Back ArrowLogo
Info
Profile

ਪੰਜ ਲੂਣ - ੧. ਸਮੁੰਦਰੀ ੨. ਸੌਂਚਰ ੩. ਬਿੜ ੪. ਸੇਂਧਾ ੫. ਸਾਂਭਰ।

ਪੰਜ ਕਪੜੇ ਪੁਰਾਣੇ ਸਭਯ ਪੁਰਸ਼ਾਂ ਦੇ - ੧. ਦਸਤਾਰ ੨. ਅੰਗਾ ੩. ਕੱਛ  ੪. ਕਮਰਕੱਸਾ ੫. ਪਰਨਾ (ਸਾਫਾ)

ਪੰਜ ਭੇਦ ਭੋਜਨ ਦੇ -੧. ਭਜਯ - ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ।

੨. ਭੋਜਯ - ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ।

੩. ਲੇਹਯ - ਜੋ ਜੀਭ ਨਾਲ ਚਟਿਆ ਜਾਵੇ।

੪. ਪੇਯ -  ਜੋ ਪੀਤਾ ਜਾਵੇ

੫. ਚੋਸ਼ਯ - ਜੋ ਚੂਸਿਆ ਜਾਵੇ।

(੬) ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ

ਛੇ ਭੇਖ   - ਜੋਗੀ, ਜੰਗਮ, ਸ੍ਰੇਵੜੇ, ਸੰਨਿਆਸੀ, ਦਰਵੇਸ਼, ਬਿਪਰ।

ਛੇ ਜਤੀ - ਗੋਰਖ, ਦਤਾਤ੍ਰੇਯ, ਹਨੂੰਮਾਨ, ਭੈਰਉ, ਲਛਮਣ, ਭੀਸ਼ਮਪਿਤਾਮਾ।

ਛੇ ਰੁਤਾਂ-  ਬਸੰਤ ਰੁਤ, ਗ੍ਰੀਖਮ ਰੁਤ, ਪਾਵਸ ਰੁਤ, ਸਰਦ ਰੁਤ, ਹਿਮ ਰੁਤ, ਸਿਸਰ ਰੁਤ

ਛੇ ਮੋਤੀ ਬਜੰਤੀ ਮਾਲਾ ਦੇ - ਬਾਸੀ, ਸੀਪੀ, ਸੂਕਰੀ, ਗਿਰੀ, ਕਰੀ, ਮਠਸ਼ਾਲ।

ਛੇ ਸਾਸਤ੍ਰ - ਸ਼ਖ੍ਯ ਸ਼ਾਸਤ੍ਰ, ਨਿਆਇ ਸ਼ਾਸਤ੍ਰ, ਵਿਸ਼ੇਸ਼ਕ ਸ਼ਾਸਤ੍ਰ, ਮਿਮਾਸ਼ਕ ਸ਼ਾਸਤ੍ਰ, ਯੋਗ ਸ਼ਾਸਤ੍ਰ, ਵੇਦਾਂਤ ਸ਼ਾਸਤ੍ਰ।

ਛੇ ਸ਼ਾਸਤ੍ਰਾਂ ਦੇ ਕਰਤੇ- ਕਪਲ, ਗੋਤਮ, ਕਨਾਦਿ, ਜੈਮਨੀ, ਪਤੰਜਲੀ, ਬਿਆਸ ਜੀ।

ਛੇ ਚੱਕਰ -                 ਛੇ ਹੀ ਉਨ੍ਹਾਂ ਦੇ ਅਸਥਾਨ-

ਮੂਲਾ ਧਾਰ ਚੱਕਰ                    ਗੁਦਾ

ਸ੍ਵੈਧਿਸ਼ਠਾਨ ਚੱਕਰ                    ਲਿੰਗ

ਮਨੀ ਪੂਰਕ ਚੱਕਰ                   ਨਾਭੀ

ਅਨਾਹਤ ਚੱਕਰ                      ਹਿਰਦਾ

ਵਿਸੁੱਧ ਚੱਕਰ                         ਕੰਠ

ਆਗਿਆ ਚੱਕਰ                       ਭ੍ਰਿਕੁਟੀ

336 / 355
Previous
Next