

ਤਿੰਨ ਅਗਨੀਆਂ-
(੧) ਜਠਰ ਅਗਨੀ - (ਪੇਟ ਵਿਖੇ ਅੰਨ ਨੂੰ ਹਜ਼ਮ ਕਰਦੀ ਹੈ)।
(੨) ਬੜਵਾ ਅਗਨੀ - (ਸਮੁੰਦਰ ਦੇ ਪਾਣੀ ਨੂੰ ਸੁਕਾਂਦੀ ਹੈ)।
(੩) ਦਾਵਾ ਅਗਨੀ - (ਪ੍ਰਤੱਖ ਚੁਲ੍ਹੇ ਵਿਖੇ ਬਾਲੀ ਦੀ ਹੈ)
ਤਿੰਨ ਸਰੂਪ ਬ੍ਰਹਮ ਦੇ - ਵੈਰਾਟ ਹਿਰਨ੍ਯਗਰਭ ਈਸ਼ਵਰ
ਤਿੰਨ ਸਰੂਪ ਜੀਵ ਦੇ - ਵਿਸ ਤੇਜਸ਼ ਪ੍ਰਾਗ
ਤਿੰਨ ਪ੍ਰਕਾਰ ਦੇ ਆਤਮਾ - (੧) ਮਿਥਿਆ ਆਤਮਾ- (ਅਸਥੂਲ ਸਰੀਰ)।
(੨) ਗੌਣ ਆਤਮਾ - (ਸਬੰਧੀ)
(੩) ਮੁਖ੍ਯ ਆਤਮਾ - (ਕੂਟਸਥ ਪ੍ਰਮਾਤਮਾ)
ਤਿੰਨ ਦੋਸ਼ ਅੰਤਹਕਰਨ ਦੇ - ਮਲ ਵਿਖੇਪ ਅਵਰਨ
ਤਿੰਨਾਂ ਦੋਸ਼ਾਂ ਦੀ ਨਵਿਰਤੀ ਦੇ
ਤਿੰਨ ਹੀ ਸਾਧਨ - ਨਿਸ਼ਕਾਮ ਕਰਮ, ਉਪਾਸ਼ਨਾ, ਗਿਆਨ
ਤਿੰਨ ਸਰੀਰ - ਸਥੂਲ ਸਰੀਰ, ਸੂਖਮ ਸਰੀਰ, ਕਾਰਨ ਸਰੀਰ
ਤਿੰਨ ਪ੍ਰਕਾਰ ਦੇ ਕਰਮ - ਪੁੰਨ ਕਰਮ, ਪਾਪ ਕਰਮ, ਮਿਸ੍ਰਤ ਕਰਮ
ਤਿੰਨ ਹੀ ਕਰਮਾਂ ਦੇ ਸਾਧਨ- ਮਨ, ਬਾਣੀ, ਸਰੀਰ
ਤਿੰਨ ਪ੍ਰਕਾਰ ਦੇ ਬਚਨ ਸ਼ਾਸਤ੍ਰਾਂ ਦੇ - ਰੋਚਕ, ਭਿਆਨਕ, ਯਥਾਰਥ
ਤਿੰਨ ਪ੍ਰਕਾਰ ਦਾ ਸਬੰਧ - ਸੰਜੋਗ ਸਬੰਧ, ਸਮਵਾਇ ਸਬੰਧ, ਤਾਦਾਤਮ ਸਬੰਧ
ਤਿੰਨ ਪ੍ਰਕਾਰ ਦਾ ਪੜ੍ਹਨਾ -
(੧) ਉਸਤ ਖਾਂ - ਪੜ੍ਹਕੇ ਹਰ ਇਕ ਨਾਲ ਹੁਜਤ ਕਰਨੀ ਇਹ ਹੱਡੀਆਂ ਦਾ ਚੱਬਣਾ ਹੈ।
(੨) ਗੋਸਤ ਖਾਂ - ਪੜ੍ਹਕੇ ਪੀਰ ਬਣਕੇ ਬਹਿ ਜਾਣਾ ਤੇ ਸਭ ਤੋਂ ਆਪਣੀ ਪੂਜਾ ਕਰਾਉਣੀ ਇਹ ਮਾਸ ਦਾ ਖਾਣਾ ਹੈ।
(੩) ਮਗਜਹਿ - ਪੜ੍ਹਕੇ ਸਿਧਾਂਤ ਨੂੰ ਗ੍ਰਹਿਣ ਕਰਨਾ ਇਹ ਮਗਜ਼ ਦਾ ਖਾਣਾ ਹੈ।
ਤਿੰਨ ਵਾਦ -ਦ੍ਰਿਸ਼ਟੀ ਸ੍ਰਿਸ਼ਟੀ ਵਾਦ, ਪ੍ਰਣਾਮ ਵਾਦ, ਵਿਵਰਤਵਾਦ।
ਤਿੰਨ ਸੱਤਾ - ਵਿਹਾਰਕ ਸੱਤਾ, ਪ੍ਰਾਤੀ ਭਾਸ਼ਕ ਸੱਤਾ, ਪ੍ਰਮਾਰਥ ਸੱਤਾ।
ਤਿੰਨ ਪ੍ਰਕਾਰ ਦੇ ਸਿਧਾਂਤੀ - ਅਵਛੇਦ ਵਾਦੀ, ਅਭਾਸ਼ ਵਾਦੀ, ਪ੍ਰਤਿਬਿੰਬ ਵਾਦੀ।