Back ArrowLogo
Info
Profile

੪. ਰਾਮਚੰਦ੍ਰ ਜੀ ੫. ਪਰਸ ਰਾਮ ੬. ਬਲ ਰਾਜਾ ੭. ਸ਼ਿਵੀ ਰਾਜਾ।

ਸਭ ਪੁਰੀਆਂ - ੧. ਅਜੁਧਿਆ ੨. ਮਥੁਰਾ ੩. ਮਾਯਾ ੪. ਕਾਂਸ਼ੀ ੫. ਅਵੰਤਕਾ ੬. ਕਾਂਤੀ ੭. ਦੁਆਰਾਵਤੀ

ਸਤ ਸੁਰਾਂ -੧. ਖਰਜ ੨. ਰਿਖਭ ੩. ਗੰਧਾਰ ੪. ਮਧਮ ੫. ਪੰਚਮ ੬. ਧੈਵਤ ੭. ਨਿਖਾਦ।

ਯਥਾ- ਪੰਚ ਬਚਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੇ॥

ਸਤ ਗਿਆਨ ਦੀਆਂ ਭੂਮਿਕਾ - ਸ਼ੁਭਇਛਾ ਸੁਵਿਚਾਰਨਾ ਤਨੂਮਾਨਸਾ ਸਤ੍ਵਾਪਤਿ ਅਸੰਸ਼ਕਤਿ ਪਦਾਰਥਅਭਾਵਨੀ ਤੁਰੀਆ।

(ਇਨ੍ਹਾਂ ਭੂਮਿਕਾ ਦਾ ਵਿਸਥਾਰ ਸ੍ਰੀ ਮਾਨ ਪੰਡਤ ਤਾਰਾ ਸਿੰਘ ਜੀ ਨੇ "ਗੁਰਮਤ ਨਿਰਣਯ ਸਾਗਰ' ਵਿਚ ਲਿਖਿਆ ਹੈ)

ਸਤ ਧਾਰਾਂ ਪਹਾੜ ਦੀਆਂ - ਗੰਧਮਾਦਨ, ਕੈਲਾਸ਼, ਸੁਮੇਰ, ਹਿਮਾਚਲ, ਉਦਿਆਚਲ, ਬਿਧਿਆਚਲ, ਲੋਕਾ ਲੋਕ।

ਸਤ ਦੀਪ - ਜੰਬੂ, ਪਲਖ, ਸਾਲਮਿਲੀ, ਕੁਸ਼, ਕ੍ਰੋਚਕ, ਸਾਕਲ, ਪੁਸ਼ਕਰ।

ਸਤ ਰੂਪ ਨਿਆਇਕਾਂ ਦੇ-  ਸ਼ੁਕਲ, ਨੀਲ, ਪੀਤ, ਲਾਲ, ਹਰਾ, ਚਿਤ੍ਰ, ਕਪਸ।

ਸਤ ਵਾਰ - ਸੋਮ, ਮੰਗਲ, ਬੁਧ, ਵੀਰ, ਸ਼ੁਕਰ, ਸ਼ਨੀ, ਐਤ।

ਸਤ ਸੁਧਾਂ - ਧੀਰਜ, ਬੁਧਿ, ਬਿਬੇਕ, ਬਲ, ਗਤਮਿਤ, ਔਸਰ, ਬਾਤ।

ਯਥਾ- ਦੋਹਿਰਾ- ਧੀਰਜ ਬੁਧ ਬਿਬੇਕ ਬਲ, ਗਤਮਿਤ ਔਸਰ ਬਾਤ।

ਗੁਰ ਤ੍ਰਾਸ ਤੇ ਤੁਰਕਨ ਕੋ, ਭੂਲ ਗਈ ਸੁਧ ਸਾਤ।

ਮਹਾਂ ਭਾਰਤ ਦੀਆਂ ਸਤ ਨਦੀਆਂ - ੧. ਵਸ੍ਵੋਕਸਾਰਾ ੨. ਨਲਿਨੀ ੩. ਪਾਵਨੀ ੪. ਗੰਗਾ ੫. ਸੀਤਾ ੬. ਜੰਬੂਨਦ ੭. ਸਿੰਧ (ਅਟਕ)

ਅਗਨ ਦੀਆਂ ਸਤ ਲਾਟਾਂ - ੧. ਕਾਲੀ ੨. ਕਰਾਲੀ ੩. ਮਨੋਜਵਾ ੪. ਸੁਲੋਹਿਤਾ ੫. ਸੁਧੂਮ੍ਰਵਰਣਾ ੬. ਉਗ੍ਰਾ ੭. ਪ੍ਰਦੀਪਤਾ।

ਗੰਗਾ ਦੀਆਂ ਸਤ ਧਾਰਾਂ - ੧. ਨਲਿਨੀ ੨. ਲ੍ਹਾਦਿਨੀ ੩. ਪਾਵਨ ੪. ਚਕੁ ੫. ਸੀਤਾ ੬. ਸਿੰਧੁ ੭. ਭਗੀਰਥ।

339 / 355
Previous
Next