Back ArrowLogo
Info
Profile

ਅਥਵਾ:-ਰਾਜੇ ਰਾਣੀਆਂ ਦੇ ਸਾਂਗ ਧਾਰ ਕੇ ਕਈ ਤਰ੍ਹਾਂ ਦੇ ਟੱਪੇ ਭਾਵ ਗੌਣ ਗਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਆਲ ਪਤਾਲ=ਅਸਤ ਵਿਅਸਤ ਬਚਨ ਮੂੰਹ ਤੋਂ ਬੋਲਦੇ ਹਨ।

ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥

ਲੱਖਾਂ ਟਕਿਆਂ ਦੇ ਮੁੰਦੜੇ=ਵਾਲੇ ਕੰਨਾਂ ਵਿਚ ਤੇ ਲੱਖਾਂ ਹੀ ਟਕਿਆਂ ਦੇ ਹਾਰ ਗਲ ਵਿਚ ਪਾਏ ਹੁੰਦੇ ਹਨ।

ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਹੇ ਸ਼ੇਖ ਬ੍ਰਹਮ! ਜਿਸ ਸਰੀਰ ਉਪਰ ਇਹ ਭੂਖਣ ਪਾਂਵਦੇ ਹਨ, ਓਹੋ ਸਰੀਰ ਅੰਤ ਨੂੰ ਛਾਰ=ਸੁਆਹ ਰੂਪ ਹੋ ਜਾਂਦਾ ਹੈ।

{ਪੰਨਾ ੪੬੫}

ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥

ਫਿਰ ਰਾਸ ਵਿਚ ਨਾਰਦ ਮੁਨੀ ਬਣ ਕੇ ਤਿਆਗ ਦੀਆਂ ਗੱਲਾਂ ਕਰਦੇ ਹਨ ਪਰ ਦਿਲ ਪਰਚਾਵੇ ਦੀਆਂ ਗੱਲਾਂ ਕਰਕੇ ਗਿਆਨ ਨਹੀਂ ਲੱਭਦਾ। ਉਸ ਅਸਲੀ ਗਿਆਨ ਦਾ ਕਥਨ ਕਰਨਾ ਸਾਰੁ=ਲੋਹੇ ਵਤ ਕਰੜਾ ਅਥਵਾ:-ਸਾਰੁ=ਸੁਵਰਨ ਵਤ ਬਰੀਕ ਭਾਵ ਸੂਖਮ ਹੈ।

ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇ ?

ਉੱਤਰ-

ਕਰਮਿ ਮਿਲੈ ਤਾ ਪਾਈਐ

ਗੁਰਾਂ ਦੀ ਕਰਮਿ=ਅਨੁਗ੍ਰਹ ਮਿਲੇ ਤਾਂ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ।

ਹੋਰ ਹਿਕਮਤਿ ਹੁਕਮੁ ਖੁਆਰੁ ॥੨ ॥

ਹੋਰ ਹਿਕਮਤਿ=ਚਤੁਰਾਈ ਕਰਣੀ ਤੇ ਹੁਕਮ ਚਲਾਉਣੇ ਇਹ ਸਭ ਨੂੰ ਖੁਆਰ=ਖ਼ਰਾਬ ਕਰਨ ਵਾਲੇ ਹਨ॥੨॥

ਪਉੜੀ॥

ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥

ਜੇ ਪਰਮਾਤਮਾ ਆਪਣੀ ਕ੍ਰਿਪਾ ਦ੍ਰਿਸ਼ਟੀ ਕਰੇ ਤਾਂ ਨਦਰੀ=ਪਰਮੇਸ਼ਰ ਰੂਪ ਸਤਿਗੁਰੂ ਪ੍ਰਾਪਤ ਹੁੰਦੇ ਹਨ।

41 / 355
Previous
Next