

(੨) ਮਧਮ ਪ੍ਰਾਰਬਧ - ਵਿਸ਼ੇਸ਼ ਪੁਰਸ਼ਾਰਥ ਕਰਨ ਨਾਲ ਦੂਰ ਹੋ ਜਾਂਦੀ ਹੈ।
(੩) ਤੀਬਰ ਪ੍ਰਾਰਬਧ - ਕਿਸੀ ਭੀ ਪੁਰਸ਼ਾਰਥ ਕਰਨ ਨਾਲ ਦੂਰ ਨਹੀਂ ਹੁੰਦੀ।
ਤਿੰਨ ਪ੍ਰਕਾਰ ਦੇ ਪੁਰਸ਼ - ਉਤਮ, ਮਧਿਮ, ਕਨਿਸ਼ਟ।
ਤਿੰਨ ਪ੍ਰਕਾਰ ਦੇ ਸਾਧਨ - ਸਰਵਨ, ਮਨਨ, ਨਿਧਿਆਸਣ।
ਤਿੰਨ ਪ੍ਰਕਾਰ ਦੀ ਤ੍ਰਿਪੁਟੀ – ਧਿਆਤਾ ਧਿਆਨ ਧੇਯ।
ਗਿਆਤਾ ਗਿਆਨ ਗੇਯ।
ਪ੍ਰਮਾਤਾ ਪ੍ਰਮਾਨ ਪ੍ਰਮੇਯ।
ਜੀਵ ਨੇਤ੍ਰ ਵਸਤੂ
ਸੰਪ੍ਰਦਾਈ ਤਿੰਨ ਆਨੰਦ - ਸ੍ਰਵਨਾਨੰਦ, ਦਰਸ਼ਨਾਨੰਦ, ਭੋਗਾਨੰਦ।
ਸਾਸਤ੍ਰਕ ਤਿੰਨ ਅਨੰਦ - ਬ੍ਰਹਮਾਨੰਦ, ਭਜਨਾਨੰਦ, ਵਿਸ਼ਯਨੰਦ।
ਤਿੰਨ ਲੋਕ - ਸ੍ਵਰਗ ਲੋਕ, ਮਾਤ ਲੋਕ, ਪਤਾਲ ਲੋਕ।
ਤਿੰਨ ਗੁਣ - ਰਜੋ ਗੁਣ ਸਤੋ ਗੁਣ ਤਮੋ ਗੁਣ।
ਤਿੰਨ ਮਜ਼ਬ - ਹਿੰਦੂ ਮੁਸਲਮਾਨ ਸਿਖ।
ਤਿੰਨ ਤਾਪ - ਆਧ ਬਿਆਧ ਉਪਾਧ।
ਯਥਾ-ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥
ਤਿੰਨ ਰੋਗ - ਵਾਯੂ ਪਿਤ ਕਫ
ਤਿੰਨ ਈਖਣਾ - ਸੁਤ ਵਿਤ ਲੋਕ ਈਖਣਾ (ਤੀਨੀ)।
ਤਿੰਨ ਬਿਵਸਥਾ - ਜਾਗ੍ਰਤ ਸੁਪਨ ਸਖੋਪਤ
ਤਿੰਨ ਅਵਸਥਾ - ਬਾਲਕ ਜੋਬਨ ਬ੍ਰਿਧ
ਤਿੰਨ ਕਾਲ - ਭੂਤ ਵਰਤਮਾਨ ਭਵਿਖਤ
ਤਿੰਨ ਨਦੀਆਂ - ਗੰਗਾ ਜਮਨਾ ਸਰੁਸਤੀ
ਭਗਤੀ ਕਰਮ ਕਥਾ ਬ੍ਰਹਮ ਵਿਦਿਆ
ਤਿੰਨ ਨਦੀਆਂ ਦੇ ਤਿੰਨ ਰੰਗ – ਚਿੱਟਾ ਕਾਲਾ ਲਾਲ
ਤਿੰਨ ਰਾਣੀਆਂ (ਰਾਜੇ ਦਸਰਥ ਦੀਆਂ) ਕੁਸ਼ਲਯਾ, ਸੁਮਿਤ੍ਰਾ, ਕਕੇਈ
ਗੁਰਮਤ ਅਨੁਸਾਰ ਪ੍ਰਮੇਸ਼ਰ ਪ੍ਰਾਪਤੀ ਦੇ ਤਿੰਨ ਸਾਧਨ-
ਹਉਮੈ ਦਾ ਤਿਆਗ, ਨਾਮ ਦਾ ਜਾਪ, ਭਾਣਾ ਮਿੱਠਾ ਕਰਕੇ ਮੰਨਣਾ।