Back ArrowLogo
Info
Profile

ਨਦਰੀ ਕਰਮਿ ਲਘਾਏ ਪਾਰਿ ॥

ਉਹਨਾਂ ਦੀ ਨਦਰੀ=ਗੁਰੂ ਸਾਹਿਬ ਜੀ ਅਥਵਾ:-ਈਸ਼ਵਰ ਕ੍ਰਿਪਾ ਦ੍ਰਿਸ਼ਟੀ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।

ਪੁਨਾ-ਸਤਿਗੁਰ ਦੇਵ ਜੀ ਫੁਰਮਾਉਂਦੇ ਹਨ-ਹੇ ਸ਼ੇਖ ਬ੍ਰਹਮ! ਜੇ ਕੇਵਲ ਨੱਚਣ ਨਾਲ ਮੋਖ ਹੋਵੇ ਤਾਂ ਕੋਹਲੂ, ਚਰਖਾ, ਚੱਕੀ, ਚੱਕ, ਲਾਟੂ, ਮਧਾਣੀਆਂ, ਪੰਛੀ ਆਦਿਕ ਸਾਰੇ ਮੁਕਤ ਹੋਣੇ ਚਾਹੀਦੇ ਹਨ। ਕਿਉਂਕਿ-

ਕੋਲੂ ਚਰਖਾ ਚਕੀ ਚਕੁ ॥

ਕੋਹਲੂ ਸਾਰਾ ਦਿਨ ਫਿਰਦਾ ਰਹਿੰਦਾ ਹੈ। ਕੋਹਲੂ ਨਾਲ ਬਲਦ ਅਤੇ ਤੇਲੀ ਫਿਰਦਾ ਰਹਿੰਦਾ ਹੈ। ਜੇ ਨੱਚਣ ਤੇ ਹੀ ਮੋਖ ਹੋਵੇ ਤਾਂ ਇਹ ਸਾਰੇ ਮੋਖ ਹੋਣੇ ਚਾਹੀਦੇ ਹਨ। ਚਰਖਾ ਫਿਰਦਾ ਹੈ ਤੇ ਚਰਖੇ ਨਾਲ ਔਰਤ ਦੀ ਬਾਂਹ ਫਿਰਦੀ ਹੈ। ਫੇਰ ਚੱਕੀ ਫਿਰਦੀ ਹੈ ਤੇ ਚੱਕੀ ਦੇ ਫੇਰਨ ਵਾਲੇ ਦੀ ਬਾਂਹ ਵੀ ਫਿਰਦੀ ਹੈ। ਘੁਮਿਆਰ ਦਾ ਚੱਕ ਫਿਰਦਾ ਹੈ ਉਸ ਨਾਲ ਲੱਠ ਭੀ ਫਿਰਦੀ ਹੈ ਤੇ ਘੁਮਿਆਰ ਦੀ ਬਾਂਹ ਵੀ ਫਿਰਦੀ ਹੈ, ਮਿੱਟੀ ਦਾ ਪੇੜਾ ਵੀ ਫਿਰਦਾ ਹੈ ਇਹ ਸਭ ਮੋਖ ਹੋਣੇ ਚਾਹੀਦੇ ਹਨ।

ਥਲ ਵਾਰੋਲੇ ਬਹੁਤੁ ਅਨੰਤੁ ॥

ਥਲਾਂ ਵਿਚ ਵਾ-ਵਰੋਲੇ ਬੇਅੰਤ ਤੋਂ ਬੇਅੰਤ ਫਿਰਦੇ ਰਹਿੰਦੇ ਹਨ।

ਅਥਵਾ:-ਬਾਜੀਗਰ ਦੀ ਥਾਲੀ ਵੀ ਫਿਰਦੀ ਰਹਿੰਦੀ ਹੈ ਉਹ ਮੋਖ ਹੋਣੀ ਚਾਹੀਦੀ ਹੈ।

ਲਾਟੂ ਮਾਧਾਣੀਆ ਅਨਗਾਹ॥

ਖੇਡਣ ਵਾਲੇ ਲਾਟੂ ਫਿਰਦੇ ਹਨ, ਲੱਸੀ ਰਿੜਕਣ ਵਾਲੀਆਂ ਮਧਾਣੀਆਂ ਵੀ ਫਿਰਦੀਆਂ ਹਨ ਤੇ ਅੰਨ ਗਾਹੁਣ ਵਾਲੇ ਅਨਗਾਹ=ਫਲ੍ਹੇ ਭੀ ਭੌਂਦੇ ਫਿਰਦੇ ਹਨ।

ਅਥਵਾ:-ਜੋ ਹਲ ਦੇ ਅਗੇ ਫਾਲੇ ਲੱਗੇ ਹੁੰਦੇ ਹਨ, ਉਹ ਭੀ ਫਿਰਦੇ ਹਨ, ਇਹ ਸਭ ਮੋਖ ਹੋਣੇ ਚਾਹੀਦੇ ਹਨ।

ਪੰਖੀ ਭਉਦੀਆ ਲੈਨਿ ਨ ਸਾਹ॥

ਪੰਖੀ=ਇੱਲਾਂ ਇਤਨੀਆਂ ਭੌਂਦੀਆਂ ਰਹਿੰਦੀਆਂ ਹਨ, ਜੋ ਇਕੋ ਸਾਹ ਚੱਕ੍ਰਾਕਾਰ ਉਡਦੀਆਂ ਰਹਿੰਦੀਆਂ ਹਨ, ਸਾਹ ਨਹੀਂ ਲੈਂਦੀਆਂ। ਅਥਵਾ:-ਪੰਖੀ ਦਾ ਅਰਥ ਅਨਲ ਪੰਛੀ ਭੀ ਕਰਦੇ ਹਨ ਜੋ ਅਨਲ ਪੰਛੀ ਹਰ ਵੇਲੇ ਅਕਾਸ਼ ਵਿਚ ਹੀ ਭੌਂਦਾ ਰਹਿੰਦਾ ਹੈ ਸਾਹ

50 / 355
Previous
Next