Back ArrowLogo
Info
Profile

ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ॥

(ਅੰਨਵੇਂ ਤੁਕਾਂ ਦਾ ਖ਼ਿਆਲ ਰੱਖਣਾ)

ਵੱਡਾ ਦੁਨੀਆਂ ਵਾਲਾ ਹੋ ਕੇ, ਆਪਣੇ ਮਾਇਆਵਕੀ ਭੋਗਾਂ ਨੂੰ ਭੋਗ ਕੇ ਜਦ ਇਸ ਜੀਵ ਦਾ ਭਉਰੁ=ਰੂਹ ਪ੍ਰਾਣਾਂ ਰੂਪ ਘੋੜੇ 'ਪਰ ਚੜ੍ਹਕੇ ਇਸ ਦੁਨੀਆਂ ਤੋਂ ਸਿਧਾਇਆ=ਤੁਰ ਪਿਆ ਤਾਂ ਇਸ ਦੇ ਗਲ ਸੰਗਲੁ ਘਤਿ=ਪਾ ਕੇ ਚਲਾਇਆ=ਲਿਜਾਇਆ ਜਾਂਦਾ ਹੈ।

ਤਥਾ-ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ॥

(ਵਡਹੰਸੁ ਮ: ੧, ਪੰਨਾ ੫੭੮)

ਤਥਾ-ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ॥ ੫॥

(ਆਸਾ ਮ: ੧ ਪਟੀ, ਪੰਨਾ ੪੩੨)

ਤਥਾ- ਭਾਈ ਗੁਰਦਾਸ ਜੀ ਨੇ ਵਾਰ ੨੧ ਪਉੜੀ ੧੪ ਵਿਚ ਲਿਖਿਆ ਹੈ-

ਉਚੇ ਮਹਲ ਉਸਾਰਿ ਵਿਛਾਇ ਵਿਛਾਵਣੇ। ਵਡੇ ਦੁਨੀਆਦਾਰ ਨਾਉ ਗਣਾਵਣੇ।

ਕਰਿ ਗੜ ਕੋਟ ਹਜਾਰ ਰਾਜ ਕਮਾਵਣੇ। ਲਖ ਲਖ ਮਨਸਬਦਾਰ ਵਜਹ ਵਧਾਵਣੇ।

ਪੂਰ ਭਰੇ ਅਹੰਕਾਰ ਆਵਨ ਜਾਵਣੇ। ਤਿਤੁ ਸਚੇ ਦਰਬਾਰ ਖਰੇ ਡਰਾਵਣੇ।

ਪਿਛੋਂ ਸਰੀਰ ਭਸ+ਮੜਿ=ਸੁਆਹ ਦੀ ਢੇਰੀ ਹੋ ਜਾਂਦਾ ਹੈ

ਅਗੈ ਕਰਣੀ ਕੀਰਤਿ ਵਾਚੀਐ

ਅਗੈ=ਪ੍ਰਲੋਕ ਵਿਚ ਕਰਣੀ ਅਨੁਸਾਰ ਕੀਰਤੀ ਵਾਚੀ ਜਾਂਦੀ ਹੈ।

ਬਹਿ ਲੇਖਾ ਕਰਿ ਸਮਝਾਇਆ ॥

ਧਰਮ ਰਾਜਾ ਬਹਾ ਕੇ ਚੰਗੀ ਤਰਾਂ ਲੇਖਾ ਕਰਕੇ ਸਮਝਾਉਂਦਾ ਹੈ ਕਿ ਤੇਰੇ ਕਰਮਾਂ ਦਾ ਫਲ ਇਹ ਤੈਨੂੰ ਜ਼ਰੂਰ ਭੋਗਣਾ ਪਏਗਾ।

ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥

ਭੈੜੇ ਕਰਮ ਕਰਨ ਵਾਲਿਆਂ ਨੂੰ, ਜਿਸ ਵੇਲੇ ਚੋਟਾਂ ਪਉਦੀਈ=ਪੈਂਦੀਆਂ ਹਨ ਤਾਂ ਭੱਜ ਕੇ ਲੁਕਣ ਲਈ ਕੋਈ ਜਗ੍ਹਾਂ ਪ੍ਰਾਪਤ ਨਹੀਂ ਹੁੰਦੀ।

ਜਿਸ ਵੇਲੇ ਭੁੱਬਾਂ ਮਾਰ ਕੇ ਰੋਂਦਾ ਹੈ ਤਾਂ ਜਮਦੂਤ ਆਖਦੇ ਹਨ, ਤੇਰੇ ਰੂਆਇਆ=ਰੋਣੇ ਨੂੰ ਹੁਣ ਅਸੀਂ ਕੀ ਸੁਣੀਏ। ਹੁਣ ਤਾਂ ਕੀਤੇ ਕਰਮਾਂ ਦਾ ਫਲ ਭੋਗਣਾ ਕਰ।

ਅਥਵਾ:-ਹੇ ਪੁਰਸ਼ਾ! ਹੁਣ ਪਰਮੇਸ਼ਰ ਦੇ ਨਾਮ ਨੂੰ ਤੂੰ ਸੁਣ ਲੈ, ਜੇ ਇਕਾਗਰ ਚਿਤ ਹੋ ਕੇ ਨਾ ਸੁਣੇਂਗਾ ਤਾਂ ਕੀ ਹੋਵੇਗਾ? ਕਿਆ ਰੂਆਇਆ=ਰੋਣੇ ਵਿਚ ਹੀ ਆਵੇਂਗਾ।

35 / 355
Previous
Next