Back ArrowLogo
Info
Profile

ਪਹਰ ਕੰਨ ਗੋਪਾਲ॥

ਗੋਪਾਲ=ਪਰਮਾਤਮਾ ਨੂੰ ਆਪਣਾ ਪਹਿਰੇਦਾਰ ਖੜਾ ਕੰਨ੍=ਕੀਤਾ ਹੈ।

ਗਹਣੇ ਪਉਣੁ ਪਾਣੀ ਬੈਸੰਤਰੁ

ਪਉਣੁ=ਸਮਤਾ, ਪਾਣੀ=ਸ਼ਾਂਤੀ, ਬੈਸੰਤਰੁ=ਪ੍ਰਕਾਸ਼ਤ ਇਨ੍ਹਾਂ ਨੂੰ ਗਹਣੇ=ਗ੍ਰਹਿਣ ਕੀਤਾ ਹੈ।

ਚੰਦੁ ਸੂਰਜੁ ਅਵਤਾਰ॥

ਚੰਦਰਮਾ=ਵੈਰਾਗ, ਸੂਰਜ=ਬਿਬੇਕ ਨੇ ਉਨ੍ਹਾਂ ਦੇ ਅੰਦਰ ਅਵਤਾਰ=ਉਤਰਨਾ ਕੀਤਾ ਹੈ।

ਸਗਲੀ ਧਰਤੀ

ਜਿਸ ਪਰਮਾਤਮਾ ਨੇ ਸਾਰੀ ਤੀ=ਤੀਆ=ਮਾਇਆ ਧਾਰਨ ਕੀਤੀ ਹੈ, ਓਹ ਪਰਮਾਤਮਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਇਆ ਹੈ

ਮਾਲੁ ਧਨੁ ਵਰਤਣਿ ਸਰਬ ਜੰਜਾਲ॥

ਮਾਲ ਧਨ ਵਾਲੀ ਸਾਰੀ ਸੰਸਾਰ ਵਰਤਣ ਨੂੰ ਉਹਨਾਂ ਨੇ ਜੰਜਾਲ ਰੂਪੀ ਨਿਸਚੇ ਕੀਤਾ ਹੈ।

ਨਾਨਕ ਮੁਸੈ ਗਿਆਨ

ਗਿਆਨ ਦੁਆਰਾ ਉਹਨਾਂ ਨੇ ਆਤਮ ਅਨੰਦ ਨੂੰ ਮੁਸੈ=ਲੁਟਣਾ ਕੀਤਾ ਹੈ।

ਵਿਹੂਣੀ ਖਾਇ ਗਇਆ ਜਮਕਾਲੁ॥ ੧॥

ਜਿਹੜੇ ਪੁਰਸ਼ ਗਿਆਨ ਤੋਂ ਵਿਹੂਣੀ=ਰਹਿਤ ਹਨ ਉਨ੍ਹਾਂ ਨੂੰ ਜਮਕਾਲ ਖਾ ਗਿਆ ਹੈ॥੧॥

ਮਃ ੧ ॥

ਉਲਟੀਆਂ ਗੱਲਾਂ ਬਾਤਾਂ ਹੋਣ ਕਰਕੇ ਬਾਹਜ ਰਾਸ ਨਹੀਂ ਵੇਖਣੀ ਚਾਹੀਦੀ ।

ਸ਼ੇਖ ਬ੍ਰਹਮ ਨੇ ਪੁਛਿਆ-ਕਿਹੜੀਆਂ ਉਲਟ ਗੱਲਾਂ ਹੁੰਦੀਆਂ ਹਨ ?

ਗੁਰ ਉੱਤਰ-

ਵਾਇਨਿ ਚੇਲੇ ਨਚਨਿ ਗੁਰ ॥

ਗੁਰ=ਪੂਜਨੀਕ ਜੋ ਕ੍ਰਿਸ਼ਨ ਜੀ ਹਨ, ਓਹ ਤਾਂ ਨੱਚਦੇ ਹਨ। ਚੇਲੇ ਜਿਹੜੇ ਹਨ ਓਹ ਦੁਕੜ ਆਦਿਕ ਵਾਜਿਆਂ ਨੂੰ ਵਜਾਉਂਦੇ ਹਨ।

45 / 355
Previous
Next