

ਨੌਵੀਂ ਪਾਤਿਸ਼ਾਹੀ
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ
ਆਪ ਜੀ ਦਾ ਅਵਤਾਰ ਸੋਢੀ ਬੰਸ ਵਿਖੇ ਹੋਇਆ ਹੈ।
ਅਵਤਾਰ ਸਥਾਨ - ਸ੍ਰੀ ਅੰਮ੍ਰਿਤਸਰ ਗੁਰੂ ਕੇ ਮਹਿਲ।
ਅਵਤਾਰ ਸੰਮਤ - ਵੈਸਾਖ ਵਦੀ ਪੰਚਮੀ ੧੬੭੮ ਬਿਕ੍ਰਮੀ, ਮੁਤਾਬਕ ੧੨ ਅਪ੍ਰੈਲ ੧੬੨੧ ਈਸਵੀ।

ਮਹਿਲ - ਮਾਤਾ ਗੂਜਰੀ ਜੀ, ਦੁਆਬੇ ਕਰਤਾਰਪੁਰ ਤੋਂ।
ਵਿਵਾਹ - ੧੫ ਅਸੂ, ਅਸੂ ਸੁਦੀ ਪੰਚਮੀ ੧੬੮੬ ਬਿਕ੍ਰਮੀ, ਕਰਤਾਰਪੁਰ ਲਾਲ ਚੰਦ ਭਿਖੀ ਖੱਤਰੀ ਦੀ ਲੜਕੀ ਮਾਤਾ ਗੂਜਰੀ ਨਾਲ ਵਿਵਾਹੇ। (ਤਵਾਰੀਖ ਖਾਲਸਾ ਹਿੱਸਾ ਤੀਜਾ ਪੰਨਾ ੮੮)
ਸੁਪੁਤ੍ਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਗੱਦੀ - ਚੇਤਰ ਸੁਦੀ ਚੌਦਸ਼ ੧੭੨੧ ਬਿਕ੍ਰਮੀ, ੬ ਅਪ੍ਰੈਲ ੧੬੬੪ ਈਸਵੀ।
ਬਾਬੇ ਬੁਢੇ ਜੀ ਦੇ ਛੇਵੇਂ ਥਾਂ, ਜੋ ਬਾਬਾ ਗੁਰਦਿੱਤਾ ਜੀ ਸਨ ਉਹਨਾਂ ਦੇ ਹੱਥੀਂ ਆਪ ਜੀ ਨੂੰ ਗੁਰਤਾ ਗੱਦੀ ਅਠਵੇਂ ਪਾਤਿਸ਼ਾਹ ਜੀ ਨੇ ਦਿਲੀਓਂ 'ਬਾਬੇ ਬਕਾਲੇ' ਭੇਜੀ ਹੈ। ਆਪ ਜੀ ਸੰਸਾਰ ਤੋਂ ਉਦਾਸ ਹੋ ਕੇ ਭੋਰੇ ਸਾਹਿਬ ਵਿਚ ੨੬ ਸਾਲ ਇਕ ਰਸ ਬੈਠ ਕੇ ਤਪ ਕਰਦੇ ਰਹੇ ਜਿਸ ਤੇ ਮੱਖਣ ਸ਼ਾਹ ਲੁਬਾਣੇ ਨੇ ਆ ਕੇ ਆਪ ਜੀ ਨੂੰ ਪ੍ਰਗਟ ਕੀਤਾ ਹੈ।
ਗੁਰਤਾ ਗੱਦੀ - ਦਸ ਸਾਲ, ਸਤ ਮਹੀਨੇ, ਨੌਂ ਦਿਨ ਕੀਤੀ ਹੈ।
ਸਾਰੀ ਉਮਰ - ੫੩ ਸਾਲ, ੭ ਮਹੀਨੇ, ੧੫ ਦਿਨ ਸੀ।
ਜੋਤੀ ਜੋਤ - ਮਘਰ ਸੁਦੀ ਪੰਚਮੀ ੧੭੩੨ ਬਿਕ੍ਰਮੀ, ਮੁਤਾਬਕ ੧੯ ਦਸੰਬਰ ੧੬੭੫ ਈਸਵੀ *ਦਿਲੀ ਚਾਂਦਨੀ ਚੌਂਕ ਹਿੰਦੂ ਧਰਮ ਦੀ ਰੱਖਿਆ ਲਈ ਸੀਸ ਦਿੱਤਾ ਹੈ।
ਹਕੂਮਤ - ਔਰੰਗਜ਼ੇਬ ਬਾਦਸ਼ਾਹ ਦੀ ਸੀ।
------------------
*ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ੧੧ ਹਾੜ ੧੭੩੨ ਬਿਕ੍ਰਮੀ ਨੂੰ ਸ੍ਰੀ ਅਨੰਦ ਪੁਰੋਂ ਚਲੇ ਹਨ ਦਿਲੀ ਨੂੰ ਸੀਸ ਭੇਟ ਦੇਣ ਲਈ।
(ਤਵਾਰੀਖ ਖਾਲਸਾ ਹਿੱਸਾ ਤੀਜਾ ਪੰਨਾ ੨੦੬)