ਸੰਮਤ ੧੬੫੦ ਵਿਖੇ ਸ੍ਰੀ ਕਰਤਾਰਪੁਰ ਸਾਹਿਬ (ਜਲੰਧਰ) ਦੀ ਸੇਵਾ ਕਰਵਾਈ।
ਸੰਮਤ ੧੬੫੨ ਵਿਖੇ ਛੇਹਰਟਾ ਸਾਹਿਬ ਦੀ ਸੇਵਾ ਕਰਵਾਈ।
ਸੰਮਤ ੧੬੫੬ ਵਿਖੇ ਲਾਹੌਰ ਡੱਬੀ ਬਜ਼ਾਰ ਬਾਉਲੀ ਸਾਹਿਬ ਦੀ ਸੇਵਾ ਕਰਵਾਈ। ਛਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਏਹ ਬਾਵਲੀ ਗੁਰੂ ਜੀ ਨੇ ਲਗਵਾਈ ਸੀ, ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਏਹ ਪੂਰੀ ਗਈ, ਮਹਾਰਾਜਾ ਰਣਜੀਤ ਸਿੰਘ ਜੀ ਨੇ ਫਿਰ ਪ੍ਰਗਟ ਕੀਤੀ ਹੈ, ਇਸ ਨਾਲ ੧੧੨ ਹੱਟੀਆਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ।
ਸੰਮਤ ੧੬੫੯-੬੦ ਵਿਖੇ ਰਾਮਸਰ ਸਾਹਿਬ ਦੀ ਸੇਵਾ ਕਰਵਾਈ।
ਅਤੇ ਇਨ੍ਹਾਂ ਹੀ ਦਿਨਾਂ ਵਿਖੇ ਰਾਮਸਰ (ਮੰਜੀ ਸਾਹਿਬ) ਬੈਠ ਕੇ ਸੁਖਮਨੀ ਸਾਹਿਬ ਉਚਾਰਨ ਕੀਤੀ।
ਨੋਟ- ਅਹਿਮਦ ਸ਼ਾਹ ਦੁਰਾਨੀ ਨੇ ੧੮੧੮ ਸੰਮਤ ਵਿਚ ਹਰਿਮੰਦਰ ਨੂੰ ਬਰੂਦ ਨਾਲ ਉਡਾ ਕੇ ਸਰੋਵਰ ਨੂੰ ਭਰਵਾ ਦਿੱਤਾ ਸੀ, ਫਿਰ ਖਾਲਸਾ ਨੇ ੧੧ ਵੈਸਾਖ ਸੰਮਤ ੧੮੨੧ ਨੂੰ ਸ: ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਨੀਂਹ ਰਖਵਾ ਕੇ ਕੁਝ ਕੁ ਵਰ੍ਹਿਆਂ ਵਿਚ ਪਹਿਲੇ ਵਾਂਗ ੧੮੩੮ ਵਿਚ ਮੁਕੰਮਲ ਹਰਿਮੰਦਰ ਬਣਾ ਦਿੱਤਾ। ਸਰੋਵਰ ਵਿਚ ਜਲ ਹੰਸਲੀ ਦੀ ਰਾਹੀਂ ਆਉਂਦਾ ਹੈ ਜੋ ਸ੍ਰੀ ਮਾਨ ਮਹੰਤ ਬਾਵਾ ਪ੍ਰੀਤਮ ਦਾਸ ਜੀ ਤੇ ਬਾਵਾ ਸੰਤੋਖ ਦਾਸ ਜੀ ਉਦਾਸੀਨ ਮਹਾਂਪੁਰਸ਼ਾਂ ਨੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਨਾਲ ਸੰਮਤ ੧੮੩੮ ਵਿਚ ਖੁਦਾਈ, ਪਹਿਲਾਂ ਜਲ ਰਾਵੀ ਨਦੀ ਤੋਂ ਲਿਆਂਦਾ ਗਿਆ ਸੀ, ਹੁਣ ਸੰਮਤ ੧੯੨੩ ਤੋਂ ਲੈ ਕੇ ਬਾਰੀ ਦੁਆਬ ਵਾਲੀ ਨਹਿਰ ਵਿਚੋਂ ਲਿਆ ਕੇ ਹੰਸਲੀ ਵਿਚ ਪਾਇਆ ਜਾਂਦਾ ਹੈ।
***