

ਯਥਾ- ਨਦਰਿ ਕਰੇ ਗੁਰੁ ਭੇਟੀਐ ਹਰਿ ਨਾਮੁ ਵਸੈ ਮਨਿ ਆਇ॥
(ਮਲਾਰ ਮ: ੩, ਪੰਨਾ ੧੨੭੭)
ਅਥਵਾ:- ਨਦਰੀ=ਨਜ਼ਰ ਵਾਲੇ ਜੋ ਸਤਿਗੁਰੂ ਹਨ ਭਾਵ ਜਿਨ੍ਹਾਂ ਦੀਆਂ ਗਿਆਨ ਵੈਰਾਗ ਰੂਪੀ ਅੱਖਾਂ ਹਨ ਓਹ ਪਾਏ ਜਾਂਦੇ ਹਨ।
ਏਹੁ ਜੀਉ ਬਹੁਤੇ ਜਨਮ ਭਰੰਮਿਆ
ਤਾ ਸਤਿਗੁਰਿ ਸਬਦੁ ਸੁਣਾਇਆ॥
ਇਹ ਜੀਵ ਬਹੁਤ ਹੀ ਜਨਮਾਂ ਵਿਚ ਭਰਮਦਿਆਂ ਭਰਮਦਿਆਂ।
ਯਥਾ- ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥
(ਗਉੜੀ ਮਹਲਾ ੫, ਪੰਨਾ ੧੭੬)
ਜਿਸ ਵੇਲੇ ਸਤਿਗੁਰਾਂ ਦੀ ਸ਼ਰਨ ਆਇਆ ਤਾਂ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰ ਕੇ ਸਤਿਨਾਮੁ ਦਾ ਉਪਦੇਸ਼ ਸੁਨਾਉਣਾ ਕੀਤਾ।
ਸਤਿਗੁਰ ਜੇਵਡੁ ਦਾਤਾ ਕੋ ਨਹੀ
ਸਭਿ ਸੁਣਿਅਹੁ ਲੋਕ ਸਬਾਇਆ॥
ਸਤਿਗੁਰਾਂ ਵਰਗਾ ਵੱਡਾ ਦਾਤਾ ਜਗਤ ਵਿਚ ਹੋਰ ਕੋਈ ਨਹੀਂ ਹੈ। ਹੇ ਸਬਾਇਆ=ਸਭਾ ਵਿਚ ਆਏ ਹੋਏ ਸਾਰੇ ਲੋਕੋ! ਤੁਸੀਂ ਸੁਣਨਾ ਕਰੋ।
ਅਥਵਾ:-ਹੇ ਸਾਰੇ ਲੋਕੋ! ਤੁਸੀਂ ਸਾਰੇ ਸੁਣ ਲਓ।
ਸਤਿਗੁਰਿ ਮਿਲਿਐ ਸਚੁ ਪਾਇਆ
ਜਿਨ੍ਹਾਂ ਨੇ ਸਤਿਗੁਰਾਂ ਨਾਲ ਮਿਲ ਕੇ ਸਚੁ=ਸੁਖ ਅਥਵਾ:- ਪਰਮਾਤਮਾ ਨੂੰ ਪਾਇਆ ਹੈ।
ਜਿਨੀ ਵਿਚਹੁ ਆਪੁ ਗਵਾਇਆ॥
ਤਿਨ੍ਹਾਂ ਪੁਰਸ਼ਾਂ ਨੇ ਆਪਣੇ ਹਿਰਦੇ 'ਚੋਂ ਆਪਾ ਭਾ=ਹੰਕਾਰ ਗਵਾ ਦਿਤਾ ਹੈ।
ਨੋਟ-ਜਿਨ ਤਿਨ ਦਾ ਆਪਸ ਵਿਚ ਸਬੰਧ ਹੋਣ ਕਰਕੇ ਜਿਨੀ ਦਾ ਅਰਥ ਤਿਨ ਕੀਤਾ ਹੈ।
ਅਥਵਾ:-ਜਿਨ੍ਹਾਂ ਨੇ ਸਤਿਗੁਰਾਂ ਨਾਲ ਮਿਲ ਕੇ ਆਪਣੇ ਹਿਰਦੇ 'ਚੋਂ ਆਪਾ ਭਾ ਹੰਕਾਰ