

ਚਾਰ ਮਜ਼ਹਬ ਮੁਸਲਮਾਨਾਂ ਦੇ - ਇਮਾਮ ਹਨਫ਼ੀ, ਇਮਾਮ ਸਾਫੀ, ਇਮਾਮ ਹਮਲੀ, ਇਮਾਮ ਮਾਲਕ।
ਚਾਰ ਮੁਹੰਮਦ ਦੇ ਯਾਰ - ਅੱਬਾ ਬਕਰ ਸਦੀਕ ਹਜ਼ਰਤ ਅਲੀ, ਅਸਮਾਨ ਜਨੂਰੈਣ, ਉਮਰ ਖ਼ਤਾਬ।
ਚਾਰ ਪ੍ਰਕਾਰ ਦੀ ਕਾਰਜ ਅਵਿਦਿਆ-
(੧) ਅਨਾਤਮ (ਸਰੀਰ ਆਦਿਕਾਂ) ਵਿਚ ਆਤਮ ਬੁਧੀ।
(੨) ਅਨਿਤ ਅਕਾਸ਼ ਆਦੀ ਪਦਾਰਥਾਂ ਵਿਚ ਨਿਤ ਬੁਧੀ।
(੩) ਦੁਖ ਰੂਪ ਧਨ ਆਦਿਕਾਂ ਵਿਚ ਸੁਖ ਬੁਧੀ।
(੪) ਅਸੁਚ ਰੂਪ ਇਸਤ੍ਰੀ ਆਦਿਕਾਂ ਵਿਚ ਸੁਚ ਬੁਧੀ।
ਚਾਰ ਪ੍ਰਕਾਰ ਦੇ ਭਗਤ -
(৭) ਅਰਥਾ ਅਰਥੀ ਭਗਤ - ਕਾਮਨਾ ਵਾਲਾ ਭਗਤ ਜੋ ਧਨ ਸੰਤਾਨ ਆਦਿ ਦੀ ਇਛਾ ਨਾਲ ਉਪਾਸ਼ਨਾ ਕਰਦੇ ਹਨ।
(२) ਆਰਤ ਭਗਤ - ਜੋ ਰੋਗ ਦੁਖ ਆਦਿ ਦੇ ਮਿਟਾਉਣ ਲਈ ਭਗਤੀ ਕਰਦੇ ਹਨ।
(੩) ਜਗਿਆਸੂ ਭਗਤ - ਜੋ ਪਰਮੇਸ਼ਰ ਨੂੰ ਭਰਤਾ ਰੂਪ ਮੰਨਕੇ ਉਪਾਸ਼ਨਾ ਕਰਦੇ ਹਨ।
(੪) ਗਿਆਨੀ ਭਗਤ - ਜੋ ਆਤਮਾ ਨੂੰ ਸਰਬ ਰੂਪ ਦੇਖਦੇ ਹੋਏ ਭਗਤੀ ਕਰਦੇ ਹਨ।
ਚਾਰ ਮੈਤ੍ਰੀ ਆਦਿਕ ਗੁਣ - ਕਰੁਣਾ (ਕਿਰਪਾ) ਮੈਤ੍ਰੀ (ਮਿਤ੍ਰ ਭਾਵ) ਮੁਦਤਾ (ਅਨੰਦ), ਉਪੇਖਿਆ (ਤਿਆਗ)
ਚਾਰ ਵਿਘਨ ਸਮਾਧੀ ਦੇ - ਲਯ (ਬਿਰਤੀ ਦਾ ਟੁਟਨਾ) ਵਿਖੇਪ (ਚੰਚਲਤਾ) ਕਸ਼ਾਇ (ਤੰਦੁਲਾ ਨਿੰਦ੍ਰਾ ਝੋਕਾਂ) ਰਸਾ ਸੁਆਦ (ਰਿਧੀਆਂ ਸਿਧੀਆਂ ਵਿਚ ਰੁਕ ਜਾਣਾ)
ਚਾਰ ਪ੍ਰਕਾਰ ਦਾ ਸਪਰਸ਼ - ਸੀਤ, ਉਸਨ, ਕੋਮਲ, ਕਠਨ।
ਚਾਰ ਪ੍ਰਕਾਰ ਦੇ ਸੰਨਿਆਸ - ਕੁਟੀਚਰ ਸੰਨਿਆਸ, ਬਹੂਦਕ ਸੰਨਿਆਸ, ਹੰਸ ਸੰਨਿਆਸ, ਪਰਮਹੰਸ ਸੰਨਿਆਸ।
ਚਾਰ ਯੋਗ ਦੀਆਂ ਭੂਮਿਕਾ - ਬਾਣੀ ਲਯ, ਮਨੋ ਲਯ, ਬੁਧੀ ਲਯ, ਹੰਕਾਰ ਲਯ।
ਚਾਰ ਧਾਮ - ਜਗਨ ਨਾਥ, ਰਾਮੇਸ੍ਵਰ, ਅਮਰ ਨਾਥ, ਬੱਦ੍ਰੀ ਨਾਰਾਇਨ।