Back ArrowLogo
Info
Profile

ਨਹੀਂ ਲੈਂਦਾ ਕਿਉਂਕਿ ਹੇਠਾਂ ਜ਼ਮੀਨ 'ਪਰ ਕਦੇ ਨਹੀਂ ਆਉਂਦਾ। ਯਥਾ-ਅਕਾਲ ਉਸਤਤ ਵਿਖੇ ਕਥਨ ਕੀਤਾ ਹੈ

'ਅਨਲ ਅਕਾਸ ਪੰਛੀ ਡੋਲਬੋ ਕਰਤ ਹੈ।"

ਅਥਵਾ:-ਪੰਛੀ ਇਤਨੇ ਫਿਰਦੇ ਹਨ ਜੋ ਸਾਹ ਵੀ ਨਹੀਂ ਲੈਂਦੇ। ਉਹ ਸਾਰੇ ਮੋਖ ਹੋਣੇ ਚਾਹੀਦੇ ਹਨ।

ਸੂਐ ਚਾੜਿ ਭਵਾਈਅਹਿ ਜੰਤ ॥

ਛੋਟੇ ਲੜਕੇ ਕਿੱਕਰ ਦੀਆਂ ਸੂਐ=ਸੂਲਾਂ ਉੱਤੇ ਮਕੜੀ ਅਤੇ ਬਿੰਡੇ ਆਦਿ ਜੀਆਂ ਨੂੰ ਭੁਆਉਂਦੇ ਹਨ। ਅਥਵਾ:-ਸੁਐ=ਸੀਖ ਉੱਤੇ ਚਾੜ੍ਹ ਕੇ ਛੋਟੇ ਛੋਟੇ ਜੰਤ ਭੰਬੀਰੀਆਂ ਨੂੰ ਭੁਆਉਂਦੇ ਹਨ। ਅਥਵਾ:- ਜੰਤ=ਬਾਜੀਗਰ ਲੋਕ ਪਿੱਠ ਨੂੰ ਸੂਐ=ਸੀਖ ਉੱਤੇ ਚੜ੍ਹਾ ਕੇ ਭਾਵ ਟਿਕਾ ਕੇ ਆਪਣੇ ਆਪ ਨੂੰ ਭੁਆਉਂਦੇ ਹਨ, ਉਹ ਮੋਖ ਹੋਣੇ ਚਾਹੀਏ ।

ਅਥਵਾ:-ਦੱਖਣ ਦੇਸ਼ ਵਿਚ ਇਕ 'ਸੂਆ ਨਾਮ ਕਰਕੇ ਦੇਵੀ ਹੈ, ਜਿਸ ਦੇ ਅੱਗੇ ਸੁਖਣਾ ਦੇ ਜੰਤ=ਬੱਚਿਆਂ ਨੂੰ ਸੂਏ ਉੱਤੇ ਚਾੜ੍ਹ ਕੇ ਭੁਆਇਆ ਜਾਂਦਾ ਹੈ। ਜਿਸ ਦੇ ਬੱਚੇ ਜੰਮ ਕੇ ਮਰ ਜਾਂਦੇ ਹਨ, ਜੇ ਉਸ ਵੇਲੇ ਹੱਸ ਪਵੇ ਤਾਂ ਅਪਸਗਨ ਮੰਨਦੇ ਹਨ ਤੇ ਜੇਕਰ ਬੇਹੋਸ਼ ਹੋ ਜਾਵੇ ਤਾਂ ਉਸ ਦੀ ਵੱਡੀ ਉਮਰ ਗਿਣਦੇ ਹਨ ਓਹ ਵੀ ਮੋਖ ਹੋਣੇ ਚਾਹੀਏ। ਅਥਵਾ:-ਜੰਤ=ਜੰਤ੍ਰ ਕਰਕੇ ਇਕ ਵਡੇ ਲੋਹੇ ਦੇ ਸੂਏ ਉੱਤੇ ਚਾੜ ਕੇ ਇਕ ਚੱਕ੍ਰਾਕਾਰ ਹਿੰਡੋਲਾ ਭੁਆਂਦੇ ਹਨ, ਜਿਸ ਉੱਤੇ ਬੱਚੇ ਬੈਠ ਕੇ ਖ਼ੁਸ਼ ਹੁੰਦੇ ਹਨ, ਉਸ ਨੂੰ ਪੰਘੂੜਾ ਭੀ ਆਖਦੇ ਹਨ।

ਅਥਵਾ:-ਇਕ ਜੰਗਮ ਜਿਹੇ ਫ਼ਕੀਰ ਇਕ ਨੋਕਦਾਰ ਸੂਐ=ਸੀਖ ਤੇ ਬਾਲੀ ਰੱਖ ਕੇ ਭੁਆਂਦੇ ਹਨ ਤੇ ਉੱਚੀ ਸੁਟ ਕੇ ਫੇਰ ਉਸ ਨੋਕ ਤੇ ਲੈ ਲੈਂਦੇ ਹਨ ਤੇ ਥਾਲੀ ਭੌਂਦੀ ਰਹਿੰਦੀ ਹੈ, ਓਹ ਮੋਖ ਹੋਣੀ ਚਾਹੀਏ ।

ਅਥਵਾ:-ਪ੍ਰਤੱਖ ਚੋਰ ਪੁਰਸ਼ਾਂ ਨੂੰ ਸੂਐ=ਸੂਲੀ ਉੱਤੇ ਚਾੜ੍ਹ ਕੇ ਭੁਆਇਆ ਜਾਂਦਾ ਹੈ ਓਹ ਵੀ ਮੋਖ ਹੋਣੇ ਚਾਹੀਏ।

ਦੂਸਰਾ ਅਰਥ-

'ਕੋਲੂ'

ਕੋਹਲੂ ਦੇ ਬੈਲ ਵਾਂਗ ਕਾਮੀ ਜੀਵ ਔਰਤ ਦੇ ਪਿਛੇ ਪਿਛੇ ਫਿਰਦਾ ਹੈ।

'ਚਰਖਾ’

ਚਰਖੇ ਵਾਂਗੂੰ ਕਰੋਧੀ ਜੀਵ ੮੪ ਲੱਖ ਜੂਨਾਂ ਵਿਚ ਫਿਰਦਾ ਹੈ।

'ਚਕੀ'

51 / 355
Previous
Next