

(ਇਹ ਪੰਜ ਸਿੰਘ ਕਲਗੀਧਰ ਜੀ ਨੇ ਬ੍ਰਹਮਚਾਰੀ ਦੇ ਭੇਸ ਵਿਚ ਸੰਸਕ੍ਰਿਤ ਵਿਦਿਆ ਪੜਨ ਵਾਸਤੇ ਕਾਂਸ਼ੀ ਭੇਜੇ ਸਨ।)
ਪੰਜ ਪ੍ਰਕਾਰ ਦਾ ਭਰਮ - ਭੇਦ ਭਰਮ, ਕਰਤਤ ਭਰਮ, ਸੰਗ ਭਰਮ, ਵਿਕਾਰ ਭਰਮ, ਬ੍ਰਹਮ ਸੇ ਭਿੰਨ ਜਗਤ ਸਤ ਹੈ।
ਪੰਜ ਦ੍ਰਿਸ਼ਟਾਂਤ (ਭਰਮ ਨਵਿਰਤੀ ਦੇ) -
ਬਿੰਬ ਪ੍ਰਤਿ ਬਿੰਬ, ਲੋਹਤ ਸਫਟਕ, ਘਟਾਕਾਸ, ਗੁਣਮਾਰ, ਕਨਕ ਕੁੰਡਲ।
ਪੰਜ ਪ੍ਰਕਾਰ ਦਾ ਭੇਦ - ਜੀਵ ਈਸ਼ਵਰ ਦਾ ਭੇਦ, ਜੀਵ ਜੀਵ ਦਾ ਭੇਦ, ਜੀਵ ਜੜ ਦਾ ਭੇਦ, ਈਸ ਜੜ ਦਾ ਭੇਦ, ਜੜ ਜੜ ਦਾ ਭੇਦ।
ਪੰਜ ਪ੍ਰਾਨ -ਪ੍ਰਾਨ, ਅਪਾਨ, ਸਮਾਨ, ਵਯਾਨ, ਉਦਾਨ।
ਪੰਜ ਉਪਪ੍ਰਾਨ -ਨਾਗ, ਕੂਰਮ, ਕ੍ਰਿਕਲ, ਦੇਵਦਤ, ਧਨਿਜੈ।
ਪੰਜ ਕੋਸ਼ -ਅੰਨਮਯ ਕੋਸ਼, ਪ੍ਰਾਨ ਮਯ ਕੋਸ਼, ਮਨੋਮਯ ਕੋਸ਼, ਵਿਗਿਆਨ ਮਯ ਕੋਸ਼, ਅਨੰਦ ਮਯ ਕੋਸ਼।
ਪੰਜ ਕਲੇਸ਼ -ਰਾਗ, ਦ੍ਵੈਸ਼, ਅਵਿਦਿਆ, ਅਸਮਤਾ, ਅਭੀਨਿਵੇਸ।
ਪੰਜ ਸ਼ਬਦ -ਤਤਤੰਤੀ ਬਿਤ ਚਰਮ ਕਾ, ਘਨ ਕਾਸੀ ਕੋ ਜਾਨ। ਨਾਦ ਸਬਦ ਘਟ ਕਾ ਕਹਿਓ ਸੁਖਰ ਸ਼ਬਦ ਪਹਿਚਾਨ।
ਪੰਜ ਪ੍ਰਕਾਰ ਦੇ ਕਰਮ - ਨਿਤ ਕਰਮ, ਨਮਿਤ ਕਰਮ, ਕਾਮ ਕਰਮ, ਪ੍ਰਾਸਚਿਤ ਕਰਮ, ਨਖਿਧ ਕਰਮ।
ਇਕ ਇਕ ਤਤ ਦੀਆਂ ਪੰਜ ਪੰਜ ਪ੍ਰਕ੍ਰਿਤੀਆਂ ਹੋਈਆਂ - ਯਥਾ-
ਏਕ ਏਕ ਤਤ ਤਾਂਕੀ ਪੰਚ ਹੈ ਪ੍ਰਕਿਰਤੀ ਭਈ,
ਲੋਭ ਮੋਹ ਅਹੰ ਦੁਖ ਪ੍ਰੀਤਿ ਨਭ ਜਾਨਿਯੇ।
ਬਲ ਕੋ ਕਰਨ ਅਰੁ ਧਾਵਨ ਪਸਾਰਨ,
ਸੰਕੋਚ ਦੇਹ ਬਧੈ ਸੁ ਸਮੀਰ ਪਹਿਚਾਨਿਯੇ।
ਨੀਂਦ ਓਜ ਕਾਂਤਿ ਭੂਖ ਪ੍ਯਾਸ ਹੋਇ ਆਲਸ ਜੋ,
ਅਗਨਿ ਕੇ ਤੱਤ ਕੀ ਪ੍ਰਕਿਰਤੀ ਏ ਪ੍ਰਮਾਨਿਯੇ।
ਰਕਤ ਪਸੀਨਾ ਪਿਤ ਕਫ ਬਿੰਦੁ ਨੀਰ ਹੂੰ ਕੀ,
ਚਾਮ ਹਾਡ ਮਾਸ ਨਾੜੀ ਰੋਮ ਛਿਤਿ ਭਾਨਿਯੇ।
(ਨਾਨਕ ਪ੍ਰਕਾਸ਼)