Back ArrowLogo
Info
Profile

ਯਥਾ-ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ੩੦ ਪਉੜੀ ਵਿਚ ਲਿਖਿਆ ਹੈ-

ਚੇਲੇ ਸਾਜ ਵਜਾਇਦੇ, ਨਚਨਿ ਗੁਰੂ ਬਹੁਤੁ ਬਿਧਿ ਭਾਈ।

ਚੇਲੇ ਬੈਠਨਿ ਘਰਾਂ ਵਿਚਿ, ਗੁਰਿ ਉਠਿ ਘਰੀਂ ਤਿਨਾੜੇ ਜਾਈ।

ਪੈਰ ਹਲਾਇਨਿ ਫੇਰਨਿ ਸਿਰ ॥

ਨਿਰਤਕਾਰੀ ਵੇਲੇ ਕ੍ਰਿਸ਼ਨ ਜੀ ਪੈਰਾਂ ਨੂੰ ਹਿਲਾਉਂਦੇ ਤੇ ਸਿਰ ਨੂੰ ਫੇਰਦੇ ਹਨ।

ਅਥਵਾ:-ਜਦ ਉਹ ਪੈਰਾਂ ਨੂੰ ਹਿਲਾ ਕੇ ਨੱਚਦੇ ਹਨ ਤਾਂ ਹੋਰ ਲੋਕ ਸਿਰ ਫੇਰਦੇ ਹਨ ਕਿ ਤਾਲ ਠੀਕ ਨਹੀਂ ਆਇਆ, ਉਸ ਵੇਲੇ ਫਿਰ ਨੱਚਦੇ ਹਨ।

ਉਡਿ ਉਡਿ ਰਾਵਾ ਝਾਟੈ ਪਾਇ॥

ਨੱਚਣ ਸਮੇਂ ਰਾਵਾ=ਧੂੜੀ ਉਡ ਉਡ ਕੇ ਝਾਟੈ=ਸਿਰ ਵਿਚ ਪੈਂਦੀ ਹੈ।

ਵੇਖੈ ਲੋਕੁ ਹਸੈ ਘਰਿ ਜਾਇ ॥

ਰਾਸ ਮੰਡਲ ਨੂੰ ਵੇਖਣ ਵਾਲੇ ਲੋਕ ਹੱਸਦੇ ਹੋਏ ਆਪਣੇ ਘਰਾਂ ਨੂੰ ਜਾਂਦੇ ਹਨ।

ਰੋਟੀਆ ਕਾਰਣਿ ਪੂਰਹਿ ਤਾਲ ॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਹੇ ਸ਼ੇਖ ਬ੍ਰਹਮ ! ਉਹਨਾਂ ਵਿਚ ਕੋਈ ਪ੍ਰੇਮਾ ਭਗਤੀ ਨਹੀਂ, ਉਹ ਰਾਸਧਾਰੀਏ ਨਿਜ ਪ੍ਰਯੋਜਨੀ ਹਨ। ਸਿਰਫ਼ ਰੋਟੀਆਂ ਖਾਣ ਵਾਸਤੇ ਰਾਸ ਮੰਡਲ ਕਰਕੇ ਤਾਲਾਂ ਨੂੰ ਪੂਰਦੇ ਹਨ। ਇਹ ਵਿਚਾਰੋ ਕੋਈ ਆਪਣੀ ਮਾਤਾ ਨੂੰ ਭੀ ਨਚਾਂਵਦਾ ਹੈ ? ਇਹ ਲੋਕ ਤਾਂ ਐਸੇ ਬੇਪਤੇ ਹਨ ਜੋ ਸਭ ਦੇ ਪੂਜ੍ਯ ਮਾਤਾ ਪਿਤਾ ਰੂਪ ਕ੍ਰਿਸ਼ਨ ਮਹਾਰਾਜ ਜੀ ਹਨ, ਉਹਨਾਂ ਦੇ ਤੇ ਰਾਧਕਾਂ ਦੇ ਸ੍ਵਾਂਗ ਬਣਾਉਂਦੇ ਹਨ।

ਆਪੁ ਪਛਾੜਹਿ ਧਰਤੀ ਨਾਲਿ ॥

ਧਰਤੀ ਦੇ ਨਾਲ ਆਪਣੇ ਆਪ ਨੂੰ ਪਛਾੜਦੇ ਭਾਵ ਡੇਗਦੇ ਹਨ।

ਗਾਵਨਿ ਗੋਪੀਆ ਗਾਵਨਿ ਕਾਨ ॥

ਫੇਰ ਰਾਧਕਾਂ ਆਦਿ ਗੋਪੀਆਂ ਦਾ ਸ੍ਵਾਂਗ ਹੋ ਕੇ ਗਾਂਵਦੇ ਹਨ ਤੇ ਕ੍ਰਿਸ਼ਨ ਰੂਪ ਹੋ ਕੇ ਗਾਂਵਦੇ ਹਨ। ਅਥਵਾ:-ਗੋਪੀਆਂ ਦੇ ਪ੍ਰਸੰਗਾਂ ਨੂੰ ਭੀ ਗਾਵਨ ਤੇ ਕ੍ਰਿਸ਼ਨ ਜੀ ਦੇ ਪ੍ਰਸੰਗਾਂ ਨੂੰ ਭੀ ਗਾਵਨਿ=ਗਾਉਂਦੇ ਹਨ, ਉਹ ਪ੍ਰਸੰਗ ਇਹ ਹਨ ਕਿ-

ਇਕ ਸਮੇਂ ਗੋਪੀਆਂ ਇਸ਼ਨਾਨ ਕਰਨ ਨੂੰ ਜਮਨਾ ਵਿਚ ਗਈਆਂ ਤਾਂ ਕ੍ਰਿਸ਼ਨ ਜੀ ਗੋਪੀਆਂ ਦੇ ਕਪੜੇ ਲੈ ਕੇ ਬ੍ਰਿਛ ਉਪਰ ਚੜ੍ਹ ਗਏ। ਜਿਸ ਵੇਲੇ ਗੋਪੀਆਂ ਨੇ ਕਪੜੇ ਮੰਗੇ ਤਾਂ

46 / 355
Previous
Next