

(੪) ਚੌਥੀ ਪਾਤਿਸ਼ਾਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
ਚਾਰ ਸਾਹਿਬਜ਼ਾਦੇ - ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਜੋਰਾਵਰ ਸਿੰਘ ਜੀ, ਫ਼ਤੇ ਸਿੰਘ ਜੀ।
ਚਾਰ ਕੁਰਹਿਤਾਂ -ਕੁਠਾ ਖਾਣਾ, ਤਮਾਕੂ, ਪਰ-ਇਸਤ੍ਰੀ ਗਮਨ, ਕੇਸਾਂ ਦੀ ਬੇਅਦਬੀ।
ਚਾਰ ਜੁਗ - ਸਤਜੁਗ, ਤ੍ਰੇਤਾ, ਦੁਆਪੁਰ, ਕਲਜੁਗ।
ਚਾਰ ਵੇਦ - ਸ਼ਾਮ ਵੇਦ, ਰਿਗ ਵੇਦ, ਯਜੁਰ ਵੇਦ, ਅਥਰਬਣ ਵੇਦ।
ਚਾਰ ਅਵਤਾਰ -ਹੰਸ ਅਵਤਾਰ, ਰਾਮਾਵਤਾਰ, ਕ੍ਰਿਸ਼ਨਾਵਤਾਰ, ਨਿਹਕਲੰਕ
ਚਾਰ ਪੁਤ੍ਰ ਬ੍ਰਹਮਾ ਦੇ - ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ
ਚਾਰ ਉਪਵੇਦ -ਆਯੁਰ ਵੇਦ, ਧਨੁਰ ਵੇਦ, ਗਾਂਧਰ ਵੇਦ, ਅਰਥ ਵੇਦ
ਚਾਰ ਪੈਰ ਧਰਮ -ਸਤ, ਜਗ੍ਯ ਤਪ, ਦਾਨ।
ਭਾਈ ਮਨੀ ਸਿੰਘ ਜੀ ਨੇ ਧਰਮ ਦੇ ਚਾਰ ਪੈਰ ਇਹ ਲਿਖੇ ਹਨ-
ਨਾਮ, ਦਾਨ, ਇਸ਼ਨਾਨ, ਗਿਆਨ
ਚਾਰ ਅਵਸਥਾ - ਜਾਗ੍ਰਤ, ਸੁਪਨ, ਸਖੋਪਤ, ਤੁਰੀਆ।
ਚਾਰ ਪ੍ਰਕਾਰ ਦੇ ਪੁਰਸ਼ - ਮੁਕਤ, ਜਗਿਆਸੂ, ਵਿਸ਼ੱਈ, ਪਾਂਮਰ।
ਚਾਰ ਖਾਣੀਆਂ -ਅੰਡਜ, ਜੇਰਜ, ਸੇਤਜ ਤੇ ਉਤਭੁਜ।
ਚਾਰ ਬਾਣੀਆਂ ਪਿੰਡ ਦੀਆਂ - ਪਰਾ, ਪਸੰਤੀ, ਮਧਿਮਾ ਤੇ ਬੈਖਰੀ।
ਚਾਰ ਬਾਣੀਆਂ ਬ੍ਰਹਿਮੰਡ ਦੀਆਂ - ਤਾਤਕ ਬਾਣੀ, ਤ੍ਰਿਗੁਣ ਆਤਮਕ ਬਾਣੀ, ਪ੍ਰਕਿਰਤਕ ਬਾਣੀ, ਮਹਿਤਤਕ ਬਾਣੀ।
(ਇਨ੍ਹਾਂ ਦਾ ਵਿਸਥਾਰ ਅਮੀਰ ਭੰਡਾਰ ਦੇ ੨੮੧ ਤੇ ੨੮੨ ਪੰਨੇ ਪਰ ਪੜ੍ਹੋ)
ਨਿਆਇਕਾ ਦੇ ਮਤ ਅਨੁਸਾਰ ਚਾਰ ਅਭਾਵ ਪਦਾਰਥ –
ਪ੍ਰਾਗਾਭਾਵ, ਪ੍ਰਧੁੰਸਾਭਾਵ, ਅਨਿਓਅੰਨਾਭਾਵ, ਅਤੀਅੰਤਾਭਾਵ।
ਚਾਰ ਦਿਸ਼ਾ -ਪੂਰਬ, ਪੱਛਮ, ਉਤਰ, ਦੱਖਣ।
ਚਾਰ ਉਪਦਿਸ਼ਾ -ਅਗਨ ਕੋਣ, ਨੈਰਤ ਕੋਣ, ਵਾਯਵ ਕੋਣ, ਈਸ਼ਾਨ ਕੋਣ।
ਚਾਰ ਪ੍ਰਕਾਰ ਦਾ ਅੰਨ -ਭਕ, ਭੋਜ, ਲੇਹਜ਼, ਚੋਸ।
ਚਾਰ ਪ੍ਰਕਾਰ ਦਾ ਯਗ - ਸਤਜੁਗ ਦਾ ਗੈਂਡਾ ਮੇਧ ਯਗ ਹੈ।
ਤ੍ਰੇਤੇ ਜੁਗ ਦਾ ਹਸਤ ਮੇਧ ਯਗ ਹੈ।