

ਪੰਜ ਮਾਤਾ- ੧. ਜਨਮ ਦੇਣ ਵਾਲੀ ੨. ਗੁਰੂ ਦੀ ਇਸਤ੍ਰੀ ੩. ਸੱਸ ੪. ਰਾਜੇ ਦੀ ਰਾਣੀ ੫. ਦੁਧ ਚੁੰਘਾਣ ਵਾਲੀ।
ਪੰਜ ਪੁਤ੍ਰ -੧. ਬੇਟਾ ੨. ਚੇਲਾ ੩. ਜਵਾਈ ੪. ਸੇਵਕ ੫. ਅਭਿਆਗਤ।
ਪੰਜ ਪ੍ਰਕਾਰ ਦੀ ਸਿਖੀ -੧. ਧੰਧੇ ਦੀ ੨. ਦੇਖਾ ਦੇਖੀ ਦੀ ੩. ਹਿਰਸ ਦੀ ੪. ਸਿਦਕ ਦੀ ੫. ਪ੍ਰੇਮ ਦੀ।
ਯਥਾ- ਧੰਧੇ ਦੀ ਇਕ, ਦੇਖਾ ਦੇਖੀ। ਹਿਰਸੀ ਤ੍ਰੈ ਸਿਦਕੀ ਅਵਰੇਖੀ।
ਪੰਚਮ ਅਹੈ ਭਾਵ ਕੀ ਭਲੇ। ਪ੍ਰਿਥਮਾ ਇਮ ਜਿਮ ਭਾਈ ਚਲੇ।
ਸਭਿ ਸਗੁਰੇ ਮੁਝ ਨਿਗੁਰਾ ਕਹੈ। ਲੇ ਸਿਖੀ ਧੰਧੇ ਕੀ ਅਹੈ।
ਕੋਇਕ ਸਿਖ ਬਨਯੋ ਕਿਹ ਦੇਖਾ। ਸਦਨ ਪਦਾਰਥ ਭਲੇ ਬਿਸੇਖਾ।
ਲੋਭ ਪਦਾਰਥ ਕੋ ਮਨ ਭਯੋ। ਗੁਰ ਕੋ ਸਿਖ ਹੋਇ ਸੋ ਗਯੋ।
ਇਹ ਸਿਖੀ ਹੈ ਦੇਖਾ ਦੇਖੀ। ਰਹੀ ਪਦਾਰਥ ਚਾਹ ਵਿਸੇਖੀ।
ਤੀਜੀ 'ਹਿਰਸੀ' ਸਿਖੀ ਜਾਨੋ। ਬਹੁਤ ਜੁ ਕਰਹਿੰ ਕਰਣ ਸੋ ਠਾਨੋ।
ਸੋਤੀ ਕੁਝ ਨ ਆਪ ਕੋ ਆਈ। ਨਹੀ ਸੀਖ ਲੇ ਗੁਰਮਤਿ ਪਾਈ।
ਚਤੁਰਥ ਸਿਖੀ 'ਸਿਦਕੀ ਹੋਇ। ਗੁਰਬਿਨ ਅਪਰ ਨ ਮਾਨਹਿ ਕੋਇ।
ਜੀਵਣ ਮਰਣ ਬਿਖੈ ਗੁਰਸਰਣੀ। ਤਜਹਿ ਨ ਜਿਮ ਪ੍ਰਵਾਹ ਮੈਂ ਤਰਣੀ।
ਪੰਚਮ ਸਿਖੀ 'ਭਾਵ ਉਪਾਈ। ਲਖ ਗੁਰ ਮਹਿਮਾ ਪਰ ਸ਼ਰਣਾਈ।
ਨਿਸਦਿਨ ਗੁਰਮੂਰਤਿ ਉਰਧਾਰੀ। ਕਰਹਿ ਭਾਵ ਸਭ ਸਿਖ ਮਝਾਰੀ।
(ਗੁਰ ਪ੍ਰਤਾਪ ਸੂਰਜ)
ਪੰਜ ਬਾਣ ਕਾਮ ਦੇਵ ਦੇ - ੧. ਪੁਸ਼ਪ ਬਾਣ ੨. ਪਦਮ ਬਾਣ ੩. ਅਸ਼ੋਕ ਬਾਣ ੪. ਸਿਰੀਸ਼ ਬਾਣ ੫. ਉਤਪਲ ਬਾਣ।
ਪੰਜ ਨਿਯਮ ਇਸਲਾਮ ਦੇ - ੧. ਖ਼ੁਦਾ ਦਾ ਮੰਨਣਾ ੨. ਪੰਜ ਵੇਲੇ ਨਮਾਜ਼ ਪੜ੍ਹਨੀ ੩. ਜ਼ਕਾਤ ਦੇਣੀ ੪. ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਣੇ ੫. ਕਾਬੇ ਦੀ ਹੱਜ ਕਰਨੀ।
ਪੰਜ ਪੰਜਾਬ ਦੇ ਦਰਿਆ - ਬਿਆਸ, ਸਤਲੁਜ, ਰਾਵੀ, ਝਨਾਬ, ਜਿਹਲਮ।
ਪੰਜ ਅੰਗ - ੧. ਤਿਥਿ ੨. ਵਾਰ ੩. ਨਛਤ੍ਰ ੪. ਯੋਗ ੫. ਕਰਣ।
ਪੰਜ ਅੰਗ ਬ੍ਰਿਛ ਦੇ- ੧. ਜੜ੍ਹ ੨. ਸ਼ਾਖ ੩. ਪੱਤਾ ੪. ਫੁੱਲ ੫. ਫਲ।
ਪੰਜ ਅੰਗੀ ਧੂਪ - ੧. ਚੰਦਨ ੨. ਅਗਰ ੩. ਕਪੂਰ ੪. ਕੇਸਰ ੫. ਗੁੱਗਲ।
ਪੰਜ ਪ੍ਰਕਾਰ ਦੇ ਸ਼ਬਦ - ੧. ਤਤ-ਤਾਰ ਅਤੇ ਤੰਦ ਦੁਆਰਾ ਪੈਦਾ ਹੋਇਆ।
੨. ਵਿਤ-ਚੰਮ ਨਾਲ ਮੜ੍ਹੇ ਢੋਲ ਆਦਿਕ ਦੁਆਰਾ।