

ਚਾਰ ਵੇਦਾਂ ਦੇ ਚਾਰ ਮਹਾਂਵਾਕ - (੧) ਸ਼ਾਮਵੇਦ ਦਾ (ਤਤ੍ਵਮਸੀ)
(੨) ਰਿਗ ਵੇਦ ਦਾ (ਪ੍ਰਗਿਆਨਮਾਨੰਦ ਬ੍ਰਹਮ)
(੩) ਯਜੁਰ ਵੇਦ ਦਾ (ਅਹੰਬ੍ਰਹਮਾਸਮੀ)
(੪) ਅਥਰਬਨ ਵੇਦ ਦਾ (ਅਯੰ ਆਤਮਾ ਬ੍ਰਹਮ)
ਚਾਰ ਚੌਕੀਆਂ ਕੀਰਤਨ ਵਾਲੀਆਂ-
(੧) ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਚੌਕੀ।
(੨) ਦੁਪਹਿਰੇ ੧੨ ਵਜੇ ਚਰਨ ਕਵਲ ਦੀ ਚੌਕੀ।
(੩) ਸੰਧਿਆ ਵੇਲੇ ਸੋਦਰ ਦੀ ਚੌਕੀ।
(੪) ਰਾਤ ਨੂੰ ਕਲਿਆਣ ਦੀ ਚੌਕੀ।
ਉਦਾਸੀ ਸੰਪ੍ਰਦਾਇ ਦੇ ਚਾਰ ਮੁਖ ਮਹਾਤਮਾ (ਚਾਰ ਧੂਣੇ)-
(੧) ਬਾਲੂ ਹਸਨਾ (੨) ਅਲਮਸਤ (੩) ਫੂਲ ਸ਼ਾਹ (੪) ਗੋਂਦਾ*
ਯਥਾ - ਬਾਲੂ ਹਸਨਾ ਫੂਲ ਪੁਨ, ਗੋਦਾ ਅਰੁ ਅਲਸਮਤ।
ਮੁਖ ਉਦਾਸੀ ਇਹ ਭਏ, ਬਹੁਰੋਂ ਸਾਧ ਸਮਸਤ।
ਚਰਚਾ ਦੇ ਚਾਰ ਭੇਦ -
(੧) ਵਾਦ (ਪ੍ਰੇਮ ਭਾਵ ਨਾਲ ਪਰਸਪਰ ਪ੍ਰਸ਼ਨ ਉੱਤਰ ਕਰਕੇ ਤਸੱਲੀ ਕਰਨੀ)
(੨) ਹਿਤ (ਬਿਨਾਂ ਈਰਖਾ ਤੋਂ ਖੰਡਨ ਮੰਡਨ ਕਰਨਾ।)
(੩) ਜਲਪ (ਆਪਣੇ ਮਤ ਦੀ ਪੁਸ਼ਟੀ ਲਈ ਦੂਜੇ ਦੀ ਦਲੀਲ ਨੂੰ ਰੱਦ ਕਰਨਾ।)
(੪) ਵਿਤੰਡਾ (ਦੂਜੇ ਦਾ ਪਖ ਡੇਗਣ ਵਾਸਤੇ ਛਲ ਕਪਟ ਈਰਖਾ ਹਠ ਨਾਲ ਮਿਲੀ ਚਰਚਾ ਕਰਨੀ।)
ਚਾਰ ਅੰਗ ਨੀਤੀ ਦੇ - (੧) ਸਾਮ-ਪਿਆਰੇ ਬਚਨਾਂ ਨਾਲ ਦੂਸਰੇ ਦਾ ਕ੍ਰੋਧ ਸ਼ਾਂਤਿ ਕਰਨਾ।
(੨) ਦਾਮ- ਧਨ ਦੇ ਕੇ ਦੂਸਰੇ ਨੂੰ ਪ੍ਰਸੰਨ ਕਰਨਾ।
(੩) ਦੰਡ - ਸ਼ਸਤ੍ਰ ਤੇ ਬਲ ਆਦਿਕ ਨਾਲ ਦੂਸਰੇ ਨੂੰ ਸਜ਼ਾ ਦੇਣੀ।
(੪) ਭੇਦ - ਦੋਹਾਂ ਵਿਚ ਫੋਕਟ (ਫੁਟ) ਪਾ ਕੇ ਆਪਣਾ ਕਾਰਜ ਸਿੱਧ ਕਰਨਾ।
-------------------
*ਗੋਂਦਾ ਜੀ ਦਾ ਜਨਮ ਕਸ਼ਮੀਰੀ ਖੱਤ੍ਰੀ ਦੇ ਘਰ ੧੬੨੬ ਨੂੰ ਹੋਇਆ ਤੇ ਸੰਮਤ ੧੬੯੧ ਵਿਚ ਬਾਬਾ ਗੁਰਦਿੱਤਾ ਜੀ ਦੇ ਚੇਲੇ ਬਣ ਕੇ ਕਰਣੀ ਵਾਲੇ ਸਾਧੂ ਹੋਏ, ਇਹ ਉਦਾਸੀਆਂ ਦੇ ਇਕ ਧੂਏਂ ਦੇ ਮੁਖੀਏ ਸੰਤ ਹੋਏ ਹਨ, ਇਹਨਾਂ ਦਾ ਦੇਹਾਂਤ ਸੰਮਤ ੧੭੦੬ ਨੂੰ ਫਿਲੌਰ ਵਿਚ ਹੋਇਆ