

(੧੬) ਸੋਲਾਂ ਦੀ ਗਿਣਤੀ
ਸੋਲਾਂ ਕਲਾਂ ਪ੍ਰਭੂ ਦੀਆਂ- ਪ੍ਰਿਥਵੀ ਜਲ ਅਗਨੀ ਵਾਯੂ ਅਕਾਸ਼ ਪਰਾਣ ਇੰਦ੍ਰ੍ਯ ਨਾਮ
ਕਰਮ ਸਰਧਾ ਲੋਕ ਤਪ ਮੰਤਰ ਮਨ ਬੀਰਜ ਸਰੀਰ
ਸੋਲਾਂ ਕਲਾਂ ਚੰਦ੍ਰਮਾ ਦੀਆਂ- ਪੂਰਵਨੀ ਭਦਰਾ ਅਤਿਹਾਦਿ ਸੁਨੇਰਵੀ ਕਮੋਦਨੀ ਅਸੁਦਨੀ ਮੋਹਨੀ ਕ੍ਰਿਤੁਦਨੀ ਚਿੰਦਾ ਕਾਮਨੀ ਲਖਛਮੀ ਵਿਯਾਪਨੀ ਪਦਲੀਨੀ ਮਤਨੀ ਬਕਾਸ਼ੀ ਉਦਾਕੀ
ਸੋਲਾਂ ਸ਼ਿੰਗਾਰ ਇਸਤ੍ਰੀਆਂ ਦੇ - ਤ੍ਰੈ ਕਾਲੇ, ਦੋ ਉਜਲੇ, ਪਤਲੇ ਪੰਜ ਪ੍ਰਕਾਰ॥
ਚਾਰ ਪੁਸ਼ਟ, ਦੁਇ ਕਠਨ ਹੈ, ਇਹ ਸੋਲਹ ਸ਼ਿੰਗਾਰ॥
ਤ੍ਰੈ ਕਾਲੇ -
੧. ਸਿਰ ਦੇ ਕੇਸ।
੨. ਅੱਖਾਂ ਦੀਆਂ ਧੀਰੀਆਂ।
੩. ਅਸਥਾਨਾਂ (ਦੁੱਧੀਆਂ) ਦੀਆਂ ਨੋਕਾਂ।
ਦੋ ਉਜਲੇ - ਦੰਦ ਤੇ ਨਹੂੰ।
ਪਤਲੇ ਪੰਜ ਪ੍ਰਕਾਰ - ਹੋਠ, ਨੱਕ, ਗਿੱਚੀ, ਲੱਕ, ਉਂਗਲੀਆਂ।
ਚਾਰ ਪੁਸ਼ਟ- ਦੋ ਬਾਹਵਾਂ ਦੇ ਡੋਲੇ ਤੇ ਦੋਵੇਂ ਪੱਟ।
ਦੁਇ ਕਠਿਨ ਹੈ - ਦੋਵੇਂ ਅਸਥਾਨ ਕਰੜੇ ਹੋਣੇ।
(ਇਹ ਸੋਲਾਂ ਸ਼ਿੰਗਾਰ ਬਾਹਰਦੇ ਹਨ)
ਸੋਲਾਂ ਸ਼ਿੰਗਾਰ ਅੰਤ੍ਰੀਵ-
ਤ੍ਰੈ ਕਾਲੇ-ਭੂਤ, ਵਰਤਮਾਨ ਤੇ ਭਵਿੱਖਤ ਇਹਨਾਂ ਤਿੰਨਾਂ ਕਾਲਾਂ ਵਿਖੇ ਪ੍ਰਮੇਸ਼ਰ ਦਾ ਭਜਨ ਕਰਨਾ। ਅਥਵਾ-
ਰਜੋ ਸਤੋ ਤਮੋ ਰੂਪ ਤਿੰਨਾਂ ਗੁਣਾਂ ਦਾ ਕਾਲੇ=ਅਭਾਵ ਕਰਨਾ।
ਦੋ ਉਜਲੇ- ਦੋਹਾਂ ਲੋਕਾਂ ਵਿਖੇ ਜਸ ਹੋ ਜਾਣਾ। ਅਥਵਾ-
ਦੋ ਮਨ ਤੇ ਬੁਧੀ ਦਾ ਉੱਜਲ ਹੋਣਾ।
ਪਤਲੇ ਪੰਜ ਪ੍ਰਕਾਰ - ਕਾਮ, ਕਰੋਧ, ਲੋਭ, ਮੋਹ, ਹੰਕਾਰ ਇਨ੍ਹਾਂ ਪੰਜ ਨੂੰ ਪਤਲਿਆਂ ਪਾ ਦੇਣਾ ਭਾਵ ਵਿਸ਼ਿਆਂ ਤੋਂ ਰਹਿਤ ਕਰਨਾ।