Back ArrowLogo
Info
Profile

ਦਸਵੀਂ ਪਾਤਿਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਆਪ ਜੀ ਦਾ ਅਵਤਾਰ ਸੋਢੀ ਬੰਸ ਵਿਖੇ ਹੋਇਆ ਹੈ।

ਅਵਤਾਰ ਸਥਾਨ -

*ਸ੍ਰੀ ਪਟਨਾ ਸਾਹਿਬ।

ਅਵਤਾਰ ਸੰਮਤ - ੨੩ ਪੋਹ, ਪੋਹ ਸੁਦੀ ਸਤਮੀ ੧੭੨੩ ਬਿ: ਮੁ: ੧ ਜਨਵਰੀ ੧੬੬੫ ਈ: ਐਤਵਾਰ।

Page Image

ਮਹਿਲ-

(੧) ਮਾਤਾ ਜੀਤੋ ਜੀ।           (੨) ਮਾਤਾ ਸੁੰਦਰੀ ਜੀ।            (੩) ਮਾਤਾ ਸਾਹਿਬ ਦੇਵਾਂ ਜੀ।

ਵਿਵਾਹ- ੧੫ ਜੇਠ ੧੬੩੦ ਬਿਕ੍ਰਮੀ ਨੂੰ ਹਰਜਸ ਖੱਤਰੀ ਦੀ ਲੜਕੀ ਜੀਤੋ ਜੀ ਨਾਲ ਗੁਰੂ ਕੇ ਲਾਹੌਰ ਅਨੰਦਪੁਰ ਵਿਵਾਹ ਹੋਇਆ।              (ਤਵਾਰੀਖ ਖਾਲਸਾ ਹਿੱਸਾ ਤੀਜਾ ਸਫ਼ਾ ੧੮੭ ਅਤੇ ੩੧੬ ਪੜ੍ਹ ਕੇ ਦੇਖੋ।)

ਸੁਪੁਤ੍ਰ -

(੧) ਸਾਹਿਬ ਅਜੀਤ ਸਿੰਘ ਜੀ।

(੨) ਸਾਹਿਬ ਜੁਝਾਰ ਸਿੰਘ ਜੀ।

(੩) ਸਾਹਿਬ ਜੋਰਾਵਰ ਸਿੰਘ ਜੀ।

(੪) ਸਾਹਿਬ ਫ਼ਤੇ ਸਿੰਘ ਜੀ।

ਮਾਤਾ ਜੀਤੋ 'ਚੋਂ ਤਿੰਨ ਸਪੁਤ੍ਰ ਹੋਏ ਹਨ - ਸਾਹਿਬ ਜੁਝਾਰ ਸਿੰਘ, ਜੋਰਾਵਰ ਸਿੰਘ, ਫਤੇ ਸਿੰਘ, ਅਤੇ ਮਾਤਾ ਸੁੰਦਰੀ 'ਚੋਂ ਇਕ ਸਪੁਤ੍ਰ ਸਾਹਿਬ ਅਜੀਤ ਸਿੰਘ ਜੀ, ਅਤੇ ਮਾਤਾ ਸਾਹਿਬ ਕੌਰ ਦੀ ਝੋਲੀ ਖਾਲਸਾ ਪੰਥ ਨੂੰ ਪਾ ਕੇ ਕਿਹਾ- ਇਹ ਖਾਲਸਾ ਪੰਥ ਹੀ ਤੇਰਾ ਪੁੱਤਰ ਹੈ।

----------------------

*ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਕਰੀਬਨ ਪੰਜ ਸਾਲ ਦੇ ਸਨ ਜੋ ਚੜ੍ਹਦੇ ਫਗਣ ੧੭੨੮ ਬਿਕ੍ਰਮੀ ਨੂੰ ਪਟਨੇ ਸਾਹਿਬ ਤੋਂ ਤੁਰੇ ਹਨ ਅਤੇ ੨੧ ਮਾਘ ੧੭੨੯ ਬਿਕ੍ਰਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ।

(ਤਵਾਰੀਖ ਖਾਲਸਾ ਹਿੱਸਾ ਤੀਜਾ ਪੰਨਾ ੨੯੫ ਅਤੇ ੩੧੧)

317 / 355
Previous
Next