Back ArrowLogo
Info
Profile

ਸੀ, ਉਸ ਨੂੰ ਜਲਦੀ ਉਲਟ ਦੇਂਦੇ ਸਨ।

ਯਥਾ- ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ॥

(ਮਾਝਕੀ ਵਾਰ, ਪੰਨਾ ੧੪੭)

ਐਸੇ ਜਦ ਸਰੀਰ ਰੂਪੀ ਪਾਈ ਸ੍ਵਾਸਾਂ ਰੂਪੀ ਦਾਣਿਆਂ ਨਾਲ ਭਰੀ ਗਈ ਭਾਵ ਸਵਾਸ ਪੂਰੇ ਹੋ ਗਏ ਤਾਂ ਸਰੀਰ ਰੂਪੀ ਪਾਈ ਉਲਟਾਈ ਜਾਂਦੀ ਹੈ। ਭਾਵ ਹੋਰ ਜੂਨ ਨੂੰ ਜਾ ਕੇ ਪ੍ਰਾਪਤ ਹੁੰਦੀ ਹੈ॥੫॥

ਹੁਣ ਜਮਕਾਲ ਦੀ ਪ੍ਰਬਲਤਾ ਸੁਣੋ-ਕਲਗੀਧਰ ਮਹਾਰਾਜ ਜੀ ਨੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਥਨ ਕੀਤਾ ਹੈ-

ਕਾਲ ਲੀਏ ਅਸ ਗਾਜਤ ਹੈ ਛਾਜਤ ਹੈ ਜਹਿ ਤੇ ਨਸ ਅਈਏ।

ਤਥਾ- ਚਾਰ ਕੁੰਟ ਕਾਲ ਕੇ ਵੱਸ॥ ਕਹਾ ਜਾਈਏ ਕਾਲ ਤੇ ਨੱਸ॥

ਯਥਾ-ਇਕ ਜ਼ਿਮੀਂਦਾਰ ਸੀ ਉਸ ਦੀ ਮਾਤਾ ਇਕ ਸਮੇਂ ਬੜੀ ਸਖ਼ਤ ਬੀਮਾਰ ਹੋ ਗਈ। ਓਹ ਜ਼ਿਮੀਦਾਰ ਤਲਵਾਰ ਲੈ ਕੇ ਬਾਹਰ ਦਰਵਾਜ਼ੇ 'ਪਰ ਖੜਾ ਹੋ ਗਿਆ ਤੇ ਕਹਿੰਦਾ ਹੈ, ਦੇਖਦਾ ਹਾਂ ਕਿ ਕਾਲ ਮੇਰੀ ਮਾਂ ਨੂੰ ਕਿਸ ਤਰ੍ਹਾਂ ਮਾਰਦਾ ਹੈ ਇਥੋਂ ਲੰਘੇ ਤਾਂ ਸਹੀ। ਇਤਨੀਆਂ ਦਲੀਲਾਂ ਸੋਚਦਾ ਹੀ ਸੀ ਕਿ ਪਿਛੋਂ ਖ਼ਬਰ ਆ ਗਈ। ਲੋਕਾਂ ਨੇ ਆ ਕੇ ਕਿਹਾ-ਓ ਮੂਰਖਾ! ਤੇਰੀ ਮਾਂ ਤੇ ਮਰ ਗਈ ਹੈ ਤੇ ਤੂੰ ਇਥੇ ਖਲੋਤਾ ਹੈਂ ? ਉਸ ਵੇਲੇ ਹੈਰਾਨ ਹੋ ਕੇ ਕਹਿੰਦਾ ਹੈ ਕਿਸ ਵੇਲੇ ਇਥੋਂ ਜਮ ਲੰਘਿਆ ਹੈ, ਰੋਵਣ ਪਿੱਟਣ ਲੱਗ ਪਿਆ ਪਰੰਤੂ ਪੇਸ਼ ਕੋਈ ਨਾ ਗਈ। ਇਸ ਵਾਸਤੇ ਹੇ ਭਾਈ ! ਉਸ ਕਾਲ ਦਾ ਕੁਛ ਪਤਾ ਨਹੀਂ ਜੋ ਕਿਸ ਵੇਲੇ ਆ ਕੇ ਮਾਰਦਾ ਹੈ।

ਯਥਾ-

ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ॥

ਇਕਨੀ ਲਦਿਆ ਇਕਿ ਲਦਿ ਚਲੇ ਇਕਨੀ ਬਧੇ ਭਾਰ॥

ਇਕਨਾ ਹੋਈ ਸਾਖਤੀ ਇਕਨਾ ਹੋਈ ਸਾਰ॥

ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ॥

ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ॥੧॥

(ਸਾਰੰਗ ਕੀ ਵਾਰ, ਪੰਨਾ ੧੨੪੪)

ਤਥਾ- ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ॥ (ਮਾਝ ਕੀ ਵਾਰ, ਪੰਨਾ ੧੪੭)

ਹੇ ਸ਼ੇਖ ਬ੍ਰਹਮ ! ਤੂੰ ਕਿਸ ਤਰ੍ਹਾਂ ਕਹਿੰਦਾ ਹੈਂ ਮੈਂ ਕਾਲ ਨੂੰ ਦੂਰ ਕਰ ਦਿਆਂਗਾ। ਕਾਲ ਤਾਂ ਕਿਸੀ ਨੂੰ ਛੱਡਦਾ ਨਹੀਂ।

ਯਥਾ-

ਇਸੀ ਪ੍ਰਕਾਰ ਜਨ ਕੇ ਕੇ ਨਾਹੀ॥ ਗ੍ਰਸਤ ਕਾਲ ਕਰ ਯਾ ਭਵ ਮਾਹੀ॥

ਅਜ ਪਪੀਲਕਾ ਲੌ ਜਗ ਜੇਤੌ॥ ਗ੍ਰਸਤ ਸਮਸਤ ਕਾਲ ਕਰ ਤੇਤੌ॥

(ਵੈਰਾਗ ਸ਼ਤਕ ਧਿਆਇ ੧)

55 / 355
Previous
Next