Back ArrowLogo
Info
Profile

ਤੀਸਰਾ ਅਰਥ-

ਜੋਧੇ-ਜਿਨ੍ਹਾਂ ਨੇ ਪਰਮੇਸ਼ਰ ਨਾਮ ਨੂੰ ਸ੍ਰਵਣ ਕੀਤਾ ਹੈ।

ਮਹਾਂਬਲੀ-ਜਿਨ੍ਹਾਂ ਨੇ ਨਾਮ ਨੂੰ ਮੰਨਣ ਕੀਤਾ ਹੈ।

ਸੂਰਮਾ-ਜਿਨ੍ਹਾਂ ਨੇ ਨਿਧਿਆਸਣ ਕੀਤਾ ਹੈ। ਇਹ ਸਭ ਉਸ ਦੇ ਖ਼ੌਫ਼ ਵਿਚ ਹਨ।

ਭੈ ਵਿਚਿ ਆਵਹਿ ਜਾਵਹਿ ਪੂਰ ॥

ਪੂਰਾਂ ਦੇ ਪੂਰ ਭਾਵ ਸਾਰੇ ਜੀਵ ਪਰਮੇਸ਼ਰ ਦੇ ਖ਼ੌਫ਼ ਵਿਚ ਆਉਂਦੇ ਹਨ ਭਾਵ ਜੰਮਦੇ ਮਰਦੇ ਹਨ।

ਸਗਲਿਆ ਭਉ ਲਿਖਿਆ ਸਿਰਿ ਲੇਖੁ॥

ਸਾਰਿਆਂ ਜੀਵਾਂ ਦੇ ਮੱਥੇ ਉਪਰ ਖ਼ੌਫ਼ ਦਾ ਲੇਖ ਲਿਖਿਆ ਹੋਇਆ ਹੈ।

ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਕਿ ਕੋਈ ਖ਼ੌਫ਼ ਤੋਂ ਰਹਿਤ ਭੀ ਹੈ ? ਤਾਂ ਸਤਿਗੁਰ ਦੇਵ ਜੀ ਆਖਦੇ ਹਨ-

ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧ ॥

ਇਕ ਨਿਰੰਕਾਰ ਸੱਚਾ ਅਕਾਲ ਪੁਰਖ ਖ਼ੌਫ਼ ਤੋਂ ਰਹਿਤ ਹੈ*। ਅਥਵਾ:- ਹੇ ਸ਼ੇਖ ਬ੍ਰਹਮ! ਜੇ ਤੈਨੂੰ ਭੀ ਖ਼ੌਫ਼ ਤੋਂ ਰਹਿਤ ਹੋਣ ਦੀ ਇੱਛਾ ਹੈ ਤਾਂ ਤੂੰ ਵੀ ਉਸ ਇਕ ਨਿਰੰਕਾਰ ਦੇ ਨਾਮ ਨੂੰ ਜਪਣਾ ਕਰ।

ਯਥਾ-ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ॥

(ਮਾਰੂ ਮਹਲਾ ੫, ਪੰਨਾ ੯੯੯)

ਮਃ ੧ ॥ ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥

(ਪਹਿਲੀ ਗੱਲ ਨੂੰ ਦ੍ਰਿੜ ਕਰਦੇ ਹੋਏ ਜਗਤ ਦੀ ਬਚਿੱਤ੍ਰਤਾ ਕਹਿ ਕੇ ਉਸ ਦੀ ਅਨਿਤਤਾ ਦਿਖਾਉਂਦੇ ਹਨ ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਹੇ ਸ਼ੇਖ ਬ੍ਰਹਮ ! ਓਹ

---------------------

* ਯਥਾ- ਭੈ ਵਿਚਿ ਧਰਤਿ ਅਗਾਸੁ ਹੈ ਨਿਰਾਧਾਰ ਭੈ ਭਾਰਿ ਧਰਾਇਆ॥

ਪਉਣੁ ਪਾਣੀ ਬੈਸੰਤਰੋ ਭੈ ਵਿਚਿ ਰਖੈ ਮੇਲਿ ਮਿਲਾਇਆ॥

ਪਾਣੀ ਅੰਦਰਿ ਧਰਤਿ ਧਰਿ ਵਿਣੁ ਥੰਮ੍ਹਾ ਆਗਾਸੁ ਰਹਾਇਆ॥

ਕਾਠੈ ਅੰਦਰਿ ਅਗਨਿ ਧਰਿ ਕਰਿ ਪਰਫੁਲਿਤ ਸੁਫਲੁ ਫਲਾਇਆ॥

ਨਵੀ ਦੁਆਰੀ ਪਵਣੁ ਧਰਿ ਭੈ ਵਿਚਿ ਸੂਰਜੁ ਚੰਦ ਚਲਾਇਆ॥

ਨਿਰਭਉ ਆਪਿ ਨਿਰੰਜਨੁ ਰਾਇਆ॥ ੫॥                (ਭਾਈ ਗੁਰਦਾਸ ਜੀ, ਵਾਰ ੧੮)

39 / 355
Previous
Next