Back ArrowLogo
Info
Profile

ਗੋਪੀਆਂ ਤੇ ਪਹਿਰਾਂ ਰੂਪੀ ਗੁਆਲਿਆਂ ਨੇ ਅਗਨੀ ਰੂਪੀ ਭੂਸ਼ਨਾਂ ਨੂੰ ਪਹਿਰਿਆ ਹੋਇਆ ਹੈ, ਕਿਉਂਕਿ ਇਸ ਚੁਮਾਸੇ ਵਿਚ ਬਹੁਤੀ ਠੰਢ ਹੋਣ ਕਰਕੇ ਅਗਨੀ ਸੁਖਦਾਇਕ ਲੱਗਦੀ ਹੈ।

ਪ੍ਰਸ਼ਨ- ਰਾਸ ਵਿਚ ਬਲਭੱਦ੍ਰ ਤੇ ਕ੍ਰਿਸ਼ਨ ਜੀ ਹੁੰਦੇ ਹਨ ਇਸ ਰਾਸ ਵਿਚ ਬਲਭੱਦ੍ਰ ਤੇ ਕ੍ਰਿਸ਼ਨ ਜੀ ਕੌਣ ਹਨ ? ਗੁਰ ਉੱਤਰ-

ਚੰਦੁ ਸੂਰਜੁ ਅਵਤਾਰ ॥

ਚੰਦ੍ਰਮਾ ਬਲਭੱਦ੍ਰ ਹੈ ਤੇ ਸੂਰਜ ਕ੍ਰਿਸ਼ਨ ਅਵਤਾਰ ਹੈ।

ਪ੍ਰਸ਼ਨ- ਪ੍ਰਤੱਖ ਰਾਸ ਵਿਚ ਗਊਆਂ ਹੁੰਦੀਆਂ ਹਨ ਇਸ ਰਾਸ ਵਿਚ ਗਊਆਂ ਕਿਹੜੀਆਂ ਹਨ ?

ਗੁਰ ਉੱਤਰ-

ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥

ਸਾਰੀ ਧਰਤੀ ਜੋ ਧਨ ਕਰਕੇ ਪੂਰਤ ਹੈ ਏਹੀ ਮਾਲੁ=ਗਊਆਂ ਹਨ।

ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਇਹ ਜਗਤ ਰੂਪੀ ਰਾਸ ਫਿਰ ਸੱਚੀ ਹੋਵੇਗੀ?

ਗੁਰ ਉੱਤਰ-ਇਹ ਜਗਤ ਰੂਪੀ ਰਾਸ ਦੀ ਸਾਰੀ ਵਰਤਣ ਜੰਜਾਲ ਰੂਪ ਹੈ।

ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ॥੧॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਹੇ ਸ਼ੇਖ ਬ੍ਰਹਮ ! ਉਸ ਪਰਮੇਸ਼ਰ ਦੀ ਪ੍ਰਾਪਤੀ ਦਾ ਮੁਖ ਸਾਧਨ ਜੋ ਬ੍ਰਹਮ ਗਿਆਨ ਹੈ ਉਸ ਤੋਂ ਬਿਨਾਂ ਜਗਤ ਵਿਚ ਜੀਵ ਸ਼ੁਭ ਗੁਣਾਂ ਰੂਪੀ ਧਨ ਨੂੰ ਮੁਸੈ=ਲੁਟਾਈ ਜਾ ਰਿਹਾ ਹੈ। ਇਸੀ ਤੇ ਜਮ ਜੋ ਹੈ ਕਾਲ ਕੇ ਕਰਨ ਵਾਲਾ ਓਹ ਇਸ ਨੂੰ ਖਾ ਗਿਆ ਹੈ।

ਅਥਵਾ:-ਸਰੂਪ ਗਿਆਨ ਤੋਂ ਬਿਨਾਂ, ਇਹ ਸ੍ਰਿਸ਼ਟੀ ਮੁਸੈ=ਠੱਗੀ ਜਾ ਰਹੀ ਹੈ ਇਸ ਤੇ ਜਮ-ਕਾਲ ਇਸ ਨੂੰ ਖਾਈ ਜਾਂਦਾ ਹੈ॥ ੧॥

ਯਥਾ- ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ॥

(ਵਡਹੰਸੁ ਮ: ੩, ਪੰਨਾ ੫੮੩)

ਦੂਸਰਾ ਅਰਥ-

ਘੜੀਆ ਸਭੇ ਗੋਪੀਆ

ਸਮ ਦਮ ਆਦੀ ਸਾਧਨਾਂ ਨਾਲ ਸਾਰੀਆਂ ਗੋਪੀਆਂ=ਇੰਦ੍ਰੀਆਂ ਨੂੰ ਜਿਨ੍ਹਾਂ ਨੇ ਘੜੀਆ=ਘੜਨਾ ਭਾਵ ਵਸ ਕੀਤਾ ਹੈ।

44 / 355
Previous
Next