

(੨) ਦੂਜੀ ਪਾਤਿਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ
ਦੋ ਅਕਾਰ - ਬ੍ਰਹਮ ਤੇ ਮਾਇਆ।
ਈਸ਼੍ਵਰ ਤੇ ਜੀਵ।
ਬ੍ਰਹਮਾ ਜੀ ਦੇ ਦੋ ਪੁਤਰ - ਸੰਭੂਮੁਨ ਤੇ ਸਤਰੂਪਾ।
ਰਾਮਚੰਦ੍ਰ ਜੀ ਦੇ ਦੋ ਪੁਤਰ - ਲਊ ਤੇ ਕੁਸ਼ੂ।
ਲਛਮਨ ਜੀ ਦੇ ਦੋ ਪੁਤਰ - ਤਖ ਤੇ ਅੰਕਤ।
ਸ਼ਤ੍ਰਘਨ ਜੀ ਦੇ ਦੋ ਪੁਤਰ - ਭਿਰਤ ਤੇ ਕੁਲੀਨ।
ਭਰਥ ਜੀ ਦੇ ਦੋ ਪੁਤਰ - ਭਲਨ ਤੇ ਚੰਦਰ ਕੇਤ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਪੁਤਰ - ਬਾਬਾ ਸਿਰੀ ਚੰਦ ਤੇ ਲਖਿਮੀ ਦਾਸ ਜੀ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੋ ਪੁਤਰ - ਦਾਤੂ ਜੀ ਤੇ ਦਾਸੂ ਜੀ।
ਸ੍ਰੀ ਗੁਰੂ ਅਮਰਦਾਸ ਜੀ ਦੇ ਦੋ ਪੁਤਰ - ਮੋਹਨ ਜੀ ਤੇ ਮੋਹਰੀ ਜੀ।
ਸ੍ਰੀ ਗੁਰੂ ਹਰਿ ਰਾਇ ਜੀ ਦੇ ਦੋ ਪੁਤਰ - ਰਾਮ ਰਾਇ ਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ।
(੩) ਤੀਸਰੀ ਪਾਤਿਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ
ਤਿੰਨ ਦੇਵਤੇ - ਬ੍ਰਹਮਾ, ਵਿਸ਼ਨੂੰ, ਸ਼ਿਵ।
ਤਿੰਨ ਸ਼ਕਤੀਆਂ - ਸਰੁਸਤੀ, ਲਛਮੀ, ਪਾਰਬਤੀ।
ਤਿੰਨ ਦੇਵਤਿਆਂ ਦੀ ੩ ਪ੍ਰਕਾਰ ਦੀ ਕਿਰਿਆ - ਉਤਪਤੀ, ਪਾਲਣਾ, ਸੰਘਾਰ।
ਤਿੰਨ ਪ੍ਰਕਾਰ ਦੇ ਕਰਮ - ਪ੍ਰਾਰਬਧ, ਸੰਚਿਤ ਤੇ ਕਿਰੇਮਾਨ।
ਤਿੰਨ ਪ੍ਰਕਾਰ ਦੀ ਪ੍ਰਾਰਬਧ - ਇਛਾ, ਅਨਿਛਾ, ਪਰਇਛਾ।
(੧) ਇਛਾ - ਆਪਣੀ ਇਛਾ ਅਨੁਸਾਰ ਪਦਾਰਥ ਪ੍ਰਾਪਤ ਹੋਣਾ।
(੨) ਅਨਿਛਾ - ਇਛਾ ਤੋਂ ਬਗੈਰ ਅਚਾਨਕ ਹੀ ਪਦਾਰਥ ਆਕੇ ਪ੍ਰਾਪਤ ਹੋਣਾ।
(੩) ਪਰਇਛਾ - ਪਰਾਏ ਪੁਰਸ਼ ਦੀ ਇਛਾ ਅਨੁਸਾਰ ਪਦਾਰਥ ਪ੍ਰਾਪਤ ਹੋਣਾ।
ਪੁਨਾ -
ਤਿੰਨ ਪ੍ਰਕਾਰ ਦੀ ਪ੍ਰਾਰਬਧ - ਮੰਦਪ੍ਰਾਰਬਧ, ਮਧਮ ਪ੍ਰਾਰਬਧ ਤੇ ਤੀਬਰ ਪ੍ਰਾਰਬਧ।
(੧) ਮੰਦ ਪ੍ਰਾਰਬਧ - ਥੋੜੇ ਪੁਰਸ਼ਾਰਥ ਕਰਨ ਨਾਲ ਦੂਰ ਹੋ ਜਾਂਦੀ ਹੈ।