Back ArrowLogo
Info
Profile

ਪਉੜੀ॥

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ॥

ਤੇਰਾ=ਤਿਸ ਨਿਰੰਕਾਰ ਅਕਾਲ ਪੁਰਖ ਦਾ ਨਾਮ ਕਲਿਆਣ ਕਰਤਾ ਹੈ। ਤਿਸ ਨਾਮ ਦੇ ਲੈਣ ਨਾਲ ਇਹ ਪੁਰਸ਼ ਨਰਕਾਂ ਵਿਚ ਨਹੀਂ ਜਾਂਦਾ।

ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ॥

ਇਸ ਜੀਵ ਨੂੰ ਪਿੰਡ=ਸਰੀਰ ਆਦਿਕ ਸਭ ਕੁਛ ਤਿਸ ਨਿਰੰਕਾਰ ਦਾ ਦਿੱਤਾ ਹੋਇਆ ਹੈ ਅਤੇ ਜੋ ਕੁਛ ਸਾਡੇ ਪਾਸ ਹੈ ਓਹ ਭੀ ਉਸੇ ਦਾ ਹੋਇਆ, ਉਸ ਵਿਚੋਂ ਪਰਮੇਸ਼ਰ ਨਮਿਤ ਯਥਾ ਸ਼ਕਤਿ ਦੇ ਕੇ ਭਾਵ ਪਹਿਲੇ ਭੋਜਨ ਸੰਤਾਂ ਨੂੰ ਛਕਾ ਕੇ ਫੇਰ ਆਪ ਖਾਵੇ। ਫਿਰ ਜਿਹੜਾ ਆਖਣਾ ਹੈ ਕਿ ਮੈਂ ਦਸਾਂ ਨੂੰ ਰੋਟੀ ਖਵਾਈ ਹੈ, ਇਹ ਦੂਰ ਕਰ ਦੇਵੇ।

ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ॥

ਹੇ ਪੁਰਸ਼ਾ ! ਜੇ ਤੂੰ ਆਪਣਾ ਭਲਾ ਚਾਹੁੰਦਾ ਹੈਂ ਤਾਂ ਪੁੰਨ ਕਰਮ ਕਰਕੇ ਆਪਣੇ ਆਪ ਨੂੰ ਸਭ ਤੋਂ ਨੀਚੁ ਸਦਾਈਐ=ਨੀਵਾਂ ਸਦਵਾ।

ਸ਼ੇਖ ਬ੍ਰਹਮ ਨੇ ਕਿਹਾ-ਮੇਰੇ ਵਿਚ ਇਤਨੀ ਤਾਕਤ ਹੈ ਕਿ ਮੈਂ ਆਪਣੇ ਪਾਸ ਜਮਦੂਤਾਂ ਨੂੰ ਨਹੀਂ ਆਉਣ ਦਿਆਂਗਾ। ਗੁਰ ਉੱਤਰ- ਹੇ ਸ਼ੇਖ ਬ੍ਰਹਮ !

ਜੇ ਜਰਵਾਣਾ ਪਰਹਰੈ

ਜੇਕਰ ਤੂੰ ਜਰਵਾਣਾ=ਜਮਦੂਤਾਂ ਨੂੰ ਪਰਹਰੈ=ਦੂਰ ਕਰ ਸਕਦਾ ਹੈਂ ਤਾਂ-

ਜਰੁ ਵੇਸ ਕਰੇਦੀ ਆਈਐ॥

ਤੇਰੇ ਸਰੀਰ ਉਪਰ ਬ੍ਰਿਧ ਅਵਸਥਾ ਪ੍ਰਵੇਸ਼ ਕਰਦੀ ਆਂਵਦੀ ਹੈ ਪਹਿਲੇ ਤੂੰ ਉਸ ਬ੍ਰਿਧ ਅਵਸਥਾ ਨੂੰ ਹਟਾ, ਜੇ ਤੂੰ ਬ੍ਰਿਧ ਅਵਸਥਾ ਨੂੰ ਦੂਰ ਕਰ ਦੇਵੇਂਗਾ ਤਾਂ ਅਸੀਂ ਜਾਣਾਂਗੇ ਕਿ ਤੂੰ ਜਮਦੂਤਾਂ ਨੂੰ ਹਟਾ ਦੇਵੇਂਗਾ ਪਰੰਤੂ ਬ੍ਰਿਧ ਅਵਸਥਾ ਦਾ ਤੇ ਜਮਦੂਤਾਂ ਦਾ ਹਟਾਉਣਾ ਬੜਾ ਮੁਸ਼ਕਲ ਹੈ।

ਕੋ ਰਹੈ ਨ ਭਰੀਐ ਪਾਈਐ ॥੫॥

(ਅਗਲੇ ਸਮੇਂ ਦਾਣੇ ਮਿਣ ਕੇ ਵੇਚਦੇ ਸਨ, ਤੋਲਣਾ ਪਿਛੋਂ ਚੱਲਿਆ ਹੈ 'ਪਾਈ' ਇਕ ਮਿਣਤੀ ਦੇ ਭਾਂਡੇ ਦਾ ਨਾਮ ਹੈ।)

ਜਿਸ ਵੇਲੇ ਪਾਈ* ਦਾਣਿਆਂ ਨਾਲ ਭਰੀ ਜਾਵੇ, ਫਿਰ ਉਹ ਪਾਈ ਭਰੀ ਰਹਿੰਦੀ ਨਹੀਂ

-------------------

*ਚਾਰ ਟੋਪਿਆਂ ਦੀ ਇਕ ਪਾਈ ਹੁੰਦੀ ਹੈ ਤੇ ਟੋਪਾ ਦੋ ਸੇਰ ਦਾ ਹੁੰਦਾ ਹੈ ਅਤੇ ਚਾਰ ਪੜੋਪੀਆਂ ਦਾ ਇਕ ਟੋਪਾ ਹੁੰਦਾ ਹੈ ਪੜੋਪੀ ਵਿਚ ਅੱਧ ਸੇਰ ਦਾਣੇ, ਟੋਪੇ ਵਿਚ ਦੋ ਸੇਰ ਦਾਣੇ, ਪਾਈ ਵਿਚ ਅੱਠ ਸੇਰ ਦਾਣੇ ਹੁੰਦੇ ਹਨ।

54 / 355
Previous
Next