

ਕੁਦਰਤਿ ਨੇਕੀਆ ਕੁਦਰਤਿ ਬਦੀਆ
ਨੇਕੀਆ=ਭਲਿਆਈਆਂ ਵੀ ਕੁਦਰਤਿ=ਮਾਇਆ ਵਿਚ ਬਦੀਆ=ਖੋਟੇ ਕੰਮ ਵੀ ਸਭ ਕੁਦਰਤਿ= ਮਾਇਆ ਵਿਚ ਹਨ। ਅਥਵਾ:-ਮਾਇਆ ਵਾਲੇ ਈਸ਼ਵਰ ਵਿਚ ਹਨ।
ਕੁਦਰਤਿ ਮਾਨੁ ਅਭਿਮਾਨੁ ॥
ਮਾਨੁ=ਆਦਰ ਅਭਿਮਾਨੁ=ਨਿਰਾਦਰ ਇਹ ਸਭ ਮਾਇਆ ਵਿਚ ਅਥਵਾ:- ਮਾਇਆ ਵਾਲੇ ਈਸ਼ਵਰ ਵਿਚ ਹੈ।
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਪਉਣ, ਪਾਣੀ ਤੇ ਅਗਨੀ ਇਹ ਸਭ ਮਾਇਆ ਵਿਚ ਅਥਵਾ:-ਮਾਇਆ ਵਾਲੇ ਈਸ਼ਵਰ ਵਿਚ ਹਨ। ਖ਼ਾਕ ਰੂਪ ਜੋ ਧਰਤੀ ਹੈ ਇਹ ਵੀ ਮਾਇਆ ਰੂਪ ਹੈ।
ਅਥਵਾ:-ਇਹ ਸਭ ਖ਼ਾਕ ਰੂਪ ਹੈ।
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
ਹੇ ਪ੍ਰਮਾਤਮਾ! ਇਹ ਸਭ ਤੇਰੀ ਮਾਇਆ ਹੈ ਤੂੰ ਕਾਦਿਰੁ=ਸਮਰੱਥ ਕਰਤਾ ਹੈਂ।
ਪੁਨਾ-ਆਪ ਦੀ ਨਾਈ=ਵਡਿਆਈ ਪਾਕੀ=ਪਵਿੱਤ੍ਰ ਹੈ ਅਤੇ ਆਪ ਵੀ ਪਾਕੁ=ਪਵਿੱਤ੍ਰ ਹੋ।
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਹੇ ਸ਼ੇਖ ਬ੍ਰਹਮ! ਜਿਸ ਪ੍ਰਮਾਤਮਾ ਦੇ ਹੁਕਮ ਅੰਦਰ ਇਹ ਜੀਵ ਵੇਖਦਾ ਤੇ ਸਭ ਕੰਮਾਂ ਵਿਚ ਵਿਚਰਦਾ ਭਾਵ ਪ੍ਰਵਿਰਤ ਹੁੰਦਾ ਹੈ, ਓਹ ਤਾਕੋ ਤਾਕੁ=ਏਕੋ ਏਕ ਹੈ।
ਅਥਵਾ:-ਹੇ ਪਿਆਰੇ ! ਉਸ ਇਕ ਵੱਲ ਤੂੰ ਤਾਕੋ-ਤੱਕਣਾ ਕਰ ਅਥਵਾ:-ਤਿਸ
ਵਲ ਤਾਕ=ਤੱਕਣਾ ਕਰ॥ ੨॥
ਪਉੜੀ॥
ਪ੍ਰਸ਼ਨ-ਜੋ ਮਾਇਆਧਾਰੀ ਪੁਰਖ ਵਿਸ਼ਿਆਂ ਵਿਚ ਫਸ ਕੇ ਨਾਮ ਨਹੀਂ ਜਪਦੇ ਅੰਤ ਨੂੰ ਉਹਨਾਂ ਦਾ ਕੀ ਹਾਲ ਹੁੰਦਾ ਹੈ ?
ਗੁਰ ਉੱਤਰ-
ਆਪੀਨੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥