

ਦੇਵਤਿਆਂ ਨੂੰ ਅਹੂਤੀਆਂ ਪਹੁੰਚਾਉਣੀਆਂ ਜਾਂ ਭੋਜਨ ਆਦਿ ਪਕਾਵਣਾ ਰੂਪ ਵਿਗਾਰ ਦੇ ਕੱਢਣ ਵਾਲਾ ਜੋ ਅਗਨ ਦੇਵਤਾ ਹੈ ਓਹ ਵੀ ਪਰਮਾਤਮਾ ਦੇ ਖ਼ੌਫ਼ ਵਿਚ ਹੈ।
ਭੈ ਵਿਚਿ ਧਰਤੀ ਦਬੀ ਭਾਰਿ ॥
ਧਰਤੀ ਵੀ ਪਰਮੇਸ਼ਰ ਦੇ ਖ਼ੌਫ਼ ਰੂਪੀ ਭਾਰ ਵਿਚ ਦੱਬੀ ਹੋਈ ਹੈ।
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥
ਸਭ ਦੇਵਤਿਆਂ ਦਾ ਰਾਜਾ ਇੰਦਰ ਸਿਰ ਪਰਨੇ ਹੋ ਕੇ ਪਰਮੇਸ਼ਰ ਦੇ ਖ਼ੌਫ਼ ਵਿਚ ਫਿਰਦਾ ਹੈ। ਸਿਰ ਪਰਨੇ ਉਸ ਨੂੰ ਕਹਿੰਦੇ ਹਨ ਕਿ ਇਹ ਕੰਮ ਜ਼ਰੂਰ ਕਰਨਾ ਹੈ।
ਅਥਵਾ:-ਇੰਦੁ=ਬੱਦਲ ਵੀ ਸਿਰ ਪਰਨੇ ਹੋ ਕੇ ਉਸ ਦੇ ਖ਼ੌਫ਼ ਵਿਚ ਫਿਰਦਾ ਹੈ ਅਤੇ ਇੰਦਰ, ਸਿਰ ਭਾਰਿ=ਕਪਾਲੀ ਆਸਣ ਲਗਾ ਕੇ ਉਸ ਦੇ ਖ਼ੌਫ਼ ਵਿਚ ਫਿਰਦਾ ਹੈ।
ਭੈ ਵਿਚਿ ਰਾਜਾ ਧਰਮ ਦੁਆਰੁ ॥
ਕਰਮਾਂ ਅਨੁਸਾਰ ਹਿਸਾਬ ਕਰਨ ਵਾਲਾ ਧਰਮ ਰਾਜਾ ਵੀ ਪ੍ਰਲੋਕ ਦੁਆਰੇ ਵਿਚ ਪਰਮੇਸ਼ਰ ਦੇ ਭੈ ਵਿਚ ਹੈ।
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥
ਸੂਰਜ ਵੀ ਪਰਮੇਸ਼ਰ ਦੇ ਖ਼ੌਫ਼ ਵਿਚ ਹੈ, ਚੰਦਰਮਾ ਭੀ ਉਸ ਦੇ ਡਰ ਵਿਚ ਹੈ।
ਯਥਾ- ਭੈ ਆਦ੍ਯਸ੍ਯ ਅਗਨੀਸ ਤਪਤੀ ਭੈਆਤ ਤਪਤੀ ਸੂਰਯ:।
ਭੈ ਆਦ੍ਰਿਸਚ ਵਾਯੂਸਚ ਮ੍ਰਿਤਯੂਰ ਧਾਵਤੀ ਪੰਚਮ:।
(ਕਠ ਉਪਨਿਸ਼ਦ ਸੂਤ੍ਰ ੩, ਵਲੀ ੩)
ਅਰਥ-ਜਿਸ ਦੇ ਭੈ ਨਾਲ ਅਗਨੀ ਤਪ ਰਹੀ ਹੈ, ਭੈ ਨਾਲ ਸੂਰਜ ਤਪ ਰਿਹਾ ਹੈ।
ਜਿਸ ਦੇ ਭੈ ਵਿਚ ਇੰਦਰ ਅਤੇ ਹਵਾ ਹੈ, ਜਿਸ ਦੇ ਭੈ ਵਿਚ ਜਮ, ਇਹ ਪੰਜੇ ਉਸ ਦੇ ਭੈ ਵਿਚ ਦੌੜਦੇ ਹਨ।
ਯਥਾ:-ਡਰਪੈ ਧਰਤਿ ਅਕਾਸੁ ਨਖਤ੍ਰਾ ਸਿਰ ਊਪਰਿ ਅਮਰੁ ਕਰਾਰਾ॥
ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰ ਬਿਚਾਰਾ॥ ੧॥
(ਮਾਰੂ ਮਹਲਾ ੫, ਪੰਨਾ ੯੯੮)
ਕੋਹ ਕਰੋੜੀ ਚਲਤ ਨ ਅੰਤੁ॥
ਸੂਰਜ ਅਤੇ ਚੰਦਰਮਾ ਉਸ ਦੀ ਆਗਿਆ ਅਨੁਸਾਰ ਕਈ ਕ੍ਰੋੜਾਂ ਕੋਹ ਚੱਲਦੇ ਹਨ