

ਮਾਤਾ ਮਰਵਾਹੀ 'ਚੋਂ ਸੂਰਜ ਮਲ ਅਤੇ ਅਣੀ ਰਾਇ ਜੀ ਹੋਏ।
ਬਾਬਾ ਅਟੱਲ ਰਾਇ ਸਾਹਿਬ ਜੀ ਦਾ ਜਨਮ ੧੬੭੬ ਵਿਚ ਲਿਖਿਆ ਹੈ ਸਾਵਣ ਵਦੀ ੧੦ ਨੂੰ, ਪਰ ਗੁਰਪ੍ਰਤਾਪ ਸੂਰਜ ਵਿਚ ਅਸੂ ਵਦੀ ੧੦ ਨੂੰ ਲਿਖਿਆ ਹੈ।
੧੬੮੫ ਵਿਚ ਜੋਤੀ ਜੋਤ ਸਮਾਏ ਹਨ। ਬਾਬਾ ਜੀ ਦੀ ਉਮਰ ਨੌਂ ਸਾਲ ਦੀ ਸੀ ਏਸੇ ਕਾਰਨ ਨੌਂ ਛੱਤਾ ਉਚਾ ਮੰਦਰ ਬਣਾਇਆ ਗਿਆ ਹੈ।
ਗੱਦੀ - ਜੇਠ ਵਦੀ ਅਸ਼ਟਮੀ ੧੬੬੩ ਬਿਕ੍ਰਮੀ, ਮੁਤਾਬਕ ੧੫ ਮਈ ੧੬੦੫ ਈਸਵੀ ਸ੍ਰੀ ਅੰਮ੍ਰਿਤਸਰ, ਬ੍ਰਹਮ ਕੁਟੀਆ ਦੇ ਅੱਗੇ ਅਕਾਲ ਤਖ਼ਤ ਸਾਹਿਬ ਦੇ ਪਾਸ।
ਪਹਿਲਾ ਵਿਵਾਹ - ਪਹਿਲਾ ਵਿਵਾਹ ਨਰਾਇਣ ਦਾਸ ਦੀ ਸਪੁਤ੍ਰੀ ਸ੍ਰੀ ਮਤੀ ਦਮੋਦਰੀ ਨਾਲ ੨੨ ਭਾਦਰੋਂ ੧੬੬੧ ਬਿਕ੍ਰਮੀ ਨੂੰ ਹੋਇਆ।
ਦੂਜਾ ਵਿਵਾਹ - ਮਾਤਾ ਹਰਦੇਈ ਦੇ ਉਦਰ ਤੋਂ ਪੈਦਾ ਹੋਈ ਬਾਬੇ ਬਕਾਲੇ ਵਾਲੇ ਹਰੀ ਚੰਦ ਖਤ੍ਰੀ ਦੀ ਬੇਟੀ ਸ੍ਰੀ ਮਤੀ ਨਾਨਕੀ ਜੀ ਨਾਲ ਅੰਮ੍ਰਿਤਸਰ ੮ ਵੈਸਾਖ ਸੰਮਤ ੧੬੭੦ ਵਿਚ ਹੋਇਆ। ਜਿਸ ਤੋਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਤੇ ਬਾਬਾ ਅਟੱਲ ਜੀ ਹੋਏ।
ਮਾਤਾ ਨਾਨਕੀ ਜੀ ਦਾ ਦੇਹਾਂਤ ਸੰਮਤ ੧੭੩੫ ਕੀਰਤਪੁਰ ਹੋਇਆ।
ਤੀਜਾ ਵਿਵਾਹ - ਮਾਤਾ ਭਾਗਣ ਦੇ ਉਦਰ ਤੋਂ ਪੈਦਾ ਹੋਈ ਮੰਡਿਆਲੀ ਨਿਵਾਸੀ ਦਯਾ ਰਾਮ ਮਰਵਾਹੇ ਖੱਤ੍ਰੀ ਦੀ ਸਪੁਤ੍ਰੀ ਸ੍ਰੀਮਤੀ 'ਮਰਵਾਹੀ' ਜੀ ਨਾਲ ਸੰਮਤ ੧੬੭੨ ਸਾਵਣ ੧੧ ਨੂੰ ਹੋਇਆ।
ਮਾਤਾ ਮਰਵਾਹੀ ਦਾ ਦੇਹਾਂਤ ਸੰਮਤ ੧੭੦੨ ਵਿਚ ਕੀਰਤਪੁਰ ਹੋਇਆ।
ਗੁਰਤਾ ਗੱਦੀ - ਬੱਤੀ ਸਾਲ, ਦਸ ਮਹੀਨੇ, ਬਾਰਾਂ ਦਿਨ ਕੀਤੀ।
ਸਾਰੀ ਉਮਰ - ਬਤਾਲੀ ਸਾਲ, ਨੌਂ ਮਹੀਨੇ, ਉਨ੍ਹੀ ਦਿਨ ਦੀ ਸੀ।
ਜੋਤੀ ਜੋਤ - ਚੇਤ੍ਰ ਸੁਦੀ ਪੰਚਮੀ ੧੬੯੫ ਬਿਕ੍ਰਮੀ, ਮੁਤਾਬਕ ੨੮ ਮਾਰਚ ੧੬੩੮ ਈ: ਕੀਰਤਪੁਰ ਸਾਹਿਬ (ਪਤਾਲਪੁਰੀ)*।
ਹਕੂਮਤ - ਜਹਾਂਗੀਰ ਬਾਦਸ਼ਾਹ ਅਤੇ ਸ਼ਾਹਜਹਾਂ ਦੀ ਸੀ।
-------------------
*ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਮੌਜੂਦ ਲਿਖਤ ਭਾਈ ਮਨੀ ਸਿੰਘ ਜੀ ਵਾਲੀ ਬੀੜ ਵਿਖੇ ਸੰਮਤ ੧੭੦੧ ਜੋਤੀ ਜੋਤ ਸਮਾਉਣਾ ਲਿਖਿਆ ਹੈ। ਪਰ ਗੁਰ ਬਿਲਾਸ ਪਾਤਿਸ਼ਾਹੀ ਛੇਵੀਂ ਅਤੇ ਸੂਰਜ ਪ੍ਰਤਾਪ ਗ੍ਰੰਥ ਵਿਖੇ ਸੰਮਤ ੧੬੯੫ ਹੀ ਲਿਖਿਆ ਹੈ ਇਹ ਠੀਕ ਹੈ।
(ਗੁਰ ਬਿਲਾਸ ਪਾਤਿਸ਼ਾਹੀ ਛੇਵੀਂ, ਪੰਨਾ ੫੩੪)