

ਪੰਜ ਪ੍ਰਕਾਰ ਦੀ ਖਿਆਤੀ - ਅਸਤ ਖਿਆਤੀ, ਆਤਮ ਖਿਆਤੀ, ਅਨਥਾ ਖਿਆਤੀ, ਆਖਿਆਤੀ ਖਿਆਤੀ, ਅਨਰਵਚਨੀ ਖਿਆਤੀ। (ਖਿਆਤੀ ਨਾਮ ਪ੍ਰਤੀਤੀ ਅਤੇ ਕਥਨ ਦਾ ਵਾਚਕ ਹੈ)
ਪੰਜ ਪ੍ਰਕਾਰ ਦੀ ਪਰਲੈ - ਨਿਤ ਪ੍ਰਲਯ, ਨਮਿਤ ਪ੍ਰਲਯ, ਅਵਾਂਤ੍ਰ ਪ੍ਰਲਯ, ਮਹਾਂ ਪ੍ਰਲ੍ਯ, ਅਤੀਅੰਤਕ ਪ੍ਰਲ੍ਯ।
ਨਿਤ ਪ੍ਰਲ੍ਯ- ਜੇਹੜਾ ਰੋਜ ਸੌਂ ਜਾਣਾ ਹੈ।
ਨਮਿਤ ਪ੍ਰਲਯ- ਕਿਸੇ ਨਮਿਤ ਨੂੰ ਪਾ ਕੇ ਮਰ ਜਾਣਾ।
ਅਵਾਂਤ੍ਰ ਪ੍ਰਲ੍ਯ- ਬ੍ਰਹਮਾ ਦੇ ਇਕ ਦਿਨ ਖ਼ਤਮ ਹੋਣ ਪਰ ਮਾਤਲੋਕ ਦੀ ਧਰਤੀ ਪਰ ਸਾਰੇ ਜਲ ਹੀ ਜਲ ਹੋ ਜਾਣਾ।
ਮਹਾਂ ਪ੍ਰਲਯ- ਬ੍ਰਹਮਾ, ਵਿਸ਼ਨੂੰ, ਸ਼ਿਵ ਸਹਿਤ ਸਾਰੇ ਸੰਸਾਰ ਦਾ ਬਾਧ ਹੋ ਜਾਣਾ।
ਪੰਚਮ ਪਾਤਿਸ਼ਾਹ ਜੀ ਦੇ ਨਾਲ ਪੰਜ ਸਿੱਖ ਲਾਹੌਰ ਗਏ -ਬਿਧੀਆ, ਜੇਠਾ, ਲੰਙਾਹਾ, ਪਿਰਾਣਾ, ਪੈੜਾ।
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਨਾਲ ਪੰਜ ਸਿਖ ਦਿਲੀ ਗਏ-
(੧) ਭਾਈ ਗੁਰਦਿੱਤਾ ਜੀ
(੨) ਭਾਈ ਮਤੀ ਦਾਸ ਜੀ
(੩) ਭਾਈ ਦਿਆਲਾ ਜੀ
(੪) ਭਾਈ ਊਦੋ ਜੀ
(੫) ਭਾਈ ਸਾਹਿਬ ਚੰਦ ਜੀ।
ਪੰਜ ਤੰਤ੍ਰ- ੧. ਮਿਤ੍ਰ ਭੇਦ ੨. ਮਿਤ੍ਰ ਸੰਪ੍ਰਾਪਤਿ ੩. ਕਾ ਕੋਲੂਕੀਯ (ਜਿਸ ਵਿਚ ਕਾਂ ਅਤੇ ਉਲੂ ਦਾ ਪ੍ਰਸੰਗ ਹੈ) ੪. ਲਬਧ ਪ੍ਰਣਾਸ ੫. ਅਪਰੀ ਕਿਤ ਕਾਰਕ।
ਪੰਜ ਦਦੇ- ੧. ਦੇਸ਼ ੨. ਦੁਰਗ ੩. ਦਲ ੪. ਦਰਬ ੫. ਦਾਨ।
ਪੰਜ ਈਸ਼੍ਵਰ - ੧. ਵਿਸ਼ਨੂੰ ੨. ਸੂਰਜ ੩. ਸ਼ਿਵ ੪. ਗਣੇਸ਼ ੫. ਦੇਵੀ।
ਪੰਜ ਪੀਰ- ੧. ਸੁਲਤਾਨ ੨. ਮੀਰਾਂ ੩. ਗੁਗਾ ੪. ਬੀਬੜੀਆਂ ੫. ਸੀਤਲਾ।
ਪੰਜ ਪਿਤਾ- ੧. ਜਨਮ ਦਾਤਾ ੨. ਸਹੁਰਾ ੩. ਰਾਜਾ ੪. ਵਿਦਿਆ ਦਾਤਾ ੫. ਪਾਲਣ ਵਾਲਾ।