Back ArrowLogo
Info
Profile

ਗਵਾਇਆ ਹੈ, ਤਿਨ੍ਹਾਂ ਨੇ ਸੱਚ ਸਰੂਪ ਪਰਮਾਤਮਾ ਨੂੰ ਪਾਇਆ ਹੈ।

ਜਿਨਿ ਸਚੋ ਸਚੁ ਬੁਝਾਇਆ ॥੪॥

ਜਿਨ੍ਹਾਂ ਨੇ ਆਪਾ ਭਾ ਹੰਕਾਰ ਗਵਾ ਕੇ ਸੱਚ ਨੂੰ ਪਾਇਆ ਹੈ, ਉਹਨਾਂ ਪੁਰਸ਼ਾਂ ਨੇ ਸੱਚ ਹੀ ਸੱਚ ਨੂੰ ਸਾਰੇ ਬੁਝਾਇਆ=ਸਮਝਾਉਣਾ ਕੀਤਾ ਹੈ॥੪॥

ਸਲੋਕ ਮਃ ੧ ॥

ਪੁਨਾ- ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਹੇ ਪ੍ਰਭੋ! ਹਿੰਦੂਆਂ ਦੇ ਮੱਤ ਵਿਚ ਜੋ ਰਾਸ ਪਾਉਂਦੇ ਹਨ ਆਪ ਕਿਰਪਾ ਕਰ ਕੇ ਦੱਸੋ ਉਸ ਰਾਸ ਮੰਡਲ ਨੂੰ ਵੇਖਣਾ ਚਾਹੀਦਾ ਹੈ ਜਾਂ ਨਹੀਂ ? ਤਾਂ ਸਤਿਗੁਰ ਦੇਵ ਜੀ ਆਖਦੇ ਹਨ-ਹੇ ਸ਼ੇਖ ਬ੍ਰਹਮ ! ਬਾਹਜ ਰਾਸ ਮੰਡਲ ਨੂੰ ਕੀ ਦੇਖਣਾ ਹੈ, ਸਾਰਾ ਜਗਤ ਹੀ ਰਾਸ ਰੂਪ ਹੈ।

ਪ੍ਰਸ਼ਨ-ਸਾਰਾ ਜਗਤ ਕਿਵੇਂ ਰਾਸ ਰੂਪ ਹੈ, ਰਾਸ ਵਿਚ ਤਾਂ ਗੋਪੀਆਂ ਗੁਆਲੇ ਹੁੰਦੇ ਹਨ ਸੰਸਾਰ ਰਾਸ ਵਿਚ ਗੋਪੀਆਂ ਗੁਆਲੇ ਕਿਹੜੇ ਹਨ ? ਉੱਤਰ-

ਘੜੀਆ ਸਭੇ ਗੋਪੀਆ ਪਹਰ ਕੰਨ੍ ਗੋਪਾਲ ॥

ਸਾਰੀਆਂ ਰਾਤ ਦਿਨ ਦੀਆਂ ਜਿਹੜੀਆਂ ੬੪ ਘੜੀਆਂ ਹਨ ਇਹ ਗੋਪੀਆਂ ਹਨ ਤੇ ਰਾਤ ਦਿਨ ਦੇ ਜਿਹੜੇ ਅੱਠ ਪਹਿਰ ਹਨ ਇਹ ਕੰਨ੍=ਕ੍ਰਿਸ਼ਨ ਜੀ ਦੇ ਨਾਲ ਗੁਆਲੇ ਹਨ।

ਅਥਵਾ:-ਇਹ ਗੁਆਲੇ ਕੰਨ੍=ਕੀਤੇ ਹਨ।

ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਪ੍ਰਤੱਖ ਰਾਸ ਵਿਚ ਗੋਪੀਆਂ ਤੇ ਗੁਆਲੇ ਭੂਸ਼ਨ ਪਹਿਰਦੇ ਹਨ। ਇਸ ਤਰਫ਼ ਜੋ ਆਪ ਨੇ ਘੜੀਆਂ ਰੂਪੀ ਗੋਪੀਆਂ ਤੇ ਪਹਿਰਾਂ ਰੂਪੀ ਗੁਆਲੇ ਕਹੇ ਹਨ ਇਨ੍ਹਾਂ ਨੇ ਕਿਹੜੇ ਭੂਸ਼ਨ ਪਹਿਰੇ ਹਨ ?

ਗੁਰ ਉੱਤਰ- ੧ ਚੇਤਰ, ਵੈਸਾਖ, ਜੇਠ, ਹਾੜ। ੨ ਸਾਵਣ, ਭਾਦਰੋਂ, ਅੱਸੂ, ਕੱਤਕ। ੩ ਮੱਘਰ, ਪੋਹ, ਮਾਘ, ਫੱਗਣ। ਸ਼ਾਸਤ੍ਰਾਂ ਵਿਚ ਇਹ ਤਿੰਨੇ ਚੁਮਾਸੇ ਕਥਨ ਕੀਤੇ ਹਨ।

ਗਹਣੇ ਪਉਣੁ ਪਾਣੀ ਬੈਸੰਤਰੁ

ਘੜੀਆਂ ਰੂਪੀ ਗੋਪੀਆਂ ਤੇ ਪਹਿਰਾਂ ਰੂਪੀ ਗੁਆਲਿਆਂ ਨੇ ਪਹਿਲੇ ਚੁਮਾਸੇ (ਚੇਤਰ, ਵੈਸਾਖ, ਜੇਠ, ਹਾੜ ਵਿਚ) ਪਵਨ ਰੂਪੀ ਭੂਸ਼ਨਾਂ ਨੂੰ ਪਹਿਰਿਆ ਹੋਇਆ ਹੈ, ਕਿਉਂਕਿ ਚੁਮਾਸੇ ਵਿਚ ਹਵਾ ਸੁਖਦਾਈ ਲੱਗਦੀ ਹੈ। ਦੂਜੇ ਚੁਮਾਸੇ (ਸਾਵਣ, ਭਾਦਰੋਂ, ਅੱਸੂ, ਕੱਤਕ) ਵਿਚ ਪਾਣੀ ਰੂਪੀ ਭੂਸ਼ਨਾਂ ਨੂੰ ਪਹਿਰਿਆ ਹੋਇਆ ਹੈ, ਕਿਉਂਕਿ ਇਸ ਚੁਮਾਸੇ ਵਿਚ ਜਲ ਦੀ ਪ੍ਰਧਾਨਤਾ ਹੁੰਦੀ ਹੈ। ਤੀਜੇ ਚੁਮਾਸੇ (ਮੱਘਰ, ਪੋਹ, ਮਾਘ, ਫੱਗਣ ਵਿਚ) ਘੜੀਆਂ ਰੂਪੀ

43 / 355
Previous
Next