Back ArrowLogo
Info
Profile

ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥

ਸਤ ਪਤਾਲ* ਅਤੇ ਸਤ ਅਕਾਸ਼** ਕੁਦਰਤਿ=ਮਾਇਆ ਵਿਚ ਹਨ ਅਤੇ ਹੋਰ ਸਾਰੇ ਅਕਾਰ ਵੀ ਕੁਦਰਤਿ=ਮਾਇਆ ਵਿਚ ਹਨ। ਅਥਵਾ:-ਕੁਦਰਤ ਵਾਲੇ ਪਰਮਾਤਮਾ ਦੇ ਵਿਚ ਸਭ ਪਤਾਲ ਅਕਾਸ਼ ਅਤੇ ਸਾਰੇ ਅਕਾਰ ਵਗੈਰਾ ਹਨ।

ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥

ਚਾਰ ਬੇਦਾਂ+, ੧੮ ਪੁਰਾਣਾਂ++ ਤੇ ਚਾਰ ਕਤੇਬਾਂ-, ਇਹ ਸਭ ਮਾਇਆ ਵਿਚ ਹਨ, ਸਾਰੇ ਵਿਚਾਰ ਕਰਨੇ ਭੀ ਮਾਇਆ ਵਿਚ ਹਨ। ਅਥਵਾ:-ਮਾਇਆ ਵਾਲੇ ਈਸ਼ਰ ਵਿਚ ਹਨ।

ਕੁਦਰਤਿ ਖਾਣਾ ਪੀਣਾ ਪੈਨਣੁ ਕੁਦਰਤਿ ਸਰਬ ਪਿਆਰੁ ॥

ਰੋਟੀ ਆਦਿ ਭੋਜਨ ਦਾ ਖਾਣਾ, ਦੁੱਧ ਆਦਿਕਾਂ ਦਾ ਪੀਣਾ, ਚੰਗੇ ਕਪੜਿਆਂ ਦਾ ਜਾਂ ਭੂਸ਼ਨਾਂ ਦਾ ਪਹਿਰਨਾ, ਇਹ ਸਭ ਕੁਦਰਤਿ=ਮਾਇਆ ਵਿਚ ਹੈ।

ਅਥਵਾ- ਕੁਦਰਤੀ ਪ੍ਰਮਾਤਮਾ ਵਿਚ ਹੈ। ਸਭ ਨਾਲ ਪਰੇਮ ਕਰਨਾ ਭੀ ਮਾਇਆ ਵਿਚ ਹੈ।

ਅਥਵਾ:-ਮਾਇਆ ਵਾਲੇ ਪਰਮਾਤਮਾ ਵਿਚ ਹੈ।

ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥

ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼੍ਯ, ਇਹ ਚਾਰ ਜਾਤੀਆਂ, ਜਿਨਸੀ=ਊਠ, ਘੋੜਾ, ਖੱਚਰ ਆਦਿਕ ਤੇ ਹੋਰ ਕਾਲੇ ਪੀਲੇ ਰੰਗ ਇਹ ਸਭ ਮਾਇਆ ਵਿਚ ਜਾਂ ਮਾਇਆ ਵਾਲੇ ਈਸ਼ਵਰ ਵਿਚ ਹਨ। ਜਹਾਨ ਦੇ ਸਾਰੇ ਜੀਵ ਭੀ ਮਾਇਆ ਵਿਚ

ਅਥਵਾ:-ਮਾਇਆ ਵਾਲੇ ਈਸ਼ਵਰ ਵਿਚ ਹਨ।

--------------------

*ਸੱਤ ਪਤਾਲ-੧ ਅਤਲ, ੨ ਬਿਤਲ, ੩ ਸੁਤਲ, ੪ ਤਲਾਤਲ, ੫ ਰਸਾਤਲ, ੬ ਮਹਾਤਲ, ੭ ਪਤਾਲ।

**ਸੱਤ ਅਕਾਸ਼-੧ ਭੂਰ, ੨ ਭਵਰ, ੩ ਸ੍ਵਰ, ੪ ਮਹਰ, ੫ ਜਨ, ੬ ਤਪ, ੭ ਸਤ।

+ਚਾਰ ਵੇਦ-੧ ਸ਼ਾਮ ਵੇਦ, ੨ ਰਿਗਵੇਦ, ੩ ਜੁਜਰ ਵੇਦ, ੪ ਅਥਰਬਣ ਵੇਦ।

++ਅਠਾਰਾਂ ਪੁਰਾਣ-੧ ਮਤਸ, ੨ ਮਾਰਕੰਡਾ, ੩ ਭਵਿਖਤ, ੪ ਭਾਗਵਤ, ੫ ਬ੍ਰਹਮਾਂਡ, ੬ ਬ੍ਰਹਮ, ੭ ਬ੍ਰਹਮ ਵੈਵਰਤ, ੮ ਵਾਮਨ, ੯ ਵਾਯੂ, ੧੦ ਵਿਸ਼ਨ, ੧੧ ਵਰਾਹ, ੧੨ ਅਗਨ, ੧੩ ਨਾਰਦ, ੧੪ ਪਦਮ, ੧੫ ਲਿੰਗ, ੧੬ ਗਰੁੜ, ੧੭ ਕੂਰਮ, ੧੮ ਸਕੰਦ।

-ਚਾਰ ਕਤੇਬਾਂ-੧ ਅੰਜੀਲ, ੨ ਤੌਰੇਤ, ੩ ਜੰਬੂਰ, ੪ ਕੁਰਾਨ।

33 / 355
Previous
Next