Back ArrowLogo
Info
Profile

ਜਿਨ੍ਹਾਂ ਕੋਹਾਂ ਦੀ ਗਿਣਤੀ ਦਾ ਕੋਈ ਅੰਤ ਆਂਵਦਾ ਨਹੀਂ।

ਯਥਾ-ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ॥੧॥

(ਵਡਹੰਸੁ ਮਹਲਾ ੧, ਪੰਨਾ ੫੮੦)

ਭੈ ਵਿਚਿ ਸਿਧ ਬੁਧ ਸੁਰ ਨਾਥ ॥

ਚੌਰਾਸੀ ਸਿੱਧ ਤੇ ਬੁਧੀਵਾਨ ਅਥਵਾ:-ਬੁੱਧ ਆਦਿਕ ਨੌਂ ਗ੍ਰਹਿ* ਸੁਰ=ਦੇਵਤੇ ਤੇਤੀ ਕਰੋੜ ਤੇ ਨੌਂ ਨਾਥ** ਸਭ ਉਸ ਦੇ ਖ਼ੌਫ਼ ਵਿਚ ਹਨ।

ਅਥਵਾ:-ਸੁਰ ਨਾਥ= ਦੇਵਤਿਆਂ ਦਾ ਸੁਆਮੀ ਇੰਦਰ ਜਾਂ ਬ੍ਰਹਸਪਤਿ, ਇਹ ਭੀ ਉਸ ਦੇ ਖ਼ੌਫ਼ ਵਿਚ ਹੈ।

ਭੈ ਵਿਚਿ ਆਡਾਣੇ ਆਕਾਸ ॥

ਆਕਾਸ਼ ਜੋ ਅਡਿਆ ਭਾਵ ਤਣਿਆਂ ਹੋਇਆ ਹੈ।

ਅਥਵਾ:-ਆਡਾਣੇ-ਨਿਆਸਰਾ ਆਕਾਸ਼ ਓਹ ਵੀ ਪਰਮੇਸ਼ਰ ਦੇ ਭੈ ਵਿਚ ਹੈ।

ਭੈ ਵਿਚਿ ਜੋਧ ਮਹਾਬਲ ਸੂਰ ॥

ਪਹਿਲਾ ਅਰਥ-

ਜੋਧੇ, ਮਹਾਂ ਬਲੀ ਅਤੇ ਸੂਰਮੇ ਸਭ ਪਰਮੇਸ਼ਰ ਦੇ ਖ਼ੌਫ਼ ਵਿਚ ਹਨ।

ਜੋਧਾ ਉਸ ਨੂੰ ਆਖਦੇ ਹਨ, ਜੋ ਇਕ ਨਾਲ ਇਕ ਲੜੇ।

ਮਹਾਂ ਬਲੀ ਉਸ ਨੂੰ ਆਖਦੇ ਹਨ ਜੋ ਦਸ ਹਜ਼ਾਰ ਨਾਲ ਇਕ ਲੜੇ।

ਸੂਰਮਾ ਉਸ ਨੂੰ ਆਖਦੇ ਹਨ ਜੋ ਅਨੇਕਾਂ ਨਾਲ ਇਕ ਲੜੇ।

ਦੂਸਰਾ ਅਰਥ-

ਜੋਧੇ-ਜਿਨ੍ਹਾਂ ਨੇ ਇਕ ਸਰੀਰ ਨੂੰ ਵਸੀਕਾਰ ਕੀਤਾ ਹੈ।

ਮਹਾਂਬਲੀ-ਜਿਨ੍ਹਾਂ ਨੇ ਦਸ ਇੰਦ੍ਰੀਆਂ ਨੂੰ ਵਸੀਕਾਰ ਕੀਤਾ ਹੈ।

ਸੂਰਮਾ-ਜਿਨ੍ਹਾਂ ਨੇ ਮਨ ਦੀਆਂ ਅਨੇਕ ਵਾਸ਼ਨਾਂ ਰੋਕੀਆਂ ਹਨ, ਇਹ ਸਭ ਉਸ ਦੇ ਖ਼ੌਫ਼ ਵਿਚ ਹਨ।

------------------

*ਰਵਿ, ਸੋਮ, ਮੰਗਲ, ਬੁੱਧ, ਵੀਰ, ਸ਼ੁੱਕ੍ਰ, ਸ਼ਨੀ, ਰਾਹੂ, ਕੇਤੂ।

**੧ ਗੋਰਖ, ੨ ਮਛਿੰਦਰ, ੩ ਚਰਪਟ, ੪ ਮੰਗਲ, ੫ ਚੰਬਾ, ੬ ਘੁਘੂ ਨਾਥ, ੭ ਭਰਥਰੀ, ੮ ਗੋਪੀ ਨਾਥ, ੯ ਈਸ਼ਰ ਨਾਥ।

38 / 355
Previous
Next