

ਤਥਾ-
ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ
ਕਾਲ ਕੇ ਬਨਾਏ ਸਬੈ ਕਾਲ ਹੀ ਚਬਾਹਿਂ ਗੇ॥ ੧੮॥੮੮॥
(ਦਸਮ ਗ੍ਰੰਥ ਅਕਾਲ ਉਸਤਤ ਪੰਨਾ ੨੦)
ਤਥਾ-ਕਬਿੱਤ ॥
ਏਕ ਸਿਵ ਭਏ ਏਕ ਗਏ ਏਕ ਫੇਰ ਭਏ, ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ॥
ਬ੍ਰਹਮਾ ਅਰੁ ਬਿਸਨ ਕੇਤੇ ਬੇਦ ਔ ਪੁਰਾਨ ਕੇਤੇ, ਸਿੰਮ੍ਰਿਤਿ ਸਮੂਹਨ ਕੈ ਹੁਇ ਹੁਇ ਬਿਤਏ ਹੈਂ॥
ਮੋਨਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈਂ॥
ਪੀਰ ਔ ਪਿਕਾਂਬਰ ਕੇਤੇ ਗਨੇ ਨ ਪਰਤ ਏਤੇ, ਭੂਮ ਹੀ ਤੇ ਹੁਇ ਕੈ ਫੇਰਿ ਭੂਮਿ ਹੀ ਮਿਲਏ ਹੈਂ॥੭॥੭੭॥
ਤਥਾ-
ਜੋਗੀ ਜਤੀ ਬ੍ਰਹਮਚਾਰੀ ਬਡੇ ਬਡੇ ਛਤ੍ਰਧਾਰੀ, ਛਤ੍ਰ ਹੀ ਕੀ ਛਾਇਆ ਕਈ ਕੋਸ ਲੌ ਚਲਤ ਹੈਂ॥
ਬਡੇ ਬਡੇ ਰਾਜਨ ਕੇ ਦਾਬਿਤ ਫਿਰਤਿ ਦੇਸ, ਬਡੇ ਬਡੇ ਰਾਜਨ ਕੇ ਦ੍ਰਪ ਕੋ ਦਲਤ ਹੈਂ॥
ਮਾਨ ਸੇ ਮਹੀਪ ਔ ਦਿਲੀਪ ਕੈਸੇ ਛੱਤ੍ਰਧਾਰੀ, ਬਡੋ ਅਭਿਮਾਨ ਭੁਜ ਦੰਡ ਕੋ ਕਰਤ ਹੈਂ॥
ਦਾਰਾ ਸੇ ਦਿਲੀਸਰ ਦ੍ਰੁਜੋਧਨ ਸੇ ਮਾਨਧਾਰੀ, ਭੋਗ ਭੋਗ ਭੂਮਿ ਅੰਤ ਭੂਮਿ ਮੈ ਮਿਲਤ ਹੈਂ॥੮॥੭੮॥
(ਦਸਮ ਗ੍ਰੰਥ ਅਕਾਲ ਉਸਤਤ ਪੰਨਾ ੧੮)
ਤਥਾ-
ਕਈ ਮੇਟ ਡਾਰੇ ਉਸਾਰੇ ਬਨਾਏ॥ ਉਪਾਰੇ ਗੜੇ ਫੇਰਿ ਮੇਟੇ ਉਪਾਏ॥
ਕ੍ਰਿਯਾ ਕਾਲ ਜੂ ਕੀ ਕਿਨੂ ਨ ਪਛਾਨੀ ॥ ਘਨਿਯੋ ਪੈ ਬਿਹੈਹੈ ਘਨਿਯੋ ਪੈ ਬਿਹਾਨੀ॥ ੨੬॥
ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ॥
ਮਹਾਦੀਨ ਕੇਤੇ ਪ੍ਰਿਥੀ ਮਾਂਝ ਹੂਏ॥ ਸਮੈ ਆਪਨੀ ਆਪਨੀ ਅੰਤ ਮੂਏ॥੨੭॥
ਜਿਤੇ ਅਉਲੀਆ ਅੰਬੀਆ ਹੋਇ ਬੀਤੇ॥ ਤਿਤਿਓ ਕਾਲ ਜੀਤਾ ਨ ਤੇ ਕਾਲ ਜੀਤੇ ॥
ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਏ॥੨੮॥
ਤਥਾ-
ਕਰੇ ਕੋਟ ਕੋਊ ਧਰੇ ਕੋਟ ਓਟੰ॥ ਬਚੈਂਗੋ ਨ ਕਿਉ ਹੂੰ ਕਰੈ ਕਾਲ ਚੋਟੰ॥ ੬੧॥
ਤਥਾ-
ਕਹੋ ਕੁੰਟ ਕੌਨੈ ਬਿਖੈ ਭਾਜ ਬਾਚੈ॥ ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ॥ ੬੦॥
(ਦਸਮ ਗ੍ਰੰਥ, ਬਚਿਤ੍ਰ ਨਾਟਕ)
ਸਲੋਕ ਮਃ ੧ ॥
ਉਥਾਨਕਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ-ਹੇ ਪ੍ਰਭੂ! ਹਿੰਦੂ ਕਿਸ ਦੁਆਰਾ ਪਰਮੇਸ਼ਰ ਨੂੰ ਸਿਮਰਦੇ ਹਨ ਤੇ ਮੁਸਲਮਾਨ ਕਿਸ ਦੁਆਰਾ ਪਰਮੇਸ਼ਰ ਦੀ ਸਿਫ਼ਤ ਕਰਦੇ ਹਨ ?
ਗੁਰ ਉੱਤਰ-
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
ਮੁਸਲਮਾਨ ਸ਼ਰੀਅਤ ਕਿਤਾਬ ਦੁਆਰੇ ਉਸ ਦੀ ਸਿਫ਼ਤ ਕਰਦੇ ਹਨ ਅਤੇ ਉਸੀ ਸ਼ਰ੍ਹਾ