Back ArrowLogo
Info
Profile

ਕ੍ਰਿਸ਼ਨ ਜੀ ਨੇ ਨਾ ਦਿੱਤੇ ਤੇ ਇਸ ਤਰ੍ਹਾਂ ਕਿਹਾ- ਜਲ ਤੋਂ ਬਾਹਰ ਨਿਕਲ ਕੇ ਆਓ ਤਾਂ ਕਪੜੇ ਦੇਵਾਂਗਾ।"

ਇਹ ਗੱਲ ਸੁਣ ਕੇ ਗੋਪੀਆਂ ਨੇ ਆਖਿਆ-ਤੇਰੇ ਮਾਤਾ ਪਿਤਾ ਨੂੰ ਅਸੀਂ ਜਾ ਕੇ ਕਹਾਂਗੀਆਂ ਕਿ ਕ੍ਰਿਸ਼ਨ ਬਹੁਤ ਖ਼ਰਾਬ ਹੋ ਗਿਆ ਹੈ।" ਤਾਂ ਕ੍ਰਿਸ਼ਨ ਜੀ ਨੇ ਕਿਹਾ-'ਜਾਓ ਜਿਸ ਨੂੰ ਮਰਜ਼ੀ ਆਵੇ ਆਖ ਦਿਓ, ਮੈਨੂੰ ਕਿਸੇ ਦੀ ਪ੍ਰਵਾਹ ਨਹੀਂ, ਜਲ ਤੋਂ ਬਾਹਰ ਨਿਕਲੇ ਬਗੈਰ ਮੈਂ ਕਪੜੇ ਨਹੀਂ ਦੇਵਾਂਗਾ।"

ਯਥਾ- ਕਲਗੀਧਰ ਪਿਤਾ ਜੀ ਨੇ ਕ੍ਰਿਸ਼ਨ ਅਵਤਾਰ ਦੇ ਪ੍ਰਸੰਗ ਵਿਚ ਲਿਖਿਆ ਹੈ-

ਦੇਉ ਬਿਨਾ ਨਿਕਰੈ ਨਹਿ ਚੀਰ, ਕਹਯੋ ਹਸਿ ਕਾਨ੍ ਸੁਨੋ ਤੁਮ ਪਿਆਰੀ ॥

ਸੀਤ ਸਹੋ ਜਲ ਮੈ ਤੁਮ ਨਾਹਿਕ, ਬਾਹਰਿ ਆਵਹੁ ਗੋਰੀ ਅਉ ਕਾਰੀ॥

ਦੈ ਅਪਨੇ ਅਗੂਆ ਪਿਛੂਆ ਕਰਿ, ਬਾਰ ਤਜੋ ਪਤਲੀ ਅਰੁ ਭਾਰੀ॥

ਯੌ ਨਹਿ ਦੇਉ ਕਹਯੋ ਹਰਿ ਜੀ, ਤਸਲੀਮ ਕਰੋ ਕਰਿ ਜੋਰਿ ਹਮਾਰੀ॥ ੨੫੫॥

ਗਾਵਨਿ ਸੀਤਾ ਰਾਜੇ ਰਾਮ ॥

ਫਿਰ ਜਿਸ ਵੇਲੇ ਦੁਸਹਿਰਾ ਆਂਵਦਾ ਹੈ ਤਾਂ ਉਸ ਸਮੇਂ ਸੀਤਾ ਤੇ ਰਾਜਾ ਰਾਮ=ਸ੍ਰੀ ਰਾਮ ਚੰਦਰ ਜੀ ਦੇ ਸਾਂਗ ਧਾਰ ਕੇ ਗਾਉਂਦੇ ਹਨ।

ਅਥਵਾ:-ਉਸ ਸਮੇਂ ਸੀਤਾ ਤੇ ਰਾਜਾ ਰਾਮ=ਸ੍ਰੀ ਰਾਮ ਚੰਦਰ ਦੇ ਪ੍ਰਸੰਗਾਂ ਨੂੰ ਗਾਇਨ ਕਰਦੇ ਹਨ ਕਿ ਜਿਸ ਵੇਲੇ ਰਾਵਣ ਦਾ ਭੇਜਿਆ ਹੋਇਆ ਮਰੀਚ ਸੁਵਰਨ ਦਾ ਹਰਨ ਬਣ ਕੇ ਆਇਆ ਉਸ ਵੇਲੇ ਸੀਤਾ ਦੇ ਆਖਣ ਕਰਕੇ ਸ੍ਰੀ ਰਾਮ ਚੰਦਰ ਜੀ ਤਾਂ ਉਸ ਦੇ ਮਗਰ ਚਲੇ ਗਏ ਤੇ ਪਿਛੋਂ ਸੀਤਾ ਨੂੰ ਰਾਵਣ ਚੁੱਕ ਕੇ ਲੈ ਗਿਆ। ਜਦ ਵਾਪਸ ਆ ਕੇ ਵੇਖਿਆ ਤਾਂ ਸੀਤਾ ਕੋਈ ਨਹੀਂ। ਉਸ ਵੇਲੇ ਸ੍ਰੀ ਰਾਮ ਚੰਦਰ ਜੀ ਬਨ ਵਿਚ ਰੁਦਨ ਕਰਦੇ ਹੋਏ-'ਹਾਏ ਸੀਤਾ ! ਹਾਏ ਸੀਤਾ !!! ਐਸੇ ਪੁਕਾਰਨ ਲੱਗ ਪਏ।

ਪ੍ਰਸੰਗ ਤਾਂ ਬੜੇ ਲੰਬੇ ਹਨ ਪਰ ਥੋੜੀ ਜੇਹੀ ਟੂਕ ਦਿੱਤੀ ਹੈ ਅਗੋਂ ਆਪ ਹੀ ਵਧਾ ਲੈਣੀ। ਹੁਣ ਵਿਚਾਰ ਕੇ ਦੇਖਣ ਦੀ ਗੱਲ ਹੈ ਜੋ ਆਪਣਿਆਂ ਵਡਿਆਂ ਦੀ ਕੋਈ ਭੰਡੀ ਨਹੀਂ ਕਰਦਾ ਤੇ ਇਹ ਲੋਕ ਐਸੇ ਹਨ ਜੋ ਬਰਸ ਦੇ ਬਰਸ ਆਪਣੇ ਪੂਜ੍ਯ ਅਵਤਾਰਾਂ ਦੀਆਂ ਭੰਡੀਆਂ ਕਰਦੇ ਹਨ।

ਨਿਰਭਉ ਨਿਰੰਕਾਰੁ ਸਚੁ ਨਾਮੁ ॥

ਉਸ ਸੱਚੇ ਨਿਰੰਕਾਰ ਦਾ ਨਾਮ+ਭਉ=ਖ਼ੌਫ਼ ਤੋਂ ਰਹਿਤ ਕਰਨ ਵਾਲਾ ਹੈ।

47 / 355
Previous
Next