

ਦੁਆਪੁਰ ਜੁਗ ਦਾ ਅਸ਼ਵਮੇਧ ਯਗ ਹੈ।
ਕਲਜੁਗ ਦਾ ਨਰ ਮੇਧ ਯਗ ਹੈ।
ਚਾਰ ਮੁਕਤੀਆਂ -ਸਲੋਕ, ਸਰੂਪ, ਸਮੀਪ, ਸੁਜਜ
ਚਾਰ ਸੰਪ੍ਰਦਾਈ ਪਦਾਰਥ -
ਜਨਮ ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ।
ਚਾਰ ਪਦਾਰਥ ਸਾਸਤ੍ਰਕ - ਧਰਮ, ਅਰਥ, ਕਾਮ, ਮੋਖਸ਼,
ਚਾਰ ਕਤੇਬਾਂ -ਕੁਰਾਨ, ਅੰਜੀਲ, ਤਉਰੇਤ, ਜ਼ੰਬੂਰ।
ਚਾਰ ਸਾਧਨ - ਵੈਰਾਗ, ਵਿਵੇਕ, ਖਟਸੰਪਤੀ, ਮੋਖ ਇਛਾ।
ਚਤੁਸ਼ਟੇ ਅੰਤਹ ਕਰਨ - ਮਨ, ਬੁਧ, ਚਿਤ, ਹੰਕਾਰ।
ਚਾਰ ਬਰਨ - ਬ੍ਰਾਹਮਣ, ਖਤ੍ਰੀ, ਸ਼ੂਦਰ, ਵੈਸ਼।
ਚਾਰ ਆਸ਼ਰਮ - ਬ੍ਰਹਮਚਾਰੀ, ਗ੍ਰਹਿਸਤੀ, ਬਾਨਪ੍ਰਸਤੀ, ਸੰਨਿਆਸੀ।
ਚਾਰ ਅਨਬੰਧ - ਅਧਿਕਾਰੀ, ਵਿਸ਼ੇ ਅਨਬੰਧ, ਸਬੰਧ ਅਨਬੰਧ, ਪ੍ਰਜੋਜਨ ਅਨਬੰਧ।
ਚਾਰ ਤਖ਼ਤ - ਅਕਾਲ ਤਖ਼ਤ, ਕੇਸਗੜ (ਅਨੰਦਪੁਰ), ਪਟਨਾ ਸਾਹਿਬ, ਅਬਿਚਲ ਨਗਰ (ਸ੍ਰੀ ਹਜ਼ੂਰ ਸਾਹਿਬ)
ਚਾਰ ਚੀਜ਼ਾਂ ਮੁਲਤਾਨ ਦੀਆਂ-ਗਰਦ ਗਦਾ, ਗਰਮੀ, ਗੋਰਸਤਾਨ (ਕਬਰਾਂ)।
ਚਾਰ ਅੱਗ ਦੀਆਂ ਨਦੀਆਂ- ਹਿੰਸਿਆ, ਮੋਹ, ਲੋਭ ਤੇ ਕਰੋਧ।
ਯਥਾ - ਹੰਸ ਹੇਤ ਮੋਹ ਕੋਪ ਚਾਰੇ ਨਦੀਆਂ ਅਗ।
ਚਾਰ ਪੁਤ੍ਰ ਰਾਜੇ ਦਸਰਥ ਦੇ - ਸ੍ਰੀ ਰਾਮਚੰਦ੍ਰ ਜੀ, ਲਛਮਨ, ਸ਼ਤ੍ਰਘਨ, ਭਰਥ।
ਚਾਰ ਕਿਲਵਿਖ - ਬ੍ਰਾਹਮਣ ਨੂੰ ਮਾਰਨਾ, ਕਾਲੀ ਗਊ ਦਾ ਮਾਰਨਾ, ਕੰਨਿਆਂ ਦਾ ਮਾਰਨਾ, ਵੇਸਵਾ ਦਾ ਅੰਨ ਖਾਣਾ।
ਚਾਰ ਪਾਪ - ਸ਼ਰਾਬ ਪੀਣੀ, ਸੋਨਾ ਚੁਰਾਣਾ, ਗੁਰਨਾਰੀ ਗਮਨ, ਬ੍ਰਾਹਮਣ ਮਾਰਨਾ
ਚਾਰ ਜਾਤੀਆਂ ਦੇ ਪੁਰਸ਼ - ਸ਼ੁਸ਼ਕ, ਮ੍ਰਿਗ, ਵ੍ਰਿਸਭ, ਅਸ੍ਵ।
ਚਾਰ ਜਾਤੀ ਦੀਆਂ ਇਸਤ੍ਰੀਆਂ - ਪਦਮਨੀ, ਚਿਤ੍ਰਨੀ, ਸੰਖਿਨੀ, ਹਸਤਨੀ।
ਚਾਰ ਪ੍ਰਕਾਰ ਦਾ ਦਰਸ਼ਨ - ਪ੍ਰਤਖ ਦਰਸ਼ਨ, ਮੂਰਤੀ ਦਰਸ਼ਨ, ਸੁਪਨ ਦਰਸ਼ਨ, ਸ੍ਰਵਨ ਦਰਸ਼ਨ।
ਚਾਰ ਫ਼ਰਿਸ਼ਤੇ -ਅਜਰਾਈਲ, ਮੇਕਾਈਲ, ਇਸਰਾਫੀਲ, ਜਬਰਾਈਲ।
ਚਾਰ ਬੀਰ -ਹਨੂਮਾਨ, ਨਾਹਰ ਸਿੰਘ, ਭੈਰਉ, ਲੰਕੁੜਾ (ਬੇਤਾਲ)।