Back ArrowLogo
Info
Profile

ਛੇ ਜੋਤੀ -         ਸੂਰਜ, ਚੰਦ੍ਰਮਾ, ਤਾਰੇ, ਬਿਜਲੀ, ਅਗਨੀ, ਬਾਣੀ

ਛੇ ਸਭਾ - ਸਿਧ ਸਭਾ, ਸੰਤ ਸਭਾ, ਸਾਧ ਸਭਾ, ਸਿਖ ਸਭਾ, ਗੁਰ ਸਭਾ, ਦੁਸਟ ਸਭਾ

ਛੇ ਉਰਮੀਆਂ - ਜੰਮਣਾ, ਮਰਣਾ, ਛੁਧਾ, ਤ੍ਰਿਖਾ, ਹਰਖ, ਸ਼ੋਕ।

ਛੇ ਪ੍ਰਮਾਨ-  ਪ੍ਰਤਖ ਪ੍ਰਮਾਨ, ਅਨੁਮਾਨ ਪ੍ਰਮਾਨ, ਉਪਮਾਨ ਪ੍ਰਮਾਨ, ਸ਼ਬਦ ਪ੍ਰਮਾਨ, ਅਰਥਾਪਤੀ ਪ੍ਰਮਾਨ, ਅਨਉਪਲਬਧੀ ਪ੍ਰਮਾਨ।

ਛੇ ਲਿੰਗ ਬੇਦ ਦੇ -  (੧) ਉਪਕ੍ਰਮ ਉਪ ਸੰਘਾਰ - ਆਦ ਅੰਤ ਕੀ ਏਕਤਾ।

(੨) ਅਭਿਆਸ - ਵਾਰੰਵਾਰ ਪੜ੍ਹਨਾ।

(੩) ਅਪੂਰਬਤਾ - ਅਲੌਕਿਕਤਾ।

(੪) ਫਲ - ਮੋਖਸ਼।

(੫) ਅਰਥ ਵਾਦ- ਉਸਤਤੀ।

(੬) ਉਪਪਤੀ - ਅਨਕੂਲ ਦ੍ਰਿਸ਼ਟਾਂਤ।

ਛੇ ਵਿਕਾਰ  - ਜਨਮ, ਅਸਤ, ਬ੍ਰਿਧ, ਵਿਪ੍ਰਨ, ਛੈ ਤਨ, ਨਾਸ।

ਛੇ ਬੇਦ ਦੇ ਅੰਗ - ਸਿਖਿਆ, ਕਲਪ, ਵਿਆਕਰਨ, ਨਿਰੁਕਤ, ਛੰਦ, ਜੋਤਿਸ਼।

ਛੇ ਖਟ ਸੰਪਤੀ - ਸਮ, ਦਮ, ਸਰਧਾ, ਸਮਾਧਾਨ, ਉਪ੍ਰਾਮ, ਤਤਿੱਛ੍ਯਾ।

ਛੇ ਅਨਾਦੀ ਵਸਤੂਆਂ - ਬ੍ਰਹਮ, ਈਸ਼ਰ, ਜੀਵ, ਮਾਇਆ, ਮਾਇਆ ਦਾ ਚੇਤਨ ਨਾਲ ਸਬੰਧ, ਅਨਾਦੀ ਵਸਤੂਆਂ ਦਾ ਆਪਸ ਵਿਚ ਭੇਦ।

ਛੇ ਖਟ ਭਗ ਭਗਵਾਨ ਦੇ- ਜਸ, ਐਸ੍ਵਰਜ, ਵੈਰਾਗ, ਉਦਾਰਤਾ, ਲਛਿਮੀ, ਗਿਆਨ।

ਛੇ ਚਿਰੰਜੀਵੀ - ਅਸ੍ਵਅਸਥਾਮਾ, ਬਲਿ, ਹਨੂੰਮਾਨ, ਭਭੀਸ਼ਣ, ਕਾਗ ਭਸੁੰਡ ਤੇ ਮਾਰਕੰਡਾ।

ਖਟ ਕਰਮ-   ਯਗ, ਹੋਮ, ਸ਼ਨਾਨ, ਸੰਧਿਆ, ਅਤਿਥਪੂਜਾ, ਦੇਵਅਰਚਾ

ਖਟ ਰਸ-    ਖਟਾ, ਮਿਠਾ, ਕਸੈਲਾ, ਕੌੜਾ, ਸਲੂਣਾ, ਤ੍ਰਿਕੱਰਾ।

ਖਟ ਰਾਗ - ਭੈਰਉ, ਮਾਲਕੌਸ਼ਕ, ਹਿੰਡੋਲ, ਦੀਪਕ, ਸਿਰਾਰਾਗ, ਮੇਘਰਾਗ।

ਛੇ ਬਖ਼ਸ਼ਿਸ਼ਾਂ -  ੧. ਸੁਥਰੇ ਸ਼ਾਹੀ - ਇਨਾਂ ਪਰ ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਜੀ ਦੀ ਹੋਈ।

੨. ਸੰਗਤ ਸਾਹਿਬੀਏ - ਇਨਾਂ ਪਰ ਬਖਸ਼ਿਸ਼ ਗੁਰੂ ਹਰਿਰਾਇ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੋਈ।

337 / 355
Previous
Next