Back ArrowLogo
Info
Profile

ਦੂਸਰਾ ਅਰਥ-

ਮ: ੧॥ ‘ਵਾਇਨਿ ਚੇਲੇ ਨਚਨਿ ਗੁਰ॥'

ਜਿਸ ਵੇਲੇ ਸਿੱਖ ਗੁਰਾਂ ਪਾਸ ਆ ਕੇ ਚੇਲਾ ਬਣ ਕੇ ਉਪਦੇਸ਼ ਗ੍ਰਹਿਣ ਕਰਦਾ ਹੈ, ਉਸ ਵੇਲੇ ਰਿਖੀ ਦੰਡ, ਪਿਤ੍ਰ ਦੰਡ, ਦੇਵ ਦੰਡ ਸਭ ਦੂਰ ਹੋ ਜਾਂਦੇ ਹਨ। ਜਦੋਂ ਫਿਰ ਚੇਲਾ ਸੰਸਾਰ ਦੀ ਤਰਫ਼ ਨੱਚਣ ਲੱਗਦਾ ਹੈ ਭਾਵ ਪਦਾਰਥਾਂ ਵਿਚ ਲੱਗਦਾ ਹੈ ਉਸ ਵੇਲੇ ਗੁਰੂ ਵਾਇਨਿ=ਉਚਾਰਦੇ ਹਨ ਹੇ ਚੇਲੇ ! ਤੂੰ ਸੰਸਾਰ ਦੇ ਪਦਾਰਥਾਂ ਵਿਚ ਨੱਚ ਨਾ, ਆਪਣੇ ਭੇਖ ਦੀ ਤਾਂ ਲੱਜਿਆ ਰੱਖ।

‘ਪੈਰ ਹਲਾਇਨਿ ਫੇਰਨਿ ਸਿਰ॥'

ਉਹ ਚੇਲਾ ਫਿਰ ਮਨ ਬੁੱਧੀ ਰੂਪੀ ਪੈਰਾਂ ਨੂੰ ਵਿਸ਼ੇ ਵਿਕਾਰਾਂ ਵਿਚ ਹਿਲਾ ਬੈਠਦਾ ਹੈ ਤਾਂ ਗੁਰੂ ਸਾਹਿਬ ਸਿਰ ਫੇਰਦੇ ਹਨ ਕਿ ਇਹ ਤੂੰ ਬੜਾ ਮਾੜਾ ਕੰਮ ਕੀਤਾ ਹੈ।

'ਉਡਿ ਉਡਿ ਰਾਵਾ ਝਾਟੈ ਪਾਇ॥"

ਇਸ ਤਰ੍ਹਾਂ ਜਦ ਮਨ ਬੁੱਧੀ ਰੂਪੀ ਪੈਰਾਂ ਨੂੰ ਅਥਵਾ:-ਪ੍ਰਤੱਖ ਪੈਰਾਂ ਨੂੰ ਹਿਲਾਇਆ ਭਾਵ ਵਿਕਾਰਾਂ ਵਿਖੇ ਪ੍ਰਵਿਰਤ ਹੋ ਗਿਆ ਤਾਂ ਲੋਕ ਪ੍ਰਲੋਕ ਵਿਚ ਲਾਹਨਤਾਂ ਰੂਪੀ ਧੂੜੀ ਉਡ ਉਡ ਕੇ ਝਾਟੈ=ਸਿਰ ਵਿਚ ਪੈਂਦੀ ਹੈ। ਭਾਵ ਦੋਹਾਂ ਲੋਕਾਂ ਵਿਚ ਅਪਜਸ ਹੁੰਦਾ ਹੈ।

'ਵੇਖੈ ਲੋਕੁ ਹਸੈ ਘਰਿ ਜਾਇ॥'

ਉਸ ਸਮੇਂ ਪਿਤ੍ਰ ਦੇਵ ਤੇ ਰਿਖੀ ਲੋਕ ਵੇਖ ਕੇ ਆਪੋ ਆਪਣੇ ਘਰਾਂ ਵਿਚ ਜਾ ਕੇ ਹੱਸਦੇ ਹਨ ਕਿ ਦੇਖੋ! ਫਿਰ ਅਸਾਡਾ ਪਸੂ ਬਣ ਗਿਆ। ਅਥਵਾ:-ਲੋਕ ਵੇਖ ਕੇ ਤੈਨੂੰ ਹੱਸਦੇ ਹਨ ਇਸ ਤੇ ਤੂੰ ਸਰੂਪ ਰੂਪੀ ਘਰ ਵਿਚ ਜਾਣਾ ਕਰ।

'ਰੋਟੀਆ ਕਾਰਣਿ ਪੂਰਹਿ ਤਾਲ॥'

ਹੇ ਚੇਲੇ ! ਤੂੰ ਰੋਟੀਆਂ ਦੀ ਕਾਰ ਨਾ ਕਰ ਭਾਵ ਰੋਟੀਆਂ ਵਾਸਤੇ ਜਿਹੜਾ ਪਖੰਡ ਕਰਨਾ ਹੈ ਉਸ ਨੂੰ ਦੂਰ ਕਰ ਦੇ ਅਤੇ ਮਹਾਂ ਵਾਕਾਂ ਰੂਪੀ ਤਾਲਾਂ ਨੂੰ ਪੂਰਨਾ ਕਰ। ਅਥਵਾ:-ਤਾਲ=ਕੈਸੀਆਂ ਲੈ ਕੇ ਉਸ ਪਰਮੇਸ਼ਰ ਦੇ ਜਸ ਨੂੰ ਉਚਾਰ।

'ਆਪੁ ਪਛਾੜਹਿ ਧਰਤੀ ਨਾਲਿ॥'

ਆਪਾ ਭਾਵ ਹੰਕਾਰ ਨੂੰ ਪਛਾੜ ਦੇ ਭਾਵ ਨਾਸ ਕਰ ਦੇ ਤੇ ਧਰਤੀ=ਨਿੰਮ੍ਰਤਾ ਦਾ ਸਾਥੀ ਹੋ।

ਅਥਵਾ:-ਧਰਤੀ ਨਾਮ ਪ੍ਰਿਥਵੀ ਦਾ, ਪ੍ਰਿਥਵੀ ਨਾਮ ਭੂਮਾਂ ਦਾ, ਭੂਮਾਂ ਨਾਮ ਬ੍ਰਹਮ ਦਾ, ਉਸ ਬ੍ਰਹਮ ਨੂੰ ਆਪਣੇ ਨਾਲ ਨਿਸਚੇ ਕਰ। ਅਥਵਾ:-ਜਿਸ ਨੇ ਮਾਯਾ ਰੂਪ

48 / 355
Previous
Next