Back ArrowLogo
Info
Profile

੩. ਘਨ-ਘੜਿਆਲ ਛੈਣੇ ਦੁਆਰਾ ਪੈਦਾ ਹੋਇਆ।

੪. ਨਾਦ-ਘੜੇ ਆਦਿਕ ਤੋਂ ਪੈਦਾ ਹੋਇਆ।

੫. ਸੁਖਿਰ-ਤੂਤੀ ਨਫੀਰੀ ਵਿਖੇ ਫੂਕ ਮਾਰਨ ਨਾਲ ਪੈਦਾ ਹੋਇਆ।

ਪੰਜ ਸ਼ਬਦ ਯੋਗੀਆਂ ਦੇ - ੧. ਸੰਖ ੨. ਮ੍ਰਿਦੰਗ ੩. ਕਿੰਗਰੀ ੪. ਮੁਰਲੀ ੫. ਵੀਣਾ

ਪੰਜ ਸ਼ਬਦ ਪੁਰਾਣਾਂ ਅਨੁਸਾਰ - ੧. ਵੇਦ ਧ੍ਵਨਿ ੨. ਬੇਦੀਜਨ ਧ੍ਵਨਿ ੩. ਜਯ ਧ੍ਵਨਿ   ੪. ਸੰਖ ਧ੍ਵਨਿ ੫. ਨਿਸ਼ਾਨ ਧ੍ਵਨਿ

ਪੰਜ ਸ਼ਬਦ ਰਾਜ ਦਰਬਾਰ ਦੇ - ੧. ਸਿੰਙੀ ੨. ਡਫ ੩. ਸੰਖ ੪. ਭੇਰੀ ੫. ਜਯਘੰਟਾ।

ਪੰਜ ਸਰੋਵਰ ਅੰਮ੍ਰਿਤਸਰ ਦੇ - ੧. ਹਰਿਮੰਦਰ ਸਾਹਿਬ ੨. ਸੰਤੋਖ ਸਰ ੩. ਰਾਮਸਰ     ੪. ਕੌਲ ਸਰ ੫. ਬਿਬੇਕਸਰ।

ਪੰਜ ਕੁਕਰਮ-  ੧. ਝੂਠ ੨. ਨਿੰਦਾ ੩. ਚੁਗਲੀ ੪. ਚੋਰੀ ੫. ਕ੍ਰਿਤਘਨਤਾ।

ਪੰਜ ਨਈਵੇਦ (ਪੰਜ ਪ੍ਰਸ਼ਾਦ) ਖਾਲਸਾ ਮਤ ਦੇ ਮੰਨੇ ਹੋਏ -

੧. ਕੜਾਹ ਪ੍ਰਸ਼ਾਦਿ ੨. ਪਤਾਸੇ ੩. ਗੁੜ ੪. ਫਲ ੫. ਮਖਾਣੇ।

ਪੰਜ ਭੀਤੀ -  ੧. ਜੇ ਬੋਲਾਂ ਤਾਂ ਆਖੀਐ ਬੜ ਬੜ ਕਰੇ ਬਹੁਤ।

੨. ਚੁਪ ਕਰਾਂ ਤਾਂ ਆਖੀਐ ਇਤੁ ਘਟਿ ਨਾਹੀ ਮਤਿ।

੩. ਜੇ ਬਹਿ ਰਹਾਂ ਤਾਂ ਆਖੀਐ ਬੈਠਾ ਸਥਰੁ ਘਤਿ।

੪. ਉਠਿ ਜਾਈ ਤਾਂ ਆਖੀਐ ਛਾਰੁ ਗਇਆ ਸਿਰਿ ਘਤਿ

੫. ਜੇ ਕਰਿ ਨਿਵਾ ਤਾਂ ਆਖੀਐ ਡਰਦਾ ਕਰੈ ਭਗਤਿ।

ਪੰਜ ਨਮਾਜ਼ਾਂ ਤੇ ਪੰਜ ਹੀ ਵਕਤ-

੧. ਸਲਾਤੁਲਫਜ਼ਰ (ਨਮਾਜ਼ੇ ਸੁਬਹ)

(ਪਹੁ ਫੁਟਣ ਤੋਂ ਲੈ ਕੇ ਸੂਰਜ ਚੜ੍ਹਨ ਤਕ ਦੀ ਨਮਾਜ਼)

੨. ਸਲਾਤੁਲਜੁਹਰ (ਨਮਾਜ਼ੇ ਪੇਸ਼ੀਨ)

(ਜਦ ਸੂਰਜ ਢਲਣ ਲਗੇ ਉਸ ਵੇਲੇ ਦੀ ਨਮਾਜ਼)

੩. ਸਲਾਤੁਲਅਸਰ (ਨਮਾਜ਼ੇ ਦੀਗਰ)

(ਤੀਸਰੇ ਪਹਿਰ ਦੀ ਨਮਾਜ਼)

੪. ਸਲਾਤੁਲ ਮਗਰਿਬ (ਨਮਾਜ਼ੇ ਸ਼ਾਮ)

(ਸੂਰਜ ਛਿਪਣ ਤੋਂ ਲੈ ਕੇ ਆਸਮਾਨ ਦੀ ਸੁਰਖੀ ਮਿਟ ਜਾਣ ਤਕ)

੫. ਸਲਾਤੁਲਇਸ਼ਾ (ਨਮਾਜ਼ੇ ਖੁਫ਼ਤਨ)

(ਸੌਣ ਵੇਲੇ ਦੀ ਨਮਾਜ਼)

335 / 355
Previous
Next