

ਚੱਕੀ ਵਾਂਗੂੰ ਹੰਕਾਰੀ ਪੁਰਸ਼ ਹਰ ਇਕ ਉੱਤੇ ਆਪਣਾ ਦਬਾ ਪਾਉਂਦਾ ਹੈ।
'ਚਕੁ'
ਘੁਮਿਆਰ ਦੇ ਚੱਕ ਵਾਂਗੂੰ ਲੋਭੀ ਪੁਰਸ਼ ਭੌਂਦਾ ਫਿਰਦਾ ਹੈ।
'ਥਲ ਵਾਰੋਲੇ'
ਜਿਨ੍ਹਾਂ ਦੇ ਮਨ ਵਿਚ ਘਰ ਬਾਰ ਦੀਆਂ ਅਨੇਕ ਵਾਸ਼ਨਾਂ ਹਨ, ਉਹ ਥਲ=ਘਰਾਂ ਵਿਚ ਪ੍ਰੇਤ ਹੋ ਕੇ ਵੱਸਦੇ ਹਨ, ਕਿਉਂਕਿ ਵਾ-ਵਰੋਲਾ ਭੂਤਾਂ ਦਾ ਵਾਹਨ ਹੈ।
'ਲਾਟੂ'
ਕਪਟੀ ਆਦਮੀ ਭੱਜੇ ਫਿਰਦੇ ਹਨ।
'ਮਾਧਾਣੀਆ'
ਪਾਪੀ ਜੀਵ।
ਯਥਾ- ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ॥
ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮਰਾਇ॥੯॥
(ਸਲੋਕ ਮ: ੫, ਪੰਨਾ ੧੪੨੫)
'ਅਨਗਾਹ'
ਭੇਦ ਵਾਦੀ ਦਾਣਿਆਂ ਵਾਂਗ ਨਰਕਾਂ ਵਿਚ ਗਾਹੇ ਜਾਣਗੇ।
'ਪੰਖੀ ਭਉਦੀਆ’
ਵਾਸ਼ਨਾਂ ਵਾਲੇ ਆਦਮੀ ਪੰਛੀ ਦੀ ਤਰ੍ਹਾਂ ਉਡਦੇ ਫਿਰਦੇ ਹਨ।
'ਸੂਐ ਚਾੜਿ'
ਈਰਖਾ ਵਾਲਿਆਂ ਨੂੰ ਅੰਤ ਵੇਲੇ ਸੂਲੀ 'ਪਰ ਚਾੜ੍ਹਿਆ ਜਾਂਦਾ ਹੈ।
ਨਾਨਕ ਭਉਦਿਆ ਗਣਤ ਨ ਅੰਤ॥
ਸਤਿਗੁਰ ਦੇਵ ਜੀ ਆਖਦੇ ਹਨ-ਹੇ ਸ਼ੇਖ ਬ੍ਰਹਮ ! ਇਤਨੇ ਫਿਰਦੇ ਹਨ ਕਿ ਜੇ ਗਿਣਤੀ ਕਰੀਏ ਤਾਂ ਅੰਤ ਨਹੀਂ ਆਉਂਦਾ ਜਿਸ ਕਰਕੇ ਇਹ ਸਾਰੇ ਮੋਖ ਨਹੀਂ ਹੁੰਦੇ, ਇਸ ਕਰਕੇ ਰਾਸ ਵਿਚ ਨੱਚਣ 'ਤੇ ਭੀ ਮੋਖ ਨਹੀਂ ਹੁੰਦੇ।
ਬੰਧਨ ਬੰਧਿ ਭਵਾਏ ਸੋਇ॥
ਉਹ ਪੁਰਸ਼ ਬੰਧਨਾਂ ਵਿਚ ਬੱਧੇ ਹੋਏ ਚੌਰਾਸੀ ਲੱਖ ਜੂਨ ਵਿਚ ਫੇਰੇ ਜਾਂਦੇ ਹਨ।