

ਤਿੰਨ ਚਹੁਮਾਸੇ - (੧) ਚੇਤ੍ਰ ਵਿਸਾਖ ਜੇਠ ਹਾੜ।
(੨) ਸਾਵਣ ਭਾਦਰੋਂ ਅੱਸੂ ਕੱਤਕ।
(੩) ਮਘਰ ਪੋਹ ਮਾਘ ਫਗਣ।
ਤਿੰਨ ਤਾਪ -
(੧) ਅਧ੍ਯਾਤਮਿਕ-ਦੇਹ ਦੇ ਰੋਗ ਅਤੇ ਕ੍ਰੋਧ ਆਦਿ ਤੇ ਮਨ ਦੇ ਵਿਕਾਰ।
(੨) ਅਧਿਭੌਤਿਕ - ਜੋ ਦੁਖ ਜੀਵਾਂ ਤੋਂ ਪ੍ਰਾਪਤ ਹੋਣ - ਮਛਰ, ਸਰਪ, ਸ਼ੇਰ ਆਦਿਕ ਤੋਂ।
(੩) ਅਧਿਦੈਵਿਕ - ਜੋ ਪ੍ਰਾਕ੍ਰਿਤ ਦੇਵਤਾ ਤੋਂ ਪ੍ਰਾਪਤ ਹੋਣ ਧੁੱਪ, ਪਾਲਾ, ਹਨ੍ਹੇਰੀ, ਗੜੇ ਆਦਿਕ।
ਤਿੰਨ ਨਾੜੀਆਂ- ਯੋਗ ਮਤ ਅਨੁਸਾਰ- (੧) ਇੜਾ, (੨) ਪਿੰਗਲਾ, (੩) ਸੁਖਮਨਾ।
(ਨੱਕ ਦੇ ਖੱਬੇ ਪਾਸੇ ਇੜਾ, ਸੱਜੇ ਪਿੰਗਲਾ ਅਤੇ ਦੋਹਾਂ ਦੇ ਵਿਚਕਾਰ ਸੁਖਮਨਾ)
ਤਿੰਨ ਭੇਦ -
(੧) ਸਜਾਤੀਯ - ਉਸੇ ਜਾਤਿ ਵਿਚ ਭੇਦ ਹੋਣਾ।
(੨) ਵਿਜਾਤੀਯ - ਦੂਜੀ ਜਾਤ ਦਾ ਭੇਦ ਹੋਣਾ।
(੩) ਸ੍ਵੈਗਤ - ਆਪਣੇ ਹੀ ਸਰੀਰ ਵਿਚ ਭੇਦ ਕਰਨ ਵਾਲੇ ਅੰਗ ਚਿੰਨ੍ਹ ਆਦਿਕ।
ਤਿੰਨ ਭੇਦ ਮੰਗਲਾ ਚਰਣ ਦੇ -
(੧) ਵਸਤੂ ਨ੍ਰਿਦੇਸ਼ਆਤਮਕ-ਗ੍ਰੰਥ ਵਿਚ ਜਿਸ ਦਾ ਜ਼ਿਕਰ ਕਰਨਾ ਹੈ ਉਸ ਦੇ ਹੀ ਗੁਣ, ਮਹਿਮਾ, ਲੱਛਣ ਬੋਧ ਕਰਾਉਣ ਵਾਲਾ ਮੰਗਲ ਜਿਵੇਂ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
(੨) ਆਸੀਰਵਾਦ ਆਤਮਕ - ਜਿਸ ਤੋਂ ਕਲਿਆਣ ਦੀ ਕਾਮਨਾ ਕੀਤੀ ਜਾਵੇ, ਜਿਵੇਂ-ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ॥
(੩) ਨਮਸ਼ਕਾਰ ਆਤਮਕ - ਜਿਸ ਵਿਚ ਪ੍ਰਣਾਮ ਕੀਤਾ ਜਾਵੇ, ਜਿਵੇਂ - ਪ੍ਰਣਵੋ ਆਦਿ ਏਕੰਕਾਰਾ। ਨਮਸਕਾਰ ਗੁਰਦੇਵ ਕਉ।
ਡੰਡਉਤਿ ਬੰਦਨ ਅਨਿਕ ਬਾਰ।