

੧੦. ਸ਼ਾਂਬ ੧੧. ਨੰਦਕੇਸ਼ਵਰ ੧੨. ਸ਼ੌਰ ੧੩. ਪਾਰਾਸੁਰ
੧੪. ਆਦਿਤਯ ੧੫. ਮਾਹੇਸ਼ਵਰ ੧੬. ਭਾਗਵਤ ੧੭. ਵਸਿਸ਼ਟ
੧੮. ਕਾਲੀ
ਅਠਾਰਾਂ ਵਿਦਿਆ -੪ ਵੇਦ, ੬. ਵੇਦ ਦੇ ਅੰਗ, ਦਸ ਤੇ ੧੧ ਮੀਮਾਂਸਾ, ੧੨ ਨ੍ਯਾਯ
੧੩. ਪੁਰਾਣ ੧੪. ਮਨੁ ਸਿਮ੍ਰਿਤਿ ੧੫. ਧਰਮ ਸ਼ਾਸਤ੍ਰ ੧੬. ਆਯੁਰਵੇਦ
੧੭. ਧਨੁਰ ਵੇਦ ੧੮. ਗੰਧਰਵ ਵੇਦ।
(੨੧) ਇਕੀ ਦੀ ਗਿਣਤੀ
ਇੱਕੀ ਨਰਕ-
੧. ਤਾਮਿਸ੍ਰ ੨. ਅੰਧਤਾਮਿਸ੍ਰ ੩. ਰੌਰਵ ੪. ਮਹਾਰੌਰਵ ੫. ਨਰਕ ੬. ਮਹਾਨਰਕ ੭. ਕਾਲਸੂਤ੍ਰ
੮. ਸੰਜੀਵਨ ੯. ਮਹਾਵੀਚਿ ੧੦.ਤਪਨ ੧੧. ਸੰਪ੍ਰਤਾਪਨ ੧੨. ਸੰਤਾਹ ੧੩.ਸੰਕਾਕੋਲ ੧੪.ਕੁਡਮਲ
੧੫. ਪ੍ਰਤਿਮੁਰਤਿਕ ੧੬. ਲੋਹਸ਼ੰਕ ੧੭. ਰਿਜੀਸ ੧੮. ਸ਼ਾਲਮਲੀ ੧੯. ਵੈਤਰਣੀ ੨੦. ਅਸਿਪਤ੍ਰਬਨ ੨੧. ਲੋਹਦਾਰਕ।
ਪਰ ਸਤਿਗੁਰਾਂ ਨੇ ਗੁਰਬਾਣੀ ਵਿਖੇ ੮੪ ਨਰਕ ਦਰਸਾਏ ਹਨ। ਯਥਾ-
ਚਉਰਾਸੀਹ ਨਰਕ ਸਾਕਤੁ ਭੋਗਾਈਐ॥
ਜੈਸਾ ਕੀਚੈ ਤੈਸੋ ਪਾਈਐ॥
ਤਥਾ - ਲਖ ਚਉਰਾਸੀਹ ਨਰਕ ਨ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ॥
ਇਸ ਤੋਂ ਇਲਾਵਾ ਕਈ ਗ੍ਰੰਥਕਾਰਾਂ ਨੇ ਆਪਣੀ ਸੂਝ ਅਨੁਸਾਰ ਨਰਕਾਂ ਦੀ ਵਖ ਵਖ ਗਿਣਤੀ ਕੀਤੀ ਹੈ-
ਦਸ ਅਸ਼ਟ ਨਰਕ ਕੁਸ਼ਟਨ ਵਿਖੇ ਧਰਮ ਬਿਮੁਖ ਨਰ ਨੀਤ ਗਮ।
(ਸਾਰਕਤਾਵਲੀ ਧਿਆਇ ੧)
(੨੭) ਸਤਾਈ ਦੀ ਗਿਣਤੀ
੨੭ ਸਿਮ੍ਰਤੀਆਂ- ੧. ਮਨੂੰ ਸਿਮ੍ਰਤੀ 2. ਯਾਗਵਲਕ ੩. ਵਸਿਸ਼ਟ ੪. ਪਰਾਸ਼ਰ ੫. ਸੰਖ ੬. ਲਘੁ ਹਾਰੀਤ ੭. ਬ੍ਰਿਧ ਹਾਰੀਤ ੮. ਨਾਰਦ ੯. ਦੁਖ ੧੦. ਲਘੁਅਤ੍ਰੀ ੧੧. ਬ੍ਰਿਧ ਅਤ੍ਰੀ ੧੨. ਸੋਮ ੧੩. ਯਮ ੧੪. ਦਤ ੧੫. ਬੁਧ ੧੬. ਵਿਸ਼ਨ