

ਬਾਰਾਂ ਪ੍ਰਕਾਰ ਦੀ ਸੇਵਾ - ਹਿੰਦੂ ਮਤ ਅਨੁਸਾਰ-
੧. ਦੇਵਤਾ ਦੇ ਮੰਦਰ ਬਨਾਉਣ ਲਈ ਚਲਣਾ।
੨. ਮੰਦਰ ਦੀ ਪ੍ਰਕਰਮਾ ਕਰਨੀ।
੩. ਦੇਵਤੇ ਦੇ ਧਾਮ ਪਰਸਨ ਲਈ ਯਾਤਰਾ ਕਰਨੀ।
੪. ਪੂਜਾ ਵਾਸਤੇ ਫੁਲ ਤੋੜਨੇ।
੫. ਦੇਵ ਮੰਦਰ ਵਿਚ ਝਾੜੂ ਦੇਣਾ।
੬. ਮੂਰਤੀ ਨੂੰ ਇਸ਼ਨਾਨ ਸ਼ਿੰਗਾਰ ਆਦਿ ਕਰਨਾ।
੭. ਨਾਮ ਜਪਣਾ।
੮. ਕੀਰਤਨ ਕਰਨਾ।
੯. ਹਰੀ ਦੀ ਕਥਾ ਸੁਣਨੀ।
੧੦. ਮੂਰਤੀ ਦਾ ਦਰਸ਼ਨ ਕਰਨਾ।
੧੧. ਠਾਕਰ ਜੀ ਦਾ ਪ੍ਰਸ਼ਾਦ ਸਿਰ ਤੇ ਰਖਣਾ ਵਾ ਪ੍ਰਣਾਮ ਕਰਨਾ।
੧੨. ਦੇਵਤੇ ਉਤੇ ਚੜੇ ਫੁਲ ਲੈ ਕੇ ਸੁੰਘਣਾ।
(੧੪) ਚੌਦਾਂ ਦੀ ਗਿਣਤੀ
ਚੌਦਾਂ ਰਤਨ - ੧. ਲਛਿਮੀ ੨. ਕੌਸ਼ਤਕ ਮਣੀ ੩. ਰੰਭਾ (ਅਪੱਛਰਾ) ੪. ਵਾਰਨੀ (ਸ਼ਰਾਬ) ੫. ਅੰਮ੍ਰਿਤ ੬. ਸੰਖ ੭. ਐਰਾਵਤ ਹਾਥੀ ੮. ਵਿਹੁ ੯. ਕਾਮਧੇਨ ਗਊ ੧੦. ਚੰਦ੍ਰਮਾ ੧੧. ਕਲਪ ਬ੍ਰਿਛ ੧੨. ਸਾਰੰਗ (ਧਨੁਖ) ੧੩. ਧਨੰਤ੍ਰ ਵੈਦ ੧੪. ਉਚਸ੍ਰਵਾ ਘੋੜਾ
ਅੰਤ੍ਰੀਵ ਚੌਦਾਂ ਰਤਨ - ੧. ਭਗਤੀ ੨. ਆਤਮ ਵਿਚਾਰ ੩. ਕੀਰਤੀ ੪. ਪ੍ਰੇਮ ੫. ਨਾਮ ੬. ਰਾਗ ੭. ਦ੍ਰਿੜ ਨਿਸਚਾ ੮. ਸੰਤਾਂ ਦੀ ਨਿੰਦਿਆ ੯. ਸ਼ਾਂਤੀ ੧੦. ਦਾਨ ੧੧. ਸਤਸੰਗ ੧੨. ਸੱਚ ਬੋਲਣਾ ੧੩. ਸਤਗੁਰਦੇਵ ੧੪. ਗਿਆਨ।
ਚੌਦਾਂ ਗੁਣ ਸ੍ਰੋਤਾਂ ਦੇ - ੧. ਸ਼ਰਧਾਵਾਨ ੨. ਨਿੰਮ੍ਰਤਾ ਵਾਲਾ ३. ਪ੍ਰੇਮੀ ੪. ਉਦਾਰਚਿਤ