Back ArrowLogo
Info
Profile

ਅੱਠ ਅੰਗ ਬੁਧ ਧਰਮ ਦੇ - ੧. ਸਮਯਕ ਸੰਕਲਪ ੨. ਸਮਯਕ ਵਾਚਾ ੩. ਸਮਯਕ ਕਰਮ

੪. ਸਮਯਕ ਜੀਵ ੫. ਸਮਯਕ ਵ੍ਯਾਯਾਮ ੬. ਸਮਯਕ ਦ੍ਰਿਸ਼ਟੀ   ੭. ਸਮਯਕ ਸਿਮ੍ਰਿਤਿ ੮. ਸਮਯਕ ਸਮਾਧੀ

ਅੱਠ ਸਿੱਧੀਆਂ-   ੧. ਅਣਿਮਾ - ਬਹੁਤ ਛੋਟਾ ਹੋ ਜਾਣਾ।

੨. ਮਹਿਮਾ - ਬਹੁਤ ਵੱਡਾ ਹੋ ਜਾਣਾ।

੩. ਗਰਿਮਾ - ਬਹੁਤ ਭਾਰਾ ਹੋ ਜਾਣਾ।

੪. ਲਘਿਮਾ - ਬਹੁਤ ਹੌਲਾ ਹੋ ਜਾਣਾ।

੫. ਪ੍ਰਾਪਤਿ - ਮਨਵਾਂਛਿਤ ਵਸਤੂ ਹਾਸਲ ਕਰ ਲੈਣੀ।

੬. ਪ੍ਰਾਕਾਮ੍ਯ - ਸਭ ਦੇ ਮਨ ਦੀ ਜਾਣ ਲੈਣੀ।

੭. ਈਸ਼ਿਤਾ - ਆਪਣੀ ਇੱਛਾ ਅਨੁਸਾਰ ਦੂਸਰੇ ਨੂੰ ਪ੍ਰੇਰ ਲੈਣਾ।

੮. ਵਸ਼ਿਤਾ - ਸਭ ਨੂੰ ਵਸੀਕਾਰ ਕਰ ਲੈਣਾ।

ਅੱਠ ਪ੍ਰਸਿੱਧ ਕਵੀ ਕਾਵ੍ਯ ਦੇ - ੧. ਸੂਰਦਾਸ ੨. ਕ੍ਰਿਸ਼ਨ ਦਾਸ ੩. ਪਰਮਾਨੰਦ   ੪. ਕੁੰਭਨ ਦਾਸ ੫. ਚਤੁਰਭੁਜ ੬. ਛੀਤ ਸ੍ਵਾਮੀ ੭. ਨੰਦ ਦਾਸ    ੮. ਗੋਵਿੰਦ ਦਾਸ।

ਅੱਠ ਦਿਸ਼ਾਂ ਦੇ ਅੱਠ ਹਾਥੀ - ੧. ਐਰਾਵਤ - ਪੂਰਬ ਦਿਸ਼ਾ ਵਿਚ

੨. ਪੁੰਡਰੀਕ - ਪੂਰਬ ਦੱਖਣ ਵਿਚਕਾਰ

੩. ਵਾਮਨ - ਦੱਖਣ ਦਿਸ਼ਾ ਵਿਚ

੪. ਕੁਮੁਦ - ਦੱਖਣ ਪੱਛਮ ਦਿਸ਼ਾ ਵਿਚ

੫. ਅੰਜਨ - ਪੱਛਮ ਦਿਸ਼ਾ ਵਿਚ

੬. ਪੁਸ਼ਪਦੰਤ - ਪੱਛਮ ਉੱਤਰ ਦਿਸ਼ਾ ਵਿਚਕਾਰ

੭. ਸਾਰਵ ਭੌਮ - ਉੱਤਰ ਦਿਸ਼ਾ ਵਿਚਕਾਰ

੮. ਸੁਪ੍ਰਤੀਕ - ਉੱਤਰ ਪੂਰਬ ਦਿਸ਼ਾ ਵਿਚਕਾਰ

ਅੱਠ ਹੱਥਣੀਆਂ- ੧. ਅਭਰਮੁ ੨. ਕਪਿਲਾ ੩. ਪਿੰਗਲਾ ੪. ਅਨੁਪਮਾ

੫. ਅੰਜਨ ਵਤੀ ੬. ਸ਼ੁਭਦੰਤੀ ੭. ਅੰਜਨਾ ੮. ਤਾਮ੍ਰਕਰਣੀ।

ਅੱਠ ਪਵਿੱਤ੍ਰ ਨਦੀਆਂ ਪੁਰਾਣਾਂ ਅਤੇ ਸਿਮਰਤੀਆਂ ਵਿਚ ਲਿਖੀਆਂ -

੧. ਗੰਗਾ ੨. ਜਮਨਾ ੩. ਸਰਸ੍ਵਤੀ ੪. ਸ਼ਤਦ੍ਰਵ ੫. ਬਿਪਾਸਾ

੬. ਰਾਵੀ ੭. ਚੰਦ੍ਰਭਾਗਾ (ਝਨਾਂ) ੮. ਜੇਹਲਮ।

341 / 355
Previous
Next