Back ArrowLogo
Info
Profile

ਪਇਐ ਕਿਰਤਿ ਨਚੈ ਸਭੁ ਕੋਇ ॥

ਕਿਰਤਿ=ਕਰਮਾਂ ਦੇ ਪਏ ਅਨੁਸਾਰ ਸਭ ਕੋਈ ਨੱਚਦਾ ਹੈ।

ਨਚਿ ਨਚਿ ਹਸਹਿ ਚਲਹਿ ਸੇ ਰੋਇ॥

ਜੋ ਨਚਿ ਨਚਿ ਕਰਕੇ ਹੱਸਦੇ ਹਨ, ਉਹ ਅੰਤ ਨੂੰ ਚੱਲਣ ਸਮੇਂ ਰੋਂਦੇ ਹਨ।

ਯਥਾ- ਲੋਕ ਪਚਾਰੈ ਗਤਿ ਨਹੀ ਹੋਇ॥ ਨਾਮ ਬਿਹੂਣੇ ਚਲਸਹਿ ਰੋਇ॥ ੨॥

(ਰਾਮਕਲੀ ਮਹਲਾ ੫, ਪੰਨਾ ੮੯੦)

ਉਡਿ ਨ ਜਾਹੀ ਸਿਧ ਨ ਹੋਹਿ॥

ਸ਼ੁਭ ਕਰਮਾਂ ਤੋਂ ਰਹਿਤ ਹੋਣ ਕਰਕੇ ਐਸੇ ਪੁਰਸ਼ ਸਿੱਧੀਆਂ ਦੇ ਬਲ ਕਰਕੇ ਅਕਾਸ਼ ਵਿਚ ਵੀ ਉਡ ਨਹੀਂ ਜਾਂਦੇ, ਨਾ ਹੀ ਉਹਨਾਂ ਨੂੰ ਮੋਖ ਦੀ ਪ੍ਰਾਪਤੀ ਹੁੰਦੀ ਹੈ।

ਅਥਵਾ:-ਦੂਜੇ ਅਰਥ ਵਿਚ ('ਉਡਿਨ’ ਪਾਠ ਇਕੱਠਾ ਕਰ ਦੇਣਾ) ਹੇ ਸ਼ੇਖ ਬ੍ਰਹਮ ! ਉਡ ਜਾਣ ਤੇ ਵੀ ਸਿਧ=ਮੋਖ ਦੀ ਪ੍ਰਾਪਤੀ ਨਹੀਂ ਹੁੰਦੀ।

ਯਥਾ-ਕਬਿੱਤ ॥

ਤਾਪ ਕੇ ਸਹੇ ਤੇ ਜੋ ਪੈ ਪਾਈਐ ਅਤਾਪ ਨਾਥ, ਤਾਪਨਾ ਅਨੇਕ ਤਨ ਘਾਇਲ ਸਹਤ ਹੈਂ॥

ਜਾਪ ਕੇ ਕੀਏ ਤੇ ਜੋ ਪੈ ਪਾਯਤ ਅਜਾਪ ਦੇਵ, ਪੂਦਨਾ ਸਦੀਵ ਤੁਹੀਂ ਤੁਹੀਂ ਉਚਰਤ ਹੈਂ॥

ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਈਯਤ, ਅਨਲ ਅਕਾਸ ਪੰਛੀ ਡੋਲਬੋ ਕਰਤ ਹੈਂ॥

ਆਗ ਮੈ ਜਰੇ ਤੇ ਗਤਿ ਰਾਂਡ ਕੀ ਪਰਤ ਕਰ ਪਤਾਲ ਕੇ ਬਾਸੀ ਕਿਉ ਭੁਜੰਗ ਨ ਤਰਤ ਹੈਂ॥੧੪॥੮੪॥

(ਦਸਮ ਗ੍ਰੰਥ, ਪੰਨਾ ੧੯)

ਨਚਣੁ ਕੁਦਣੁ ਮਨ ਕਾ ਚਾਉ ॥

ਇਹਨਾਂ ਦਾ ਨੱਚਣਾ ਕੁਦਣਾ ਕਿਸੇ ਭਾਉ ਭਗਤੀ ਲਈ ਨਹੀਂ, ਇਹ ਤਾਂ ਇਕ ਮਨ ਦਾ ਪਰਚਾਵਾ= ਉਤਸ਼ਾਹ ਹੈ।

ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ-ਹੇ ਪ੍ਰਭੋ! ਸੰਸਾਰ ਸਮੁੰਦਰ ਤੋਂ ਕਿਹੜੇ ਤਰਦੇ ਹਨ ?

ਗੁਰ ਉੱਤਰ :-

ਨਾਨਕ ਜਿਨ ਮਨਿ ਭਉ ਤਿਨਾ ਮਨਿ ਭਾਉ ॥੨॥

ਜਿਨ੍ਹਾਂ ਪੁਰਸ਼ਾਂ ਦੇ ਮਨ ਵਿਚ ਪਰਮੇਸ਼ਰ ਦਾ ਖ਼ੌਫ਼ ਅਥਵਾ:-ਪ੍ਰੇਮ ਵਸਿਆ ਹੈ, ਤਿਨ੍ਹਾਂ ਦੇ ਮਨ ਵਿਚ ਭਾਉ-ਬ੍ਰਹਮ ਗਿਆਨ ਹੋਇਆ ਹੈ। ਜਿਨ੍ਹਾਂ ਦੇ ਮਨ ਵਿਚ ਬ੍ਰਹਮ ਗਿਆਨ ਹੋਇਆ ਹੈ ਉਹੋ ਸੰਸਾਰ ਸਮੁੰਦਰ ਤੋਂ ਤਰਦੇ ਹਨ॥੨॥

53 / 355
Previous
Next