Back ArrowLogo
Info
Profile

ਜੋਤੀ ਜੋਤ -

ਕਤਕ ਵਦੀ ਨੌਮੀ ੧੭੮੧ ਬਿਕ੍ਰਮੀ, ਮੁਤਾਬਕ ੮ ਨਵੰਬਰ ੧੬੬੧ ਈਸਵੀ ਨੂੰ ਕੀਰਤਪੁਰ ਸਾਹਿਬ (ਪਤਾਲ ਪੁਰੀ)

ਹਕੂਮਤ -  ਸ਼ਾਹ ਜਹਾਂ ਅਤੇ ਔਰੰਗਜ਼ੇਬ ਦੀ ਸੀ।

-------------------

ਨੋਟ- ਗੜ ਗੰਗਾ ਦੇ ਇਲਾਕੇ ਇਕ ਅਨੂਪ ਨਗਰੀ ਹੈ ਉਥੋਂ ਦਾ ਰਾਜਾ 'ਰਾਜਾ ਰਾਮ' ਨਾਮ ਕਰ ਕੇ ਸੀ, ਉਸ ਦੀਆਂ ੪ ਰਾਣੀਆਂ ਸਨ ਅਤੇ ਅੱਠ ਲੜਕੀਆਂ ਸਨ। ਉਹ ਸਾਰੇ ਪਰਵਾਰ ਸਮੇਤ ਛੇਵੇਂ ਪਾਤਿਸ਼ਾਹ ਜੀ ਦੇ ਦਰਸ਼ਨਾਂ ਨੂੰ ਆਇਆ। ਉਸ ਵੇਲੇ ਰਾਜਾ ਨੇ ਬੇਨਤੀ ਕਰ ਕੇ ਛੇਵੇਂ ਪਾਤਿਸ਼ਾਹ ਜੀ ਨੂੰ ਲੜਕੀ ਦਾ ਵਿਆਹ ਕਰਨ ਵਾਸਤੇ ਮਨਾਇਆ। ਪਰ ਉਸ ਵੇਲੇ ਅੱਠਾਂ ਹੀ ਲੜਕੀਆਂ ਨੇ ਆਪਣੀ ਇਛਾ ਮਾਤਾਵਾਂ ਅਗੇ ਰਖੀ ਕਿ ਸਾਡੀ ਸਾਰੀਆਂ ਦੀ ਸ਼ਾਦੀ ਇਥੇ ਗੁਰੂ ਘਰ ਵਿਖੇ ਹੀ ਹੋਵੇ।

ਉਸ ਵੇਲੇ ਛੇਵੇਂ ਪਾਤਿਸ਼ਾਹ ਜੀ ਦੀ ਆਗਿਆ ਪਾ ਕੇ ਅਨੂਪ ਨਗਰੀ ਦੇ ਰਾਜੇ ਰਾਜਾ ਰਾਮ ਨੇ ਆਪਣੀਆਂ ਅੱਠਾਂ ਹੀ ਲੜਕੀਆਂ ਦੀ ਸ਼ਾਦੀ ਸਤਵੇਂ ਪਾਤਿਸ਼ਾਹ ਜੀ ਦੇ ਨਾਲ ਕਰ ਦਿੱਤੀ।

ਪ੍ਰੰਤੂ ਉਲਾਦ ਦੋ ਵਿਚੋਂ ਹੀ ਹੋਈ ਹੈ- ਮਾਤਾ ਕਿਸ਼ਨ ਕੌਰ 'ਚੋਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਹੋਏ। ਮਾਤਾ ਰਾਮ ਕੌਰ 'ਚੋਂ ਰਾਮ ਰਾਇ ਜੀ ਹੋਏ।

ਬਾਕੀ ਦੀਆਂ ਮਾਤਾਵਾਂ 'ਜੋਗ ਅਰੂੜ’ ਹੋ ਕੇ ਸਮਾਧੀ ਵਿਚ ਲੀਣ ਰਹੀਆਂ ਹਨ। ਬੰਸ ਦੀ ਇਛਾ ਦੋਹਾਂ ਮਾਤਾਵਾਂ ਨੇ ਕੀਤੀ ਸੀ ਏਸ ਕਰਕੇ ਦੋਹਾਂ ਦੇ ਘਰ ਹੀ ਉਲਾਦ ਹੋਈ ਹੈ।

ਜਿਸ ਵੇਲੇ ਇਨ੍ਹਾਂ ਨੇ ਸਪੁਤ੍ਰ ਹੋਣ ਦੀ ਇਛਾ ਪਰਗਟ ਕੀਤੀ ਤਾਂ ਗੁਰੂ ਜੀ ਨੇ 'ਮੂਲ ਮੰਤ੍ਰ’ ਲਿਖ ਕੇ ਦੇ ਦਿੱਤਾ ਤੇ ਇਸ ਤਰ੍ਹਾਂ ਕਿਹਾ ਇਸ ਨੂੰ ਘੋਲ ਕੇ ਪੀ ਲਵੋ ਸੰਤਾਨ ਹੋ ਜਾਏਗੀ। ਇਹ ਗੱਲ ਸੁਣ ਕੇ ਮਾਤਾ ਕ੍ਰਿਸ਼ਨ ਕੌਰ ਜੀ ਨਿਰਾਸ਼ ਹੋ ਗਏ, ਆਖਣ ਲੱਗੇ ਮੈਂ ਇਹ ਨਹੀਂ ਪੀਣਾ ਮੈਂ ਤਾਂ ਗੁਰੂ ਜੀ ਦੀ ਛੋਹ ਪ੍ਰਾਪਤ ਕਰਨੀ ਹੈ। ਪਰ ਮਾਤਾ ਰਾਮ ਕੌਰ ਨੇ ਬਚਨ ਮੰਨ ਕੇ ਮੰਤਰ ਘੋਲ ਕੇ ਜਲ ਵਿਚ ਪੀ ਲੀਤਾ ਸੀ, ਇਸ ਤੇ ਉਹਨਾਂ ਦੇ ਘਰ ਰਾਮ ਰਾਇ ਜੀ ਪਹਿਲੇ ਹੋ ਗਏ। ਪਰ ਜਿਸ ਵੇਲੇ ਸੌਂਕਣ ਦੇ ਘਰ ਪੁਤਰ ਦੇਖਿਆ ਤਾਂ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਬੜਾ ਅਫ਼ਸੋਸ ਲੱਗਾ, ਫੇਰ ਗੁਰੂ ਜੀ ਦਾ ਹੁਕਮ ਮੰਨ ਕੇ ਮੂਲ ਮੰਤ੍ਰ ਘੋਲ ਕੇ ਪੀਤਾ ਤਾਂ ਫਿਰ ਉਸ ਦੇ ਘਰ ਵਿਚ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਪ੍ਰਗਟ ਹੋਏ।

☆☆☆

314 / 355
Previous
Next