Back ArrowLogo
Info
Profile

੫. ਅਰਥ ਸਮਝਣ ਦੀ ਬੁੱਧੀ ਰੱਖਣ ਵਾਲਾ    ੬. ਆਲਸ ਰਹਿਤ       ੭. ਪ੍ਰਸ਼ਨ ਕਰਨ ਦੇ ਢੰਗ ਦਾ ਜਾਣੂ ਹੋਵੇ

੮. ਮਿੱਠੀ ਬਾਣੀ ਵਾਲਾ       ੯. ਇੰਦ੍ਰੀ ਜਿਤ ਹੋਵੇ      ੧੦. ਪ੍ਰਸੰਗ ਦੇ ਸਿਧਾਂਤ ਨੂੰ ਜਾਨਣ ਵਾਲਾ ਹੋਵੇ

੧੧. ਕੁਟਿਲਤਾ ਤੋਂ ਰਹਿਤ         ੧੨. ਸੇਵਾ ਕਰਨ ਦਾ ਪ੍ਰੇਮੀ ਹੋਵੇ          ੧੩. ਪਖੰਡ ਅਤੇ ਆਪਣੇ ਜਸ ਦਾ ਤਿਆਗੀ ਹੋਵੇ

੧੪. ਜੋ ਕੰਨਾਂ ਵਿਚ ਸੁਣਿਆਂ ਤੇ ਉਸਤੇ ਅਮਲ ਕਰਨ ਵਾਲਾ ਹੋਵੇ।

੧੪ ਵਿਦਿਆ -ਚਾਰ ਵੇਦ  ਛੇ ਵੇਦਾਂ ਦੇ ਅੰਗ    ਯਾਰਵਾਂ ਮਿਮਾਂਸਾ

ਬਾਰਵਾਂ ਨਿਆਇ ਤੇਰਵਾਂ ਧਰਮ ਸ਼ਾਸਤ੍ਰ ਚੋਧਵਾਂ ਪੁਰਾਨ।

ਤਥਾ- ਸ੍ਰੀ ਅਖਰ ਜਲ ਤਰਨ ਚਕਿਤਸਾ ਔਰ ਰਸਾਇਣ।

ਜੋਤਕ ਜੋਤ ਪ੍ਰਬੀਨ ਰਾਗ ਖਟ ਰਾਗਨ ਗਾਇਣ।

ਕੋਕਕਲਾ ਵ੍ਯਾਕਰਨ ਔਰ ਬਾਜੰਤ੍ਰ ਬਜਾਇਣ।

ਤੁਰਹਿ ਤੋਰ ਨਟ ਨ੍ਰਿੱਤ ਔਰ ਸਰ ਧਨਖ ਚਲਾਇਣ।

ਗਿਆਨ ਕਰਨ ਔ ਚਾਤੁਰੀ ਏਤ ਨਾਮ ਵਿਦਯਾ ਵਰੇ।

ਏਹ ਚਤੁਰਦਸ ਜਗਤ ਮੈਂ ਚਤੁਰ ਸਮਝ ਮਨ ਮੈ ਧਰੇ।

(ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਤ ਭਾਈ ਮਨੀ ਸਿੰਘ ਜੀ ਉਸ ਵਿਚ ਇਹ ਚੌਦਾਂ ਵਿਦਿਆ ਵਰਨਣ ਕੀਤੀਆਂ ਹਨ।)

੧੪ ਇੰਦ੍ਰੀਏ                           ੧੪ ਵਿਸ਼ੇ                                       ੧੪ ਦੇਵਤੇ

ਗਿਆਨ ਇੰਦ੍ਰੀਏ-

ਸ੍ਰੇਤਰ                                ਸ਼ਬਦ                                          ਦਿਸ਼ਾ

ਤੁਚਾ                                 ਸਪਰਸ਼                                        ਵਾਯੂ

ਨੇਤ੍ਰ                                  ਰੂਪ                                            ਸੂਰਜ

ਜਿਹਵਾ                               ਰਸ                                            ਵਰਨ

ਨਾਸਕਾ                               ਗੰਧ                                            ਅਸ਼ਨੀ ਕੁਮਾਰ

348 / 355
Previous
Next