

ਸਤਵੀਂ ਪਾਤਿਸ਼ਾਹੀ
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ
ਆਪ ਜੀ ਦਾ ਅਵਤਾਰ ਸੋਢੀ ਬੰਸ ਵਿਖੇ ਹੋਇਆ ਹੈ।
ਅਵਤਾਰ ਅਸਥਾਨ -
ਕੀਰਤਪੁਰ ਸਾਹਿਬ (ਜ਼ਿਲਾ ਹੁਸ਼ਿਆਰਪੁਰ)।
ਅਵਤਾਰ ਸੰਮਤ -
ਮਾਘ ਸੁਦੀ ਚੌਦਸ਼ ੧੬੮੭ ਬਿਕ੍ਰਮੀ, ਮੁਤਾਬਕ ੫ ਫਰਵਰੀ ੧੬੩੦ ਈਸਵੀ।

ਮਹਿਲ - ਆਪ ਜੀ ਦੇ ਅੱਠ ਮਹਿਲ ਸਨ -
(੧) ਕ੍ਰਿਸ਼ਨ ਕੌਰ। (੨) ਚੰਦ ਕੌਰ। (੩) ਰਾਮ ਕੌਰ। (੪) ਕੋਟ ਕਲਿਆਣੀ। (੫) ਤੋਖੀ ਜੀ। (੬) ਅਨੋਖੀ ਜੀ। (੭) ਲਡਿਕੀ ਜੀ। (੮) ਪ੍ਰੇਮ ਕੌਰ।
ਵਿਵਾਹ - ੧੭ ਹਾੜ ੧੬੯੩ ਬਿਕ੍ਰਮੀ।
ਸੁਪੁਤ੍ਰ - ਰਾਮ ਰਾਇ ਜੀ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ।
ਮਾਤਾ ਰਾਮ ਕੌਰ 'ਚੋਂ ਰਾਮ ਰਾਇ ਜੀ ਅਤੇ
ਮਾਤਾ ਕ੍ਰਿਸ਼ਨ ਕੌਰ 'ਚੋਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਪ੍ਰਗਟੇ।
ਗੱਦੀ-
ਚੇਤ੍ਰ ਸੁਦੀ ਤਰੌਦਸ਼ੀ ੧੬੯੫ ਬਿਕ੍ਰਮੀ, ਮੁਤਾਬਕ ੨੨ ਮਾਰਚ ੧੬੩੮ ਈਸਵੀ ਕੀਰਤਪੁਰ ਸਾਹਿਬ।
ਗੁਰਤਾ ਗੱਦੀ - ਬਾਈ ਸਾਲ, ਛੇ ਮਹੀਨੇ, ਵੀਹ ਦਿਨ ਕੀਤੀ।
ਸਾਰੀ ਉਮਰ -
ਤੀਹ ਸਾਲ, ਅਠ ਮਹੀਨੇ, ਵੀਹ ਦਿਨ ਦੀ ਸੀ।