Back ArrowLogo
Info
Profile

ਦਸ ਸੰਨਿਆਸ-   ਤੀਰਥੀ  ਆਸ਼੍ਰਿਮੀ   ਬਨੀ  ਅਰੰਨੀ   ਗਿਰੀ   ਪਰਬਤੀ   ਸਾਗਰ   ਸੁਰਸ੍ਵਤੀ    ਪੁਰੀ     ਭਾਰਤੀ

ਦਸ ਪੁਰਬ-   ਜੇਸ਼ਟ ਮਾਸੇ    ਸ਼ੁਕਲ ਪਖੇ      ਦਸਮੀ ਥਿਤੇ    ਹਸਤ ਨਿਖ੍ਰਤੇ

ਬੁਧਵਾਰ    ਗੁਰ ਕਰਨ      ਅਨੰਦ ਜੋਗ     ਵਿਤੀ ਪਾਤ    ਕੰਨਿਆਂ ਦਾ ਚੰਦ੍ਰਮਾ    ਬ੍ਰਿਖ ਕਾ ਸੂਰਜ

ਦਸ ਪਾਪ-    ੧. ਬਿਨ ਦਈ ਵਸਤੂ ਦਾ ਗ੍ਰਹਿਣ ਕਰਨਾ

੨. ਵੇਦ ਵਿਧਾਨ ਬਿਨਾ ਹਿੰਸਿਆ ਕਰਨੀ।

੩. ਪਰਦਾਰਾ ਗਮਨ ਕਰਨਾ (ਇਹ ਤਿੰਨ ਸਰੀਰ ਦੇ ਪਾਪ ਹਨ।)

੪. ਰੁਖਾ ਬੋਲਣਾ।

੫. ਝੂਠ ਬੋਲਣਾ।

੬. ਚੁਗਲੀ ਕਰਨੀ।

੭. ਅਨਰਥ ਬੋਲਣਾ (ਇਹ ਚਾਰ ਬਾਣੀ ਦੇ ਪਾਪ ਹਨ।)

੮. ਪਰਾਏ ਧਨ ਦੇ ਗ੍ਰਹਿਣ ਕਰਨ ਦੀ ਇੱਛਾ।

੯. ਦੂਜਿਆਂ ਦਾ ਬੁਰਾ ਚਿਤਵਨਾ।

੧੦. ਦੂਜਿਆਂ ਦੀ ਵਿਭੂਤੀ ਨੂੰ ਵੇਖ ਕੇ ਸੜਨਾ (ਇਹ ਤਿੰਨ ਮਨ ਦੇ ਪਾਪ ਹਨ)

ਦਸ ਪਾਰਖਦ –ਜ੍ਯ, ਵਿਜ੍ਯ ,  ਸੁਬਲ ,   ਬਲ,  ਨੰਦ,  

ਸੁਨੰਦ, ਭਦ੍ਰ, ਸੁਭਦ੍ਰ, ਚੰਡ, ਵਿਨੀਤ

ਦਸ ਪਾਪ ਵਿਚਾਰ ਸਾਗਰ ਆਦਿ ਵੇਦਾਂਤ ਗ੍ਰੰਥਾਂ ਦੇ ਨਿਮਨ ਲਿਖਤ ਹਨ-

ਤਿੰਨ ਪਾਪ ਸਰੀਰੀ ਦੇ-    ਚੋਰੀ, ਯਾਰੀ, ਹਿੰਸਿਆ

ਤਿੰਨ ਪਾਪ ਮਨ ਦੇ -       ਤ੍ਰਿਸ਼ਨਾ, ਚਿੰਤਾ, ਬੁਧੀ ਦੀ ਮੰਦਤਾ

ਚਾਰ ਪਾਪ ਬਾਣੀ ਦੇ-       ਨਿੰਦਿਆ, ਝੂਠ, ਕਠੋਰਤਾ, ਵਾਚਾਲਤਾ

ਦਸ ਪ੍ਰਾਨ-       ਪੌਨ ਦਸ ਸੁਨੋ ਨਾਮ ਪ੍ਰਾਨ ਹੈ ਅਪਾਨ ਦੋਊ,

ਜਾਨਿਯੇ ਸਮਾਨ ਉਦਿਆਨ ਹੈ ਬਿਆਨ ਸੋ।

ਨਾਗ ਔਰ ਕੂਰਮ ਕ੍ਰਿਕਲ ਦੇਵਦਤ ਲਖੋ,

ਦਸਵੀਂ ਧਨੰਜੈ ਨਾਮ ਕਰਤ ਬਖਾਨ ਸੋ।

੧. ਪ੍ਰਾਨ-ਹਿਰਦੇ ਵਿਚ,        ੨. ਅਪਾਨ-ਗੁਦਾ ਵਿਚ          ੩. ਸਮਾਨ-ਨਾਭੀ ਵਿਚ           ੪. ਉਦਿਆਨ- ਕੰਠ ਵਿਚ

੫. ਬਿਆਨ-ਸਾਰੇ ਸਰੀਰ ਵਿਚ ਵਿਆਪਕ ਹੈ 

344 / 355
Previous
Next