Back ArrowLogo
Info
Profile

ਦੀ ਕਿਤਾਬ ਨੂੰ ਪੜ੍ਹ ਪੜ੍ਹ ਕੇ ਸ਼ਰ੍ਹਾ ਦਾ ਹੀ ਵਿਚਾਰ ਕਰਦੇ ਹਨ।

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥

ਖ਼ੁਦਾ ਦਾ ਦਰਸ਼ਨ ਕਰਨ ਵਾਸਤੇ ਜੋ ਅਕਾਲ ਪੁਰਖ ਦੀ ਬੰਦਗੀ ਕਰਨ ਵਿਚ ਪਏ ਹਨ, ਉਹ ਅਸਲੀ ਬੰਦੇ ਹਨ।

ਯਥਾ- ਬੰਦੀ ਅੰਦਰਿ ਵਿਰਲੇ ਬੰਦੇ॥੧੫॥

(ਭਾਈ ਗੁਰਦਾਸ ਜੀ, ਵਾਰ ੫)

ਤਥਾ-ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ॥

(ਆਸਾ ਮ: ੧, ਪੰਨਾ ੩੫੯)

ਇਸ ਵਾਸਤੇ ਪੁਰਸ਼ ਨੂੰ ਬੰਦਗੀ ਵਲੋਂ ਹਟਣਾ ਨਹੀਂ ਚਾਹੀਦਾ ਚਾਹੇ ਕਿਤਨੇ ਹੀ ਦੁਖ ਮੁਸੀਬਤ ਵਗੈਰਾ ਆਉਣ।

ਯਥਾ- ਬੰਦੇ ਬੰਦਗੀ ਇਕਤੀਆਰ॥ ਸਾਹਿਬੁ ਰੋਸੁ ਧਰਉ ਕਿ ਪਿਆਰੁ ॥

(ਗਉੜੀ ਕਬੀਰ ਜੀ, ਪੰਨਾ ੩੩੮)

ਬੰਦਗੀ ਕਰਨ ਦਾ ਫਲ ਇਹ ਹੈ ਕਿ ਪਰਮਾਤਮਾ ਆਪ ਸਬੰਧੀਆਂ ਵਾਂਗ ਖ਼ਬਰ ਲੈਂਦਾ ਹੈ।

ਯਥਾ- ਬੰਦਉ ਹੋਇ ਬੰਦਗੀ ਗਹੈ ॥ ਬੰਦਕ ਹੋਇ ਬੰਧ ਸੁਧਿ ਲਹੈ॥ ੨੯॥

(ਗਉੜੀ ਬਾਵਨ ਅਖਰੀ, ਕਬੀਰ ਜੀ, ਪੰਨਾ ੩੪੧)

ਭਾਈ ਨੰਦ ਲਾਲ ਜੀ ਨੇ ਜ਼ਿੰਦਗੀ ਨਾਮੇ ਵਿਚ ਕਥਨ ਕੀਤਾ ਹੈ-

ਰੋਜ਼ ਸ਼ਬ ਦਰ ਬੰਦਗੀ ਬਾਸੰਦ ਸ਼ਾਦ॥ ਬੰਦਗੀ ਓ ਬੰਦਗੀ ਓ ਯਾਦਿ ਯਾਦਿ॥

ਦਿਨ ਰਾਤ ਉਸ ਵਾਹਿਗੁਰੂ ਦੀ ਬੰਦਗੀ ਕਰਨ ਨਾਲ ਸ਼ਾਦ=ਅਨੰਦ ਹੈ। ਤਾਂਤੇ ਉਸ ਵਾਹਿਗੁਰੂ ਦੀ ਬੰਦਗੀ ਨੂੰ ਕਰੋ, ਉਸ ਵਾਹਿਗੁਰੂ ਦੀ ਬੰਦਗੀ ਨੂੰ ਕਰੋ।

ਦੌਲਤੇ ਜਾਵੇਦ ਬਾਸ਼ਦ ਬੰਦਗੀ॥ ਬੰਦਗੀ ਕੁਨ ਬੰਦਗੀ ਕੁੰਨ ਬੰਦਗੀ॥

ਜਾਵੇਦ=ਹਮੇਸ਼ਾਂ ਹੀ ਰਹਿਣ ਵਾਲੀ ਦੌਲਤ ਬੰਦਗੀ ਹੈ, ਤਾਂਤੇ ਹੇ ਪੁਰਸ਼ਾ ! ਤੂੰ ਬੰਦਗੀ ਨੂੰ ਕਰ, ਬੰਦਗੀ ਨੂੰ ਕਰ, ਕਿਉਂਕਿ ਇਹ ਬੰਦਗੀ ਹੀ ਪੁਰਸ਼ ਨੂੰ ਪਾਤਸ਼ਾਹੀ ਪ੍ਰਾਪਤ ਕਰਾਉਣ ਵਾਲੀ ਹੈ।

ਯਾਦਿ ਓ ਸਰਮਾਯਹੇ ਈਮਾਂ ਬਵਦ॥ ਹਰ ਗਦਾ ਅਜ਼ ਯਾਦਓ ਸੁਲਤਾਂ ਬਵਦ॥

ਉਸ ਵਾਹਿਗੁਰੂ ਦੀ ਜਿਹੜੀ ਬੰਦਗੀ ਹੈ ਇਹੀ ਧਰਮ ਦੀ ਪੂੰਜੀ ਹੈ। ਹਰ ਇਕ ਗਦਾ=ਗ਼ਰੀਬ ਉਸ ਦੀ ਬੰਦਗੀ ਕਰਨ ਨਾਲ ਸੁਲਤਾਂ ਬਵਦ=ਪਾਤਿਸ਼ਾਹ ਹੁੰਦਾ ਹੈ।

ਗਰ ਬਜ਼ੁਰਗੀ ਬਾਯਦ ਤੂ ਕੁਨ ਬੰਦਗੀ॥ ਵਰਨਹ ਆਖ਼ਰ ਮੈਂ ਕਸ਼ੀ ਸ਼ਰਮਿੰਦਗੀ।

ਹੇ ਪੁਰਸ਼ਾ ! ਜੇਕਰ ਤੂੰ ਬਜ਼ੁਰਗੀ= ਵਡਿਆਈ ਚਾਹੁੰਦਾ ਹੈਂ ਤਾਂ ਬੰਦਗੀ ਕਰ। ਵਰਨਹ= ਨਹੀਂ ਤਾਂ ਆਖ਼ਰ=ਓੜਕ ਨੂੰ ਖਿੱਚੀ ਕਰਕੇ ਸ਼ਰਮਿੰਦਾ ਹੋਵੇਂਗਾ।

57 / 355
Previous
Next