

ਚਾਰ ਪੁਸ਼ਟ - ਵੈਰਾਗ, ਵਿਵੇਕ, ਖਟ ਸੰਪਤੀ, ਮੋਖ ਇਛਾ ਰੂਪ ਚਾਰੇ ਸਾਧਨਾਂ ਨੂੰ ਪੁਸ਼ਟ ਕਰਨਾ।
ਦੁਇ ਕਠਨ ਹੈ- ਜੀਵ ਤੇ ਈਸ਼ਵਰ ਦੀ ਏਕਤਾ ਰੂਪ ਦੇ ਕਠਨ ਸਾਧਨਾ ਨੂੰ ਪੂਰਾ ਕਰਨਾ।
ਇਹ ਸੋਲਾਂ ਸ਼ਿੰਗਾਰ - ਇਹ ਅੰਤ੍ਰੀਵ ਸੋਲਾਂ ਸ਼ਿੰਗਾਰ ਹਨ।
('ਭਗਤ ਬਾਣੀ ਸਟੀਕਾ ਭਾਗ ਦੂਜਾ ਪੰਨਾ ੪੫੭ ਤੇ ਪੜ੍ਹੋ)
(੧੮) ਅਠਾਰਾਂ ਦੀ ਗਿਣਤੀ
ਅਠਾਰਾਂ ਪੁਰਾਣ- ਮਦ੍ਵਯ ਭਦ੍ਵਯ - ਬ੍ਰਤ੍ਰਿਤਯ ਵਵੇ ਚਤੁਸ਼ਟੇ ਮਾਨ।
ਅਨਾਪ ਲਿੰਗ ਕੂਸ਼ਕ ਗਣੋ ਆਦੀ ਅੰਕ ਪੁਰਾਨ
ਦੋ ਮਮੇ- ਮਤਸ ਪੁਰਾਣ ਤੇ ਮਾਰਕੰਡੇ ਪੁਰਾਣ।
ਦੋ ਭਭੇ- ਭਵਿਖਤ ਪੁਰਾਣ ਤੇ ਭਾਗਵਤ ਪੁਰਾਣ।
ਤਿੰਨ ਬਬੇ- ਬ੍ਰਹਮਾਂਡ ਪੁਰਾਣ, ਬ੍ਰਹਮਪੁਰਾਣ, ਬ੍ਰਹਮਵੈਵਰਤ ਪੁਰਾਣ।
ਚਾਰ ਵਵੇ - ਵਾਮਨ ਪੁਰਾਣ, ਵਾਯੂ ਪੁਰਾਣ, ਵਿਸ਼ਨ ਪੁਰਾਣ, ਵਰਾਹ ਪੁਰਾਣ।
ਅਨਾਪ- ਇਨ੍ਹਾਂ ਤਿੰਨ ਅੱਖਰਾਂ ਵਿਚੋਂ ਤਿੰਨ ਪੁਰਾਣਾਂ ਦਾ ਗ੍ਰਹਿਣ ਕਰਨਾ
ਅ -ਅਗਨ ਪੁਰਾਣ।
ਨਾ- ਨਾਰਦ ਪੁਰਾਣ।
ਪ- ਪਦਮ ਪੁਰਾਣ।
ਲਿੰਗ - ਇਨ੍ਹਾਂ ਦੋਹਾਂ ਅੱਖਰਾਂ ਵਿਚੋਂ ਦੋ ਪੁਰਾਣਾਂ ਦਾ ਗ੍ਰਹਿਣ ਕਰਨਾ-
ਲਿੰ- ਲਿੰਗ ਪੁਰਾਣ।
ਗ- ਗਰੁੜ ਪੁਰਾਣ।
ਕੂਸਕ- ਇਨ੍ਹਾਂ ਤਿੰਨਾਂ ਅੱਖਰਾਂ ਵਿਚੋਂ ਦੋ ਪੁਰਾਣਾਂ ਦਾ ਗ੍ਰਹਿਣ ਕਰਨਾ-
ਕੂ -ਕੂਰਮ ਪੁਰਾਣ।
ਸਕ- ਸਕੰਧ ਪੁਰਾਣ।
ਅਠਾਰਾਂ ਉਪ ਪੁਰਾਣ-੧. ਸਨਤ ਕੁਮਾਰ ੨. ਨਾਰ ਸਿੰਘ ੩.ਨਾਰਦੀਯ ੪. ਸ਼ਿਵ
੫. ਦੁਰਬਾਸ਼ਾ ੬. ਕਪਿਲ ੭. ਮਾਨਵ ੮. ਉਸ਼ਾਨਸ ੯. ਵਰਣ